(ਸਮਾਜ ਵੀਕਲੀ)
ਹਨੇਰੇ ਵਰਗੀ ਸੋਚ ਕਾਲ਼ੀ ਨਾ ਰੱਖੀ,
ਸੂਰਜ ਦੇ ਵਾਂਗ ਥੋੜਾ ਚਾਨਣ ਫੈਲਾ..…ਲੈ,
ਐ ਜ਼ਿੰਦਗੀ!
ਵਕਤ ਪਤਾ ਨਹੀਂ ਕਦ ਕਰਵਟ ਬਦਲ ਜਾਏ,
ਕੁਦਰਤ ਨੂੰ ਦੇਖ ਕੇ ਤਾਂ ਮੁਸਕੁਰਾ……..ਲੈ,
ਐ ਜ਼ਿੰਦਗੀ!
ਕੋਈ ਸਪਨਾ ਕਦ ਹਕੀਕਤ ਬਣ ਜਾਏ,
ਆਪਣੇ ਮਨ ਅੰਦਰ ਤਾਂ ਗੁਨਗੁਨਾ…….ਲੈ,
ਐ ਜ਼ਿੰਦਗੀ!
ਛਿੱਪ ਜਾਵੇਗੀ ਇੱਕ ਦਿਨ ਤੂੰ ਵੀ,
ਤੂਫ਼ਾਨ ਆਉਂਦੇ ਨੇ ਤਾਂ ਹੱਸ ਕੇ ਸਹਿ………ਲੈ,
ਐ ਜ਼ਿੰਦਗੀ!
ਬੇਗੁਨਾਹ ਨੂੰ ਸਜ਼ਾ ਨਾ ਮਿਲੇ, ਜ਼ਰੂਰ ਸੋਚੀ,
ਕੁਝ ਪੁੰਨ ਤੂੰ ਵੀ ਤਾਂ ਕਮਾ………..ਲ਼ੈ,
ਐ ਜ਼ਿੰਦਗੀ!
ਜੋ ਮੁਕੱਦਰ ‘ਚ ਲਿਖਿਆ ਹੈ,ਮਿਲੇਗਾ ਜਰੂਰ,
ਭਰੋਸਾ ਰੱਬ ਸੱਚੇ ‘ਤੇ ਰੱਖ………ਲ਼ੈ,
ਐ ਜ਼ਿੰਦਗੀ!
ਪਰਵੀਨ ਕੌਰ ਸਿੱਧੂ
8146536200
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly