” ਸਰਕਾਰੀ ਛੁੱਟੀਆਂ “

(ਸਮਾਜ ਵੀਕਲੀ)

” ਸਫ਼ਰ ਮੇਂ ਜਬ ਭੀ ਇਰਾਦੇ ਜਵਾਨ ਮਿਲਤੇ ਹੈਂ ,
ਖੁਲੀ ਹਵਾਏਂ ਖੁਲੇ ਬਾਦਵਾਨ ਮਿਲਤੇ ਹੈਂ ,
ਬਹੁਤ ਕਠਿਨ ਹੈ ਮੁਸਾਫ਼ਤ ਨਈ ਜ਼ਮੀਨੋਂ ਕੀ ,
ਕਦਮ – ਕਦਮ ਪੇ ਨਏ ਆਸਮਾਨ ਮਿਲਤੇ ਹੈਂ …. “

ਜਦੋਂ ਅਸੀਂ ਕਿਸੇ ਵਿਦਵਾਨ , ਬੁੱਧੀਜੀਵੀ ਇਨਸਾਨ , ਮਹਾਂਪੁਰਖ , ਸੂਝਵਾਨ , ਗਿਆਨਵਾਨ ਅਤੇ ਦੇਸ਼ – ਕਾਲ ਦੇ ਗਿਆਤਾ ਭਾਵ ” ਲਿਖਾਰੀ ” ਦੁਆਰਾ ਲਿਖੀ ਹੋਈ ਗਿਆਨ ਦੇ ਖਜਾਨੇ ਨਾਲ ਭਰਪੂਰ ਪੁਸਤਕ ਦੀ ਗੱਲ ਕਰਦੇ ਹਾਂ ਤਾਂ ਉਸ ਪੁਸਤਕ ਅਤੇ ਪੁਸਤਕ ਦੇ ਲੇਖਕ ਤੇ ਮਹਾਨ ਵਿਅਕਤੀਤਵ ਨਾਲ ਸਮਾਹਿਤ ਵਿਦਵਾਨ ਬਾਰੇ ਸਾਡੀ ਸੋਚਣੀ ਅਤੇ ਸਾਡੀ ਕਲਮ ਕੋਲ ਸੰਬੰਧਿਤ ਸ਼ਖ਼ਸੀਅਤ ਬਾਰੇ ਸ਼ਲਾਘਾਯੋਗ ਸ਼ਬਦ ਲਿਖ ਕੇ ਆਪਣੇ ਭਾਵਾਂ ਨੂੰ ਪ੍ਰਗਟਾਉਣਾ ਬਹੁਤ ਜ਼ਿਆਦਾ ਅੋੌਖਾ ਅਤੇ ਕਈ ਵਾਰ ਅਸੰਭਵ ਹੋ ਜਾਂਦਾ ਹੈ।

ਸ਼ਾਇਦ ਇਸੇ ਲਈ ਪਵਿੱਤਰ ਗੁਰਬਾਣੀ ਵਿੱਚ ਲੇਖਕ ਨੂੰ ” ਧੰਨ ਲਿਖਾਰੀ ” ਕਹਿ ਕੇ ਵਡਿਆਈ ਦਿੱਤੀ ਗਈ ਹੈ। ਅੱਜ ਇਸੇ ਸੰਬੰਧ ਵਿੱਚ ਪੰਜਾਬ ਦੇ ਰੂਪਨਗਰ ਜ਼ਿਲ੍ਹੇ ਦੇ ” ਪੜ੍ਹੋ ਪੰਜਾਬ – ਪੜ੍ਹਾਓ ਪੰਜਾਬ ” ਪ੍ਰੋਜੈਕਟ ਦੇ ਬਹੁਤ ਸਤਿਕਾਰਯੋਗ ਸਰਦਾਰ ਰਾਬਿੰਦਰ ਸਿੰਘ ਰੱਬੀ ਜੀ ਦੀ ਨਵੀਂ ਪ੍ਰਕਾਸ਼ਿਤ ਹੋਈ ਪੁਸਤਕ ” ਸਰਕਾਰੀ ਛੁੱਟੀਆਂ ” ਦੀ ਗੱਲ ਕਰਦੇ ਹਾਂ। ਪੁਸਤਕ ” ਸਰਕਾਰੀ ਛੁੱਟੀਆਂ ” ਦਾ ਟਾਈਟਲ ਬਹੁਤ ਹੀ ਰੰਗਲਾ , ਦਿਲ ਖਿੱਚਵਾਂ ਤੇ ਪਾਠਕਾਂ ਨੂੰ ਪ੍ਰਭਾਵਿਤ ਕਰਨ ਵਾਲਾ ਹੈ।

ਲੇਖਕ ਨੇ ਇਸ ਪੁਸਤਕ ਦੇ ਮਾਧਿਅਮ ਰਾਹੀਂ ਸਰਕਾਰੀ ਅਦਾਰਿਆਂ ਵਿੱਚ ਜਨਵਰੀ ਤੋਂ ਦਸੰਬਰ ਮਹੀਨੇ ਤੱਕ ਹੋਣ ਵਾਲੀਆਂ ਸਰਕਾਰੀ ਛੁੱਟੀਆ ਬਾਰੇ ਇਤਿਹਾਸਕ ਤੇ ਮਿਥਿਹਾਸਕ ਤੌਰ ‘ਤੇ ਜਾਣਕਾਰੀ ਬਹੁਤ ਵਿਸਥਾਰਪੂਰਵਕ ਢੰਗ – ਤਰੀਕੇ ਨਾਲ ਦੇਣ ਦੀ ਕੋਸ਼ਿਸ਼ ਕੀਤੀ ਹੈ ; ਇਹ ਇੱਕ ਬਹੁਤ ਵੱਡੀ ਗੱਲ ਹੈ ਜੋ ਕਿ ਇਸ ਪੁਸਤਕ ਨੂੰ ਹੋਰ ਪੁਸਤਕਾਂ ਤੋਂ ਨਿਰਾਲਾਪਣ ਪ੍ਰਦਾਨ ਕਰਦੀ ਹੈ। ਪੁਸਤਕ ” ਸਰਕਾਰੀ ਛੁੱਟੀਆਂ ” ਵਿੱਚ ਤਰਤੀਬਵਾਰ ਦੱਸਿਆ ਗੂੜ ਗਿਆਨ ਇਸ ਪੁਸਤਕ ਦੀ ਆਤਮਾ ਹੈ। ਇਸ ਪੁਸਤਕ ਦੀ ਭਾਸ਼ਾ ਸਰਲ ਹੈ , ਜੋ ਕਿ ਹਰ ਪਾਠਕ ਨੂੰ ਪੁਸਤਕ ਨੂੰ ਸਮਝਣ ਦੀ ਸੌਖ ਪ੍ਰਦਾਨ ਕਰਦੀ ਹੈ।

ਵਿਉਂਤਬੱਧਤਾ , ਗੋੰਦ , ਰੁਚੀ , ਪ੍ਰਸਤੁਤੀਕਰਨ ਆਦਿ ਹੱਦ ਦਰਜੇ ਦੀ ਉੱਤਮਤਾ ਨਾਲ ਭਰੀ ਹੋਈ ਹੈ , ਜੋ ਕਿ ਪੁਸਤਕ ” ਸਰਕਾਰੀ ਛੁੱਟੀਆਂ ” ਦੀ ਜਿੰਦਜਾਨ ਹੈ। ” ਸਰਕਾਰੀ ਛੁੱਟੀਆਂ ” ਪੁਸਤਕ ਲੇਖਕ ਦੀ ਵਿਸ਼ਾਲ ਸੋਚ ਅਤੇ ਦੇਸ਼ ਕਾਲ ਦੇ ਗਿਆਨ , ਉੱਚਤਮ ਕੋਟੀ ਦੀ ਸੋਚ ਤੇ ਮਹਾਨਤਾ ਨੂੰ ਵੀ ਪਾਠਕ ਸਾਹਮਣੇ ਵਿਅਕਤ ਕਰਦੀ ਹੈ। ਸੰਬੰਧਿਤ ਵਿਸ਼ੇ ਦੇ ਤੱਥਾਂ , ਅੰਕੜਿਆਂ ਤੇ ਜਾਣਕਾਰੀ ਨੂੰ ਬਹੁਤ ਗੂੜ੍ਹ ਗਿਆਨ ਦੇ ਨਾਲ ਤੇ ਖੋਜ ਭਰਪੂਰ ਕਾਰਜ ਕਰਕੇ ਪੁਸਤਕ ਵਿੱਚ ਤਰਤੀਬਤਾ ਨਾਲ ਦਰਜ ਕਰਨਾ ਪੁਸਤਕ ਨੂੰ ਵਿਲੱਖਣਤਾ ਪ੍ਰਦਾਨ ਕਰਦਾ ਹੈ। ਇਸ ਪੁਸਤਕ ਦੀ ਸਿਫਤ ਕਰਨਾ ਸੂਰਜ ਨੂੰ ਦੀਵਾ ਦਿਖਾਉਣ ਵਾਲੀ ਗੱਲ ਹੈ।

ਸਪਤਰਿਸ਼ੀ ਪਬਲੀਕੇਸ਼ਨ ਚੰਡੀਗੜ੍ਹ ਦੁਆਰਾ ਪ੍ਰਕਾਸ਼ਿਤ ਪੁਸਤਕ ਦੀ ਕੀਮਤ ਲਗਭਗ 150 ਰੁਪਏ ਹੈ ਜੋ ਕਿ ਹਰ ਪੱਧਰ ਤੇ ਉਮਰ ਵਰਗ ਦੇ ਪਾਠਕ ਦੀ ਪਹੁੰਚ ਵਿੱਚ ਅਸਾਨੀ ਨਾਲ ਉਪਲਭਧ ਹੋਣ ਲਈ ਸਹੀ ਹੈ। ਪੁਸਤਕ ” ਸਰਕਾਰੀ ਛੁੱਟੀਆਂ ” ਹਰ ਕਰਮਚਾਰੀ , ਦਫ਼ਤਰ , ਸਕੂਲ , ਕਾਲਜ , ਯੂਨੀਵਰਸਿਟੀ , ਪੁਸਤਕਾਲੇ /ਲਾਇਬ੍ਰੇਰੀ , ਹਰ ਉਮਰ ਵਰਗ ਦੇ ਵਿਦਿਆਰਥੀ , ਅਧਿਆਪਕ , ਜਗਿਆਸੂ ਅਤੇ ਪੁਸਤਕ – ਪ੍ਰੇਮੀਆਂ ਲਈ ਬਹੁਤ ਉੱਤਮ ਹੈ ਅਤੇ ਇਨ੍ਹਾਂ ਸਭਨਾਂ ਕੋਲ ਇਹ ਪੁਸਤਕ ਹੋਣੀ ਵੀ ਚਾਹੀਦੀ ਹੈ।

ਪਾਠਕ ਇਸ ਪੁਸਤਕ ਨੂੰ ਜਗਿਆਸਾ ਤੇ ਰੁਚੀ ਨਾਲ ਖੋਲ੍ਹ ਕੇ ਖੁਸ਼ੀ ਤੇ ਸਕੂਨ ਨਾਲ ਬੰਦ ਕਰਦਾ ਹੈ। ਇਹੋ ਇਸ ਪੁਸਤਕ ਦੀ ਖਾਸੀਅਤ ਹੈ। ਇਸ ਪੁਸਤਕ ਦੇ ਮਹਾਨ ਲੇਖਕ ਸ. ਰਾਬਿੰਦਰ ਸਿੰਘ ਰੱਬੀ ਜੀ ਦਾ ਸੰਪਰਕ ਨੰਬਰ 8968946129 ਹੈ।

ਸਟੇਟ ਅੇੈਵਾਰਡੀ ਮਾਸਟਰ ਸੰਜੀਵ ਧਰਮਾਣੀ
ਸ਼੍ਰੀ ਅਨੰਦਪੁਰ ਸਾਹਿਬ , 9478561356
( ਲੇਖਕ ਦਾ ਨਾਂ ਸਾਹਿਤ ਦੇ ਖੇਤਰ ਲਈ ” ਇੰਡੀਆ ਬੁੱਕ ਆੱਫ਼ ਰਿਕਾਰਡਜ਼ ” ਵਿੱਚ ਦਰਜ਼ ਹੈ )।

 

Previous articleखिरिया की बाग (कप्तानगंज) आजमगढ़ आज दिनांक 3 फरवरी 2023 को जमीन मकान बचाओ संयुक्त मोर्चा के तत्वाधान में 119 वें दिन भी धरना जारी रहा
Next article‘ ਪ੍ਰਾਧੀਨਤਾ ਹੈ ਪਾਪ ‘