ਸਬਰ

ਸੁਰਿੰਦਰ ਕੌਰ

 

(ਸਮਾਜ ਵੀਕਲੀ)

ਇਕੱਠ ਸਾਡਾ ਵੇਖ ਬੌਖਲਾਈ ਸਰਕਾਰੇ ਨੀ  ,
   ਤਾਂ ਹੀ ਤਾਂ ਕਰਵਾਉਂਦੀ ਫਿਰੇੰ ਪੁੱਠੇ ਸਿੱਧੇ ਕਾਰੇ ਨੀ
   ਝੰਡਾ ਲਹਿਰਾਉਣਾ ਨਹੀਂ  ਮਕਸਦ ਸੀ ਸਾਡਾ ,
   ਰੱਦ ਕਰਵਾਉਣੇ  ਤੈਥੋਂ ਕਾਲੇ ਕਾਨੂੰਨ ਸਾਰੇ ਨੀ ।
   ਹਿੰਦੂ, ਮੁਸਲਿਮ, ਸਿੱਖ ,ਇਸਾਈ ਇੱਕ ਅਸੀਂ  ਸਾਰੇ ਨੀ  ,
   ਸਾਨੂੰ ਲੜਾਉਣ ਲਈ ਨਿੱਤ ਨਵੇਂ ਕਰੇੰ ਕਾਰੇ ਨੀ,
   ਕਿਤੇ ਢਾਹਵੇੰ ਮਸਜਿਦ ਕਿਤੇ ਮੰਦਰ ਬਣਵਾਵੇੰ ਨੀ
   ਤਿਰੰਗੇ ਦੀਆਂ ਕੀਮਤਾਂ ਤੂੰ ਸਾਨੂੰ ਸਮਝਾਵੇੰ ਨੀ ।
   ਸਰਹੱਦਾਂ ਉੱਤੇ ਬੈਠੇ ਸਾਡੇ ਪੁੱਤਰਾਂ ਤੋਂ ਨੀ ,
   ਕਿੰਨੇ ਕੁ ਨੇ ਉਨ੍ਹਾਂ ਵਿੱਚ ਲੀਡਰਾਂ ਦੇ ਪੁੱਤ ਨੇ  ।
   ਪਰਖ ਨਾ ਸਾਡਾ ਹੋਰ ਸਬਰ ਸਰਕਾਰੇ ਨੀ ,
      ਹੁਣ ਨਾ ਤੂੰ ਲਾ ਸਾਨੂੰ ਹੋਰ ਝੂਠੇ ਲਾਰੇ ਨੇ ,
      ਖੇਤੀ ਕਾਨੂੰਨ ਰੱਦ ਕਰਵਾ ਕੇ ਲੈਣਾ ਅਸੀਂ ਦਮ ਨੀ ,
      ਉਦੋਂ ਤੱਕ ਹੁਣ ਸਾਨੂੰ ਹੋਰ ਕੋਈ ਕੰਮ ਨੀ  ।
                          ਕਿਸਾਨ ਮਜ਼ਦੂਰ ਏਕਤਾ
                                ਜਿੰਦਾਬਾਦ
ਸੁਰਿੰਦਰ ਕੌਰ
                               6283188928
Previous articleGreta Thunberg toolkit for protests sparks row in India
Next articleਗਜ਼ਲ਼