ਮਾਮਲਾ ਸਕੂਲ ਤੋਂ ਸ਼ਹੀਦ ਦਾ ਨਾਂ ਮਿਟਾਉਣ ਦਾ : ਸ਼ਹੀਦਾਂ ਦਾ ਅਪਮਾਨ ਕਿਸੇ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾਂ – ਪਿੰਦਰ ਪੰਡੋਰੀ

ਕਾਰਗਿਲ ਸ਼ਹੀਦ ਸੁਖਵਿੰਦਰ ਸਿੰਘ ਦੀ ਮਾਤਾ ਜੋਗਿੰਦਰ ਕੌਰ ਨੂੰ ਸਨਮਾਨਿਤ ਕਰਦੇ ਹੋਏ ਪਿੰਦਰ ਪੰਡੋਰੀ ਅਤੇ ਟੀਮ ਦੇ ਵਰਕਰ। ਤਸਵੀਰ ਸੁਖਵਿੰਦਰ ਸਿੰਘ ਖਿੰੰਡਾ 
25 ਸਾਲ ਤੋਂ ਕੰਟੀਨ ਕਾਰਡ, ਤੇ ਮੈਡੀਕਲ ਸਹੂਲਤਾਂ ਨਹੀਂ ਮਿਲੀਆ
ਕਾਰਗਿਲ ਸ਼ਹੀਦ ਦੀ ਮਾਤਾ ਨੂੰ ਕੀਤਾ ਸਨਮਾਨਤ 

ਮਹਿਤਪੁਰ (ਸੁਖਵਿੰਦਰ ਸਿੰਘ ਖਿੰੰਡਾ)–  ਲੋਕਾਂ ਲਈ ਅਜ਼ਾਦੀ ਦਾ ਜਸ਼ਨ ਹੈ ਪੁਤਰਾਂ ਮੇਰੇ ਲਈ ਤਾਂ ਸਭ ਖਤਮ ਹੋ ਗਿਆ। ਇਹ ਅਲਫ਼ਾਜ਼ ਹਨ ਕਾਰਗਿਲ ਦੇ ਸ਼ਹੀਦ ਸੁਖਵਿੰਦਰ ਸਿੰਘ ਦੀ ਮਾਤਾ ਜਗਿੰਦਰ ਕੌਰ ਦੇ।  ਲੋਕਾਂ ਵੱਲੋਂ ਪੰਦਰਾਂ ਅਗਸਤ  ਅਜ਼ਾਦੀ  ਜਸ਼ਨ ਮਨਾਇਆ ਜਾਂਦਾ ਹੈ ਤਾਂ ਦੇਸ਼ ਤੋਂ ਕੁਰਬਾਨ ਹੋਣ ਵਾਲੇ ਸ਼ਹੀਦਾਂ ਦੇ ਘਰੋਂ ਧਾਹਾਂ ਨਿਕਲ ਦੀ ਅਵਾਜ਼ ਸੁਣਾਈ ਦਿੰਦੀ ਹੈ। ਮਹਿਤਪੁਰ ਨਜ਼ਦੀਕ  ਪਿੰਡ ਅਕਬਰਪੁਰ ਕਲਾਂ ਦੇ ਕਾਰਗਿਲ ਜੰਗ ਦੇ ਸ਼ਹੀਦ ਸੁਖਵਿੰਦਰ ਸਿੰਘ ਨੇ ਆਪਣੇ ਪ੍ਰਾਣਾਂ ਦੀ ਆਹੂਤੀ ਦੇ ਦਿੱਤੀ। ਤੇ ਪਿੰਡ ਦੇ ਪ੍ਰਾਇਮਰੀ ਸਕੂਲ ਤੋਂ ਸ਼ਹੀਦ ਦਾ ਨਾਮ ਹੀ ਮਿਟਾ ਦਿੱਤਾ। ਇਸ ਗਲ ਦਾ ਪਤਾ ਲੱਗਦੇ ਹੀ ਆਮ ਆਦਮੀ ਪਾਰਟੀ ਦੇ ਨੋਜਵਾਨ ਲੀਡਰ ਪਿੰਦਰ ਪੰਡੋਰੀ ਵੱਲੋਂ ਤੁਰੰਤ ਸ਼ਹੀਦ ਦੇ ਪਿੰਡ ਅਕਬਰਪੁਰ ਕਲਾਂ ਦਾ ਦੋਰਾ ਕੀਤਾ। ਉਨ੍ਹਾਂ ਪਿੰਡ ਪਹੁੰਚਦੇ ਹੀ ਸ਼ਹੀਦ ਸੁਖਵਿੰਦਰ ਸਿੰਘ ਦੀ ਮਾਤਾ ਨੂੰ ਗਲ ਨਾਲ ਲਾਇਆ ਲੋਈ ਅਤੇ ਕੁਝ ਸਹਾਇਤਾ ਦਿੰਦਿਆਂ ਕਿਹਾ ਮਾਤਾ ਤੇਰਾ ਪੁੱਤਰ ਜਿਉਂਦ  ਹੈ। ਇਸ ਤੇ ਪਿੰਦਰ ਪੰਡੋਰੀ ਵੱਲੋਂ ਸਬੰਧਤ ਅਧਿਕਾਰੀਆਂ ਨੂੰ ਫੋਨ ਲਗਾਇਆ ਤਾਂ ਪ੍ਰਸ਼ਾਸਨ ਹਰਕਤ ਵਿਚ ਆਇਆ । ਪ੍ਰਸ਼ਾਸਨ ਨੇ ਸ਼ਰਮਿੰਦਗੀ ਮਹਿਸੂਸ ਕਰਦੇ ਹੋਏ ਸ਼ਹੀਦ ਦੇ ਨਾਮ ਦੀ ਫਲੇਕਸ ਹਰ ਹਾਲਤ ਵਿਚ ਪੰਦਰਾਂ ਅਗਸਤ ਨੂੰ ਸਰਕਾਰੀ ਪ੍ਰਾਇਮਰੀ ਸਕੂਲ ਅਕਬਰਪੁਰ ਕਲਾਂ ਵਿਖੇ ਲਗਾਉਣ ਲਈ ਵਚਨਬੱਧ ਪ੍ਰਗਟ ਕੀਤੀ। ਇਸ ਮੌਕੇ ਪਿੰਦਰ ਪੰਡੋਰੀ ਵੱਲੋਂ ਸ਼ਹੀਦ ਦੇ ਨਾਮ ਤੇ ਬਣੇ ਸਟੇਡੀਅਮ ਵਿਚੋਂ ਘਾਹ ਫੂਸ ਚੁੱਕਣ ਅਤੇ ਕੰਧਾਂ ਤੇ ਊਟ ਪਟਾਂਗ ਗੱਲਾਂ ਲਿਖਣ ਤੇ ਪ੍ਰਸ਼ਾਸਨ ਨੂੰ ਕੋਸਿਆ। ਉਨ੍ਹਾਂ ਕਿਹਾ ਇਹ ਪਿੰਡ ਦੀ ਪੰਚਾਇਤ ਦਾ ਫਰਜ਼ ਹੈ ਕਿ ਸ਼ਹੀਦ ਦੀ ਸਮਾਰਕ ਦਾ ਖਿਆਲ ਰੱਖਿਆ ਜਾਵੇ।ਕਸਦੇ ਪਰਿਵਾਰ ਦੀ । ਇਸ ਮੌਕੇ ਉਨ੍ਹਾਂ ਵੱਲੋਂ ਸ਼ਹੀਦ ਦੀ ਮਾਤਾ ਨਾਲ ਗੱਲਬਾਤ ਕੀਤੀ  ਗੱਲਬਾਤ ਕਰਦਿਆਂ ਮਾਤਾ ਨੇ ਦੱਸਿਆ  ਕਿ ਸੁਖਵਿੰਦਰ ਸਿੰਘ ਵੀਹ ਸਾਲ ਦੀ ਭਰ ਜਵਾਨੀ ਵਿਚ 14 ਸਿੱਖ ਰੈਜੀਮੈਂਟ ਵਿਚ ਭਰਤੀ ਹੋਇਆ ਸੀ। ਉਸਦੇ ਪਿਤਾ ਦਲਬੀਰ ਸਿੰਘ ਦੀ  ਪਹਿਲਾਂ ਹੀ ਮੌਤ ਹੋ ਚੁੱਕੀ ਸੀ। ਸੁਖਵਿੰਦਰ ਸਿੰਘ ਨੂੰ ਭਰਤੀ ਹੋਇਆ ਕਰੀਬਨ ਇਕ ਸਾਲ ਦਾ ਅਰਸਾ  ਹੋਇਆ ਸੀ ਕਿ ਉਸ ਦੀ ਸ਼ਾਦੀ ਬਲਵਿੰਦਰ ਕੌਰ ਜੁਰਾਸੀ ਵਾਸੀ ਭੇਵਾ ਹਰਿਆਣਾ ਨਾਲ ਹੋ ਗਈ। ਵਿਆਹ ਹੋਏ ਨੂੰ ਅਜੇ ਪੰਜ ਮਹੀਨੇ ਹੀ ਹੋਏ ਸਨ ਕਿ ਵਿਆਹ ਦੀਆਂ ਖੁਸ਼ੀਆਂ ਗ਼ਮੀਆਂ ਵਿਚ ਬਦਲ ਗਈਆ। ਸੁਖਵਿੰਦਰ ਸਿੰਘ ਕਾਰਗਿਲ ਦੀ ਜੰਗ ਵਿਚ ਦੁਸ਼ਮਣਾਂ ਨਾਲ ਲੜਦਾ ਹੋਇਆ ਸ਼ਹੀਦ ਹੋ ਗਿਆ ਸੀ। ਸੁਖਵਿੰਦਰ ਸਿੰਘ ਦੇ ਸ਼ਹੀਦ ਹੋ ਜਾਣ ਤੋਂ ਬਾਅਦ ਸਰਕਾਰ ਵੱਲੋਂ  ਸ਼ਹੀਦ ਦੀ ਬਜ਼ੁਰਗ ਮਾਤਾ ਮੁਤਾਬਕ ਸ਼ਹੀਦ ਦੀ ਪਤਨੀ ਬਲਵਿੰਦਰ ਕੌਰ ਨੂੰ ਕਰੀਬਨ ਵੀਹ ਲੱਖ ਰੁਪਏ ਅਤੇ ਪੁਲਿਸ ਵਿਭਾਗ ਵਿਚ ਨੋਕਰੀ ਮਿਲ ਗਈ ਸੀ। ਅਤੇ ਇਹ ਸਭ ਲੈਣ ਤੋਂ ਬਾਅਦ ਉਸਨੇ ਪਿੰਡ ਕੋਟ ਬਾਦਲ ਖਾ ਤਹਿਸੀਲ ਨੂਰਮਹਿਲ ਜਲੰਧਰ ਵਿਚ ਦੂਸਰੀ ਸ਼ਾਦੀ ਕਰਵਾ ਲਈ। ਮਾਤਾ ਜੁਗਿੰਦਰ ਕੌਰ ਮੁਤਾਬਕ ਸ਼ਹੀਦ ਦੀ ਪੈਨਸ਼ਨ ਬਲਵਿੰਦਰ ਕੌਰ ਲੈ ਰਹੀ ਹੈ।  ਮਾਤਾ ਨੇ ਦੱਸਿਆ ਕਿ ਸਰਕਾਰ ਵੱਲੋਂ ਉਸਨੂੰ ਸੋਲਾਂ ਸੋ ਰੁਪਏ ਮਹੀਨਾ ਪੈਨਸ਼ਨ ਲਗਾਈ ਗਈ। ਜੋ ਹੁਣ ਤੇਰਾਂ ਹਜ਼ਾਰ ਰੁਪਏ ਪ੍ਰਤੀ ਮਹੀਨਾ ਦੇ ਹਿਸਾਬ ਨਾਲ ਮਿਲ ਰਹੀ ਹੈ। ਇਸ ਤੋਂ ਇਲਾਵਾ ਕੰਟੀਨ ਦੇ ਰਾਸ਼ਨ ਜਾ ਇਲਾਜ਼ ਦੀ ਉਸ ਨੂੰ ਕੋਈ ਸਰਕਾਰੀ ਸੁਵਿਧਾ ਨਹੀਂ ਹੈ। ਸ਼ਹੀਦ ਦੀ ਬਜ਼ੁਰਗ ਮਾਤਾ ਨੂੰ ਰੋਸ ਹੈ ਕਿ ਸਰਕਾਰਾਂ ਜਾਂ ਮਹਿਕਮੇ ਵੱਲੋਂ ਉਸ ਦੀ ਅੱਜ ਤੱਕ ਕੋਈ ਸਾਰ ਨਹੀਂ ਲਈ ਗਈ । ਪਿੰਦਰ ਪੰਡੋਰੀ ਵੱਲੋਂ ਮਾਤਾ ਨੂੰ ਵਿਸ਼ਵਾਸ ਦਿਵਾਇਆ ਗਿਆ ਕਿ ਉਹ ਉਨ੍ਹਾਂ ਦੀ ਹਰ ਪ੍ਰਕਾਰ ਦੀ ਸਹਾਇਤਾ ਕਰਨਗੇ। ਇਸ ਮੌਕੇ ਉਨ੍ਹਾਂ ਦੇ ਨਾਲ ਹਰਕੀਰਤ ਸਿੰਘ, ਗੁਰਬਾਜ਼ ਸਿੰਘ, ਓਂਕਾਰ ਸਿੰਘ ਮਾਲੋਵਾਲ,, ਕਮਲਜੀਤ ਕੌਰ ਮਾਲੋਵਾਲ, ਅਤੇ ਉਘੇ ਕਿਸਾਨ ਆਗੂ ਸਰਵਨ ਸਿੰਘ ਜੱਜ ਮੌਜੂਦ ਸਨ।

(ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਹਾਣੀ- ਅਸਲਮ
Next articleਵਿਭਾਜਨ ਵਿਭੀਸ਼ਿਕਾ ਸਮ੍ਰਿਤੀ ਦਿਵਸ ਤੇ ਭਾਜਪਾ ਐਸਸੀ ਮੋਰਚਾ ਨੇ ਵਿਭਾਜਨ ਦੇ ਸ਼ਹੀਦਾਂ ਨੂੰ ਪ੍ਰਣਾਮ ਕਰਕੇ ਦਿੱਤੀ ਸ਼ਰਧਾਂਜਲੀ