HOME ਦਫਤਰ ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ*

ਦਫਤਰ ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ*

2
“ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਤਹਿਤ ਨਕੋਦਰ ਵਿੱਚ ਵਿਸ਼ਾਲ ਸੰਪਰਕ ਪ੍ਰੋਗਰਾਮ 
ਸੇਫ ਪੰਜਾਬ ਪੋਰਟਲ ਦੀ ਵਰਤੋਂ ਲਈ ਅਪੀਲ; ਨਸ਼ਿਆਂ ਖ਼ਿਲਾਫ਼ ਸਖ਼ਤ ਮੁਹਿੰਮ ਨੂੰ ਤੇਜ਼ੀ 
ਨਕੋਦਰ,   (ਸਮਾਜ ਵੀਕਲੀ)  (ਹਰਜਿੰਦਰ ਸਿੰਘ ਚੰਦੀ)– ਨਸ਼ਾ ਤਸਕਰੀ ਅਤੇ ਅਪਰਾਧਿਕ ਜਾਲ ਨੂੰ ਜੜੋਂ ਤੋਂ ਖਤਮ ਕਰਨ ਲਈ ਆਪਣੀ ਵਚਨਬੱਧਤਾ ਨੂੰ ਮਜ਼ਬੂਤ ਕਰਦਿਆਂ, ਜਲੰਧਰ ਦਿਹਾਤੀ ਪੁਲਿਸ ਵੱਲੋਂ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਤਹਿਤ ਨਕੋਦਰ ਸਬ ਡਿਵਿਜ਼ਨ ਦੇ ਲਿੱਲੀ ਫਾਰਮ ਪੈਲੇਸ, ਜਲੰਧਰ–ਨਕੋਦਰ ਰੋਡ ਵਿਖੇ ਵਿਸ਼ਾਲ ਸੰਪਰਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਹ ਪ੍ਰੋਗਰਾਮ ਸ. ਹਰਵਿੰਦਰ ਸਿੰਘ ਵਿਰਕ, ਪੀਪੀਐਸ, ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਦੀ ਅਗਵਾਈ ਹੇਠ ਕਰਵਾਇਆ ਗਿਆ। ਇਸ ਮੌਕੇ ਡਾ. ਮੁਕੇਸ਼ ਕੁਮਾਰ, ਪੀਪੀਐਸ,ਐਸਪੀ (ਸਥਾਨਿਕ), ਇੰਦਰਜੀਤ ਸਿੰਘ,ਡੀਐਸਪੀ ( ਤਫਤੀਸ਼), ਓਂਕਾਰ ਸਿੰਘ ਬਰਾੜ,ਡੀਐਸਪੀ (ਸਬ ਡਿਵੀਜ਼ਨ ਨਕੋਦਰ) ਅਤੇ ਸੁਖਪਾਲ ਸਿੰਘ,ਡੀਐਸਪੀ (ਸਬ ਡਿਵੀਜ਼ਨ ਸ਼ਾਹਕੋਟ) ਵੀ ਮੌਜੂਦ ਸਨ।ਪ੍ਰਮੁੱਖ ਸ਼ਖਸੀਅਤਾਂ ਵਿੱਚ ਜਤਿੰਦਰ ਸਿੰਘ ਟਾਹਲੀ (ਸਰਪੰਚ ਅਤੇ ਟਰੱਕ ਯੂਨੀਅਨ ਪ੍ਰਧਾਨ), ਦਰਸ਼ਨ ਸਿੰਘ ਟਾਹਲੀ (ਚੇਅਰਮੈਨ, ਜ਼ਿਲ੍ਹਾ ਪ੍ਰੀਸ਼ਦ), ਚਰਨਜੀਤ ਸਿੰਘ (ਚੇਅਰਮੈਨ, ਬਲਾਕ ਸੰਮਤੀ ਨਕੋਦਰ), ਜੀਵਨ ਸਿੰਘ (ਵਾਈਸ ਚੇਅਰਮੈਨ, ਬਲਾਕ ਸੰਮਤੀ ਨਕੋਦਰ), ਸੁਰਿੰਦਰ ਗੜ੍ਹਵਾਲ (ਜ਼ਿਲ੍ਹਾ ਕੋਆਰਡੀਨੇਟਰ, “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ), ਹਰਮੇਸ਼ ਸੋਹੀ (ਕੌਂਸਲਰ, ਨਕੋਦਰ), ਵਿਪਨ ਸ਼ਰਮਾ (ਐਮਡੀ, ਸਤਿਆਮ ਕਾਲਜ) ਅਤੇ ਸਰਬਜੀਤ ਕੌਰ (ਬਲਾਕ ਪ੍ਰਧਾਨ, ਸ਼ਹਿਰੀ) ਸਮੇਤ ਕਈ ਸਰਪੰਚ, ਪਿੰਡ ਪ੍ਰਤੀਨਿਧੀ ਅਤੇ ਵੱਖ-ਵੱਖ ਪਿੰਡਾਂ ਦੇ ਮਾਣਯੋਗ ਵਿਅਕਤੀ ਸ਼ਾਮਲ ਹੋਏ, ਜਿੱਥੇ ਲਗਭਗ 500 ਨਾਗਰਿਕਾਂ ਨੇ ਉਤਸ਼ਾਹ ਨਾਲ ਭਾਗ ਲਿਆ।ਸਭਾ ਨੂੰ ਸੰਬੋਧਨ ਕਰਦਿਆਂ ਐੱਸਐੱਸਪੀ ਵਿਰਕ ਨੇ 2025 ਦੌਰਾਨ ਜਲੰਧਰ ਦਿਹਾਤੀ ਪੁਲਿਸ ਵੱਲੋਂ ਕੀਤੀਆਂ ਮਹੱਤਵਪੂਰਨ ਕਾਰਵਾਈਆਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਐਨਡੀਪੀਐਸ ਐਕਟ ਅਧੀਨ ਲਗਭਗ 2000 ਮਾਮਲੇ ਦਰਜ ਕੀਤੇ ਗਏ, ਜੋ ਨਸ਼ਾ ਤਸਕਰੀ ਵਿਰੁੱਧ ਪੁਲਿਸ ਦੀ ਸਖ਼ਤ ਕਾਰਵਾਈ ਨੂੰ ਦਰਸਾਉਂਦੇ ਹਨ। ਇਸਦੇ ਨਾਲ ਹੀ ਮਨੁੱਖਤਾ ਦੇ ਨਜ਼ਰੀਏ ਨਾਲ ਲਗਭਗ 900 ਵਿਅਕਤੀਆਂ ਨੂੰ ਨਸ਼ਾ ਮੁਕਤੀ ਕੇਂਦਰਾਂ ਵਿੱਚ ਦਾਖਲ ਕਰਵਾਇਆ ਗਿਆ ਅਤੇ ਕਰੀਬ 6700 ਨੌਜਵਾਨਾਂ ਨੂੰ ਓਟ ਕੇਂਦਰਾਂ ਨਾਲ ਜੋੜਿਆ ਗਿਆ, ਜਿਸ ਨਾਲ ਉਹਨਾਂ ਨੂੰ ਮੁੜ ਸਧਾਰਣ ਜੀਵਨ ਵੱਲ ਲੈ ਜਾਣ ਵਿੱਚ ਮਦਦ ਮਿਲੀ , ਉਨ੍ਹਾਂ ਕਿਹਾ ਕਿ ਨਸ਼ਿਆਂ ਖ਼ਿਲਾਫ਼ ਲੜਾਈ ਵਿੱਚ ਲੋਕਾਂ ਦੀ ਭਾਗੀਦਾਰੀ ਸਭ ਤੋਂ ਵੱਡੀ ਤਾਕਤ ਹੈ ਅਤੇ ਇਸ ਮੁਹਿੰਮ ਨੂੰ ਹੋਰ ਮਜ਼ਬੂਤ ਬਣਾਉਣ ਲਈ ਸਾਰਿਆਂ ਨੂੰ ਅੱਗੇ ਆਉਣ ਦੀ ਲੋੜ ਹੈ। ਇਸ ਪ੍ਰੋਗਰਾਮ ਦੌਰਾਨ *ਸੇਫ ਪੰਜਾਬ ਪੋਰਟਲ* ਬਾਰੇ ਵੀ ਜਾਗਰੂਕਤਾ ਫੈਲਾਈ ਗਈ, ਜੋ ਕਿ ਇੱਕ ਸੌਖਾ ਅਤੇ ਲੋਕ-ਹਿਤੈਸ਼ੀ ਪਲੇਟਫਾਰਮ ਹੈ, ਜਿਸ ਰਾਹੀਂ ਨਾਗਰਿਕ ਅਪਰਾਧ ਜਾਂ ਸ਼ੱਕੀ ਗਤੀਵਿਧੀਆਂ ਦੀ ਜਾਣਕਾਰੀ ਦੇ ਸਕਦੇ ਹਨ। ਲੋਕਾਂ ਨੂੰ ਬਿਨਾਂ ਕਿਸੇ ਡਰ ਦੇ ਨਸ਼ਾ ਤਸਕਰਾਂ ਬਾਰੇ ਸੂਚਨਾ ਦੇਣ ਲਈ ਪ੍ਰੇਰਿਤ ਕੀਤਾ ਗਿਆ ਅਤੇ ਪੁਲਿਸ ਵੱਲੋਂ ਸੂਚਨਾ ਦੇਣ ਵਾਲਿਆਂ ਦੀ ਪਹਿਚਾਣ ਗੁਪਤ ਰੱਖਣ ਦਾ ਭਰੋਸਾ ਦਿੱਤਾ ਗਿਆ।ਅਖੀਰ ਵਿੱਚ ਐੱਸਐੱਸਪੀ ਵਿਰਕ ਨੇ ਲੋਕਾਂ ਨੂੰ “ਯੁੱਧ ਨਸ਼ਿਆਂ ਵਿਰੁੱਧ” ਅਤੇ “ਗੈਂਗਸਟਰਨ ਤੇ ਵਾਰ” ਵਰਗੀਆਂ ਮੁਹਿੰਮਾਂ ਵਿੱਚ ਸਰਗਰਮ ਭਾਗੀਦਾਰੀ ਲਈ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਨਸ਼ਿਆਂ ਅਤੇ ਅਪਰਾਧ ਖ਼ਿਲਾਫ਼ ਇਹ ਲੜਾਈ ਸਾਂਝੀ ਜ਼ਿੰਮੇਵਾਰੀ ਹੈ ਅਤੇ ਸਾਂਝੇ ਯਤਨਾਂ ਨਾਲ ਹੀ ਇੱਕ ਨਸ਼ਾ-ਮੁਕਤ, ਸੁਰੱਖਿਅਤ ਅਤੇ ਤਰੱਕੀਸ਼ੀਲ ਸਮਾਜ ਦੀ ਸਥਾਪਨਾ ਕੀਤੀ ਜਾ ਸਕਦੀ ਹੈ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਅਧਿਆਪਕਾਂ ਦੀ  ਸੁਰੱਖਿਆ ਦੀ ਬਜਾਏ ਪੁਲਸੀਆ ਤਸ਼ੱਦਦ ਵਿਰੁੱਧ ਪੰਜਾਬ ਸਰਕਾਰ ਦੀਆਂ ਅਰਥੀਆਂ ਫੂਕੀਆਂ 
Next articleਦਿੱਲੀ ਵਿੱਚ ਇੱਕ ਚਾਰ ਮੰਜ਼ਿਲਾ ਇਮਾਰਤ ਵਿੱਚ ਭਿਆਨਕ ਅੱਗ ਲੱਗ ਗਈ, ਜਿਸ ਵਿੱਚ ਇੱਕ ਪਰਿਵਾਰ ਦੇ ਸੱਤ ਮੈਂਬਰਾਂ ਦੀ ਮੌਤ ਹੋ ਗਈ; ਤਿੰਨ ਦੀ ਹਾਲਤ ਗੰਭੀਰ ਹੈ।