ਭਾਰਤੀ ਕਿਸਾਨ ਯੂਨੀਅਨ ਪੰਜਾਬ ਤੋਤੇਵਾਲ ਦਾ ਹੋਇਆ ਰਸਮੀ ਐਲਾਨ

ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਦਾ ਬੀਕੇਯੂ ਤੋਤੇਵਾਲ ਵੱਲੋਂ “ਖੇਤਾਂ ਦੇ ਪੁੱਤ” ਐਵਾਰਡ ਨਾਲ ਵਿਸ਼ੇਸ਼ ਸਨਮਾਨ
ਸੁੱਖ ਗਿੱਲ ਮੋਗਾ ਦੇ ਸੂਬਾ ਪ੍ਰਧਾਨ ਬਨਣ ਤੇ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੇ ਦਿੱਤੀਆਂ ਵਧਾਈਆਂ
ਧਰਮਕੋਟ( ਚੰਦੀ )- ਬੀਤੇ ਕੱਲ੍ਹ ਗੁਰਦੁਆਰਾ ਹਜੂਰ ਸਾਹਿਬ ਧਰਮਕੋਟ ਵਿਖੇ ਬੀਕੇਯੂ ਪੰਜਾਬ ਤੋਤੇਵਾਲ ਕਿਸਾਨ ਜਥੇਬੰਦੀ ਦੇ ਆਗੂਆਂ ਵੱਲੋਂ ਸਰਬੱਤ ਦੇ ਭਲੇ ਦੀ ਅਰਦਾਸ ਲਈ ਰੱਖੇ ਗਏ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ,ਅਰਦਾਸ ਵਿੱਚ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਰੁਲਦੂ ਸਿੰਘ ਮਾਨਸਾ,ਗੁਰਨਾਮ ਸਿੰਘ ਚੰਡੂਨੀ,ਹਰਿੰਦਰ ਸਿੰਘ ਲੱਖੋਵਾਲ,ਮਨਜੀਤ ਸਿੰਘ ਧਨੇਰ,ਬੂਟਾ ਸਿੰਘ ਬੁਰਜ ਗਿੱਲ,ਸਤਨਾਮ ਸਿੰਘ ਬਹਿਰੂ,ਹਰਦੇਵ ਸਿੰਘ ਸੰਧੂ,ਕਿਰਪਾ ਸਿੰਘ ਨੱਥੂਪੁਰ,ਬੋਘ ਸਿੰਘ ਮਾਨਸਾ,ਗੁਰਵਿੰਦਰ ਸਿੰਘ ਬੱਲੋ,ਜਗਮਨਦੀਪ ਸਿੰਘ ਪੜੀ,ਤਰਨਜੀਤ ਸਿੰਘ ਨਿਮਾਣਾ,ਸੂਰਤ ਸਿੰਘ ਕਾਮਰੇਡ,ਕੁਲਜੀਤ ਸਿੰਘ ਪੰਡੋਰੀ ਵਿਸ਼ੇਸ਼ ਤੌਰ ਤੇ ਹਾਜਰ ਹੋਏ,ਸੀਨੀਅਰ ਕਿਸਾਨ ਆਗੂ ਰੁਲਦੂ ਸਿੰਘ ਮਾਨਸਾ ਨੇ ਜਥੇਬੰਦੀ ਦਾ ਰਸਮੀ ਐਲਾਨ ਕੀਤਾ ਅਤੇ ਸੁੱਖ ਗਿੱਲ ਮੋਗਾ ਮੋਗਾ ਨੂੰ ਸੂਬਾ ਪ੍ਰਧਾਨ ਬਨਣ ਤੇ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੇ ਵਧਾਈਆਂ ਵੀ ਦਿੱਤੀਆਂ,ਹਰਿੰਦਰ ਸਿੰਘ ਲੱਖੋਵਾਲ ਨੇ ਬੋਲਦਿਆਂ ਕਿਹਾ ਕੇ ਸੁੱਖ ਗਿੱਲ ਮੋਗਾ ਦਾ ਪਰਿਵਾਰ ਸ਼ੁਰੂ ਤੋਂ ਕਿਸਾਨੀ ਸੰਘਰਸ਼ ਦੀ ਸੇਵਾ ਕਰਦਾ ਆ ਰਿਹਾ ਹੈ,ਸੁੱਖ ਗਿੱਲ ਦੇ ਦਾਦਾ ਜੀ ਜਥੇਦਾਰ ਮਲੂਕ ਸਿੰਘ ਗਿੱਲ (ਸਰਪੰਚ) 1988 ਤੋਂ ਲੈਕੇ 2008 ਤੱਕ ਮੇਰੇ ਪਿਤਾ ਸ੍ਰ ਅਜਮੇਰ ਸਿੰਘ ਲੱਖੋਵਾਲ ਬੀਕੇਯੂ ਲੱਖੋਵਾਲ ਨਾਲ ਵੱਖ-ਵੱਖ ਅਹੁੱਦਿਆਂ ਤੇ ਸੇਵਾ ਕਰਨ ਦੇ ਨਾਲ ਲੰਮਾਂ ਸਮਾਂ ਜਥੇਬੰਦੀ ਦੇ ਖਜਾਨਚੀ ਵਜੋਂ ਸੇਵਾ ਨਿਭਾਉਂਦੇ ਰਹੇ ਨੇ,ਬੂਟਾ ਸਿੰਘ ਬੁਰਜ ਗਿੱਲ,ਗੁਰਨਾਮ ਸਿੰਘ ਚੰਡੂਨੀ,ਮਨਜੀਤ ਸਿੰਘ ਧਨੇਰ,ਸਤਨਾਮ ਸਿੰਘ ਬਹਿਰੂ,ਬੋਘ ਸਿੰਘ ਮਾਨਸਾ ਨੇ ਬੋਲਦਿਆਂ ਕਿਹਾ ਕੇ ਸੰਘਰਸ਼ੀ ਨੌਜਵਾਨ ਆਗੂਆਂ ਦੀ ਕਿਸਾਨਾਂ ਅਤੇ ਕਿਸਾਨ ਜਥੇਬੰਦੀਆਂ ਨੂੰ ਬਹੁਤ ਲੋੜ ਹੈ ਜਿੰਨਾਂ ਵਿੱਚੋਂ ਸੁੱਖ ਗਿੱਲ ਮੋਗਾ ਨਧੱੜਕ ਤੇ ਸੰਘਰਸ਼ੀ ਆਗੂ ਹੈ ਅਤੇ ਕਿਸਾਨੀ ਲਈ ਦਿਨਰਾਤ ਇੱਕ ਕਰਕੇ ਸੇਵਾ ਕਰ ਰਿਹਾ ਹੈ,
ਸੂਬਾ ਪ੍ਰਧਾਨ ਸੁੱਖ ਗਿੱਲ ਮੋਗਾ ਨਾਲ ਗੱਲਬਾਤ ਦੌਰਾਨ ਉਹਨਾਂ ਕਿਹਾ ਕੇ ਸੰਯੁਕਤ ਕਿਸਾਨ ਮੋਰਚੇ ਦੇ ਸਾਰੇ ਆਗੂਆਂ ਦਾ ਅਰਦਾਸ ਅਤੇ ਜਥੇਬੰਦੀ ਦੇ ਸਮਾਗਮ ਵਿੱਚ ਪਹੁੰਚਣ ਤੇ ਦਿਲੋਂ ਧੰਨਵਾਦ ਹੈ,ਉਹਨਾਂ ਕਿਹਾ ਕੇ ਇਸ ਸਮਾਗਮ ਵਿੱਚ ਦਿੱਲੀ ਮੋਰਚੇ ਦੇ ਸਾਰੇ ਆਗੂਆਂ ਦਾ “ਖੇਤਾਂ ਦੇ ਪੁੱਤ” ਐਵਾਰਡ ਨਾਲ ਵਿਸ਼ੇਸ਼ ਸਨਮਾਨ ਕੀਤਾ ਗਿਆ ਹੈ,ਉਹਨਾਂ ਕਿਹਾ ਕੇ ਅੱਜ ਪੰਜਾਬ ਦੇ ਮਸ਼ਹੂਰ ਢਾਡੀ ਜਥਾ ਮਾਣ ਸਿੰਘ ਅਕਾਲੀ ਨੇ ਗੁਰੂ ਜੱਸ ਅਤੇ ਕਿਸਾਨੀ ਦੀਆਂ ਵਾਰਾਂ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ,ਇਸ ਮੌਕੇ ਬਾਬਾ ਮੰਗਾ ਸਿੰਘ ਹਜੂਰ ਸਾਹਿਬ ਵਾਲੇ,ਬਾਬਾ ਭੋਲਾ ਸਿੰਘ ਬੱਡੂਵਾਲ,ਸੂਬੇਦਾਰ ਹਰਜੀਤ ਸਿੰਘ ਬਾਬਾ ਬਕਾਲਾ ਸਾਥੀਆਂ ਸਮੇਤ,ਬਲਜੀਤ ਫਲੌਰ ਸਾਥੀਆਂ ਸਮੇਤ,ਪ੍ਰੀਤਮ ਸਿੰਘ ਰੋਪੜ,ਬਰਾੜ ਵਾਰਿਸ ਵਾਲਾ,ਗੁਰਨਾਮ ਸਿੰਘ ਭੀਖੀ ਸੂਬਾ ਸਕੱਤਰ,ਅਮਰੀਕ ਸਿੰਘ ਮਰਦਾਨਾਂ,ਜਸਵੰਤ ਸਿੰਘ ਲੋਹਗੜ੍ਹ,ਭਾਈ ਸਾਬ ਸਿੰਘ ਲਲਿਹਾਂਦੀ,ਸਪੀਕਰ ਸਿੰਘ ਯੂ ਐਲ ਓ,ਦਲਜੀਤ ਸਿੰਘ ਮੱਲੂਬਾਂਡੀਆਂ,ਬਾਬਾ ਜੋਗੀ ਸ਼ਾਹ ਤਲਵੰਡੀ ਚੌਧਰੀਆਂ,ਫਤਿਹ ਸਿੰਘ ਭਿੰਡਰ,ਮੇਜਰ ਸਿੰਘ ਦਬੁਰਜੀ,ਸੰਤ ਸੀਚੇਵਾਲ ਸੇਵਾਦਾਰ,ਕੁਲਵੰਤ ਸਿੰਘ ਰਹੀਮੇਕੇ,ਸੰਤੋਖ ਸਿੰਘ ਪਟਵਾਰੀ,ਅਮਰਜੀਤ ਸਿੰਘ ਦੌਲੇਵਾਲਾ,ਰੂਨਾ ਰਾਜਪੂਤ ਫਿਰੋਜਪੁਰ,ਸੁਖਮੰਦਰ ਸਿੰਘ ਮਿਸ਼ਰੀ ਵਾਲਾ,ਪ੍ਰੀਤਮ ਸਿੰਘ ਰੋਪੜ,ਅਮਨ ਪੰਡੋਰੀ ਚੇਅਰਮੈਨ,ਐਡਵੋਕੇਟ ਗੁਰਪ੍ਰੀਤ ਫਤਿਹਗੜ੍ਹ ਪੰਜਤੂਰ,ਪਰਮਜੀਤ ਸਿੰਘ ਗਦਾਈਕੇ,ਚਮਕੌਰ ਸਿੰਘ ਸੀਤੋ,ਲਖਵਿੰਦਰ ਸਿੰਘ ਕਰਮੂੰਵਾਲਾ,ਗੁਰਸੇਵਕ ਸਿੰਘ ਵਸਤੀ ਸੋਡੀਆਂ,ਮੰਨਾਂ ਬੱਡੂਵਾਲ,ਲੱਖਾ ਜੁਲਕਾ ਢੋਲੇਵਾਲ,ਰਣਜੀਤ ਸਿੰਘ ਚੱਕ ਤਾਰੇਵਾਲਾ,ਸਾਬ ਸਿੰਘ ਦਾਨੇਵਾਲਾ,ਦਲਜੀਤ ਸਿੰਘ ਦਾਨੇਵਾਲਾ,ਗੁਰਦੇਵ ਸਿੰਘ ਵਰ੍ਹੇ ਉਗਰਾਹਾਂ,ਕੰਗ ਹਰਦਾਸਾ,ਅਦਰਸ਼ ਸਕੂਲ ਸਮੂੰਹ ਸਟਾਫ,ਗੁਰਚਰਨ ਸਿੰਘ ਢਿੱਲੋਂ,ਸੁਖਜਿੰਦਰ ਸਿੰਘ ਸਰਪੰਚ ਭੈਣੀ,ਗੁਰਜੀਤ ਸਿੰਘ ਭਿੰਡਰ,ਦਰਬਾਰਾ ਸਿੰਘ ਬੂਟੇਵਾਲਾ,ਦਿਲਬਾਗ ਸਿੰਘ ਬੂਟੇ ਵਾਲਾ,ਬਲਵਿੰਦਰ ਸਿੰਘ ਮੂਸੇਵਾਲਾ,ਜੋਧ ਸਿੰਘ ਮਸੀਤਾਂ,ਮਹਿਲ ਸਿੰਘ ਕੋਟ ਈਸੇ ਖਾਂ,ਕੇਵਲ ਸਿੰਘ ਖਹਿਰਾ,ਦਵਿੰਦਰ ਸਿੰਘ ਕੋਟ,ਜਸਵੀਰ ਸਿੰਘ ਕੋਟ,ਲੱਖਾ ਦਾਨੇਵਾਲਾ,ਗੁਰਜਾਪ ਸਿੰਘ ਝੰਡਾ ਬੱਗਾ,ਤੀਰਥ ਸਿੰਘ ਬਗੇਲੇਵਾਲਾ,ਪ੍ਰੀਤਾ ਵਾਰਿਸ ਵਾਲਾ,ਨਿਰਮਲ ਸਰਪੰਚ ਜੋਗੇਵਾਲਾ,ਗੁਰਬਖਸ਼ ਸਿੰਘ ਬਾਜੇਕੇ,ਭਿੰਦਰ ਬਾਬਾ ਰਸੂਲਪੁਰ,ਬਿੰਦਰ ਬਾਜੇਕੇ,ਗੁਰਮੁੱਖ ਪੰਡੋਰੀ,ਸੁੱਖਾ ਸਰਪੰਚ ਢੋਲੇਵਾਲਾ,ਭਵਨਦੀਪ ਘਲੋਟੀ,ਤਾਰਾ ਸਿੰਘ ਘਲੋਟੀ,ਸੰਦੀਪ ਸਿੰਘ ਪੰਡੋਰੀ,ਜਗਮੋਹਨ ਸਿੰਘ ਕੋਕਰੀ,ਸੋਨੂੰ ਨਸੀਰੇਵਾਲਾ,ਪਰਮਜੀਤ ਸਿੰਘ ਕੋਲੀਆਂਵਾਲ ਆਦਿ ਕਿਸਾਨ ਆਗੂ ਹਾਜਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਦਿਆਲਪੁਰ ਸਕੂਲ ਦਾ ਦਸਵੀਂ ਜਮਾਤ ਦਾ ਨਤੀਜਾ 100 ਫ਼ੀਸਦੀ ਰਿਹਾ 
Next articleਬੁੱਧ ਬਾਣ / ਕਵਿਤਾ