(ਸਮਾਜ ਵੀਕਲੀ)
ਐ ਦੁਨੀਆਂ ਦੇ ਸਿਰਜਣਹਾਰ ਤੂੰ ਕੈਸਾ ਸੰਸਾਰ ਰਚਿਆ।
ਕਿਸੇ ਵੀ ਤੇਰਾ ਅੰਤ ਨਾ ਪਾਇਆ, ਤੇਰੀ ਮਹਿਮਾ ਅਪਰੰਮ ਅਪਾਰ।
ਕੋਈ ਮਰਦਾ ਪਿਆ ਰੋਟੀ ਵਾਸਤੇ ,ਕਿਸੇ ਕੋਲੋਂ ਦੌਲਤ ਸਾਂਭੀ ਨਾ ਜਾਵੇ।
ਕੋਈ ਉਮਰਾਂ ਪਿਆ ਲੰਮੀਆਂ
ਮੰਗਦਾ, ਕੋਈ ਐਵੇਂ ਜ਼ਿੰਦਗੀ ਆਪ ਮਿਟਾਵੇ।
ਕੋਈ ਧਰਤੀ ਤੇ ਫੁੱਲਾਂ ਵਾਂਗੂੰ,
ਕੋਈ ਧਰਤੀ ਤੇ ਲੱਗਦਾ ਭਾਰ।
ਕੋਈ ਉੱਡਦਾ ਪਿਆ ਹਵਾਵਾਂ ਨਾਲ, ਕੋਈ ਸੋਚੇ ਅੰਬਰੀ ਘਰ ਵਸਾਉਣ ਦਾ।
ਕੋਈ ਸੋਚੇ ਡੰਗ ਕਿਝ ਲੰਘਾਵੇ,ਕਿਸੇ ਦੇ ਪੱਲੇ ਸਭ ਕੁਝ।
ਕਿਸੇ ਪਾਸੇ ਖੁਸ਼ੀਆਂ ਵਿਹੜੇ ਨੱਚਣ ,ਕੋਈ ਡੁੱਬਿਆਂ ਹੰਝੂਆਂ।
ਕੋਈ ਹੁਕਮ ਚਲਾਵੇ, ਕਿਸੇ ਆਪਣੇ ਮੂੰਹ ਨੂੰ ਤਾਲੇ ਲਗਾਏ।
ਕੋਸੀ ਕਿਸੇ ਦੇ ਲੇਖੀਂ ਲਿਖਿਆ,ਕੋਈ ਜਿਉਂਦੇ ਜੀਅ ਲਾਸ਼ ਬਣ ਜਾਏ
ਕਿਸੇ ਦੇ ਅੰਗ ਸੰਗ ਰਹਿੰਦਾ
ਆਪ ਕਿਸੇ ਪਾਸੇ ਵਿਸਾਰ।
ਸੁਰਜੀਤ ਸਾੰਰਗ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly