ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸ਼ੀਏਸ਼ਨ ਫਰੀਦਕੋਟ ਦਾ  ਵਫ਼ਦ ਚੇਅਰਮੈਨ ਅਮਨਦੀਪ ਸਿੰਘ ਬਾਬਾ ਨੂੰ ਮਿਲਿਆ

ਫਰੀਦਕੋਟ/ਭਲੂਰ 7 ਅਗਸਤ (ਬੇਅੰਤ ਗਿੱਲ ਭਲੂਰ) ਅੱਜ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸ਼ੀਏਸ਼ਨ ਫਰੀਦਕੋਟ ਦੇ ਜ਼ਿਲ੍ਹਾ ਪ੍ਰਧਾਨ ਡਾਕਟਰ ਰਛਪਾਲ ਸਿੰਘ ਸੰਧੂ ਦੀ ਅਗਵਾਈ ਵਿੱਚ ਫਰੀਦਕੋਟ ਦੇ  ਮਾਰਕੀਟ ਕਮੇਟੀ ਦੇ ਨਵ-ਨਿਯੁਕਤ ਚੇਅਰਮੈਨ  ਅਮਨਦੀਪ ਸਿੰਘ ਬਾਬਾ ਨੂੰ ਮਿਲਿਆ। ਉਹਨਾਂ ਨੂੰ ਫਰੀਦਕੋਟ ਮੰਡੀ ਬੋਰਡ ਦੇ ਚੇਅਰਮੈਨ ਬਣਨ ‘ਤੇ ਵਧਾਈਆਂ ਦਿੱਤੀਆਂ ਅਤੇ ਇਸ ਸਮੇਂ ਗੱਲਬਾਤ ਕਰਦਿਆਂ ਜ਼ਿਲ੍ਹਾ ਪ੍ਰਧਾਨ ਡਾਕਟਰ ਰਛਪਾਲ ਸਿੰਘ ਸੰਧੂ ਨੇ ਪਿੰਡਾਂ  ਅਤੇ ਸ਼ਹਿਰਾਂ ਦੀਆਂ ਸਲੱਮ ਬਸਤੀਆਂ  ਵਿੱਚ ਕੰਮ ਕਰਦੇ ਅਣ ਰਜਿਸਟਰਡ ਡਾਕਟਰਾਂ ਨੂੰ ਕੋਈ ਦੋ ਚਾਰ ਮਹੀਨਿਆਂ ਦਾ ਕੋਰਸ ਕਰਵਾ ਕੇ ਮਾਨਤਾ ਦਿਵਾਉਣ ਬਾਰੇ ਮੰਗ ਰੱਖੀ । ਉਨ੍ਹਾਂ ਕਿਹਾ ਕਿ ਸਾਨੂੰ ਪਿਛਲੀਆ ਸਰਕਾਰਾਂ ਨੇ ਵੀ ਲਾਰਿਆਂ ਵਿੱਚ ਹੀ ਰੱਖਿਆ ਸੀ। ਆਮ ਆਦਮੀ ਪਾਰਟੀ ਨੇ ਸਰਕਾਰ ਬਣਨ ਤੋਂ ਪਹਿਲੋਂ ਸਾਡੀ ਬਾਂਹ ਫੜਦਿਆਂ ਕਿਹਾ ਸੀ ਕਿ ਸਾਡੀ ਸਰਕਾਰ ਆਉਣ ‘ਤੇ ਅਸੀ ਤੁਹਾਡੀ ਸਮੱਸਿਆ ਦਾ ਹੱਲ ਪਹਿਲ ਦੇ ਅਧਾਰ ‘ਤੇ ਕਰਾਂਗੇ। ਹੁਣ ਤੁਹਾਡੀ  ਸਰਕਾਰ ਬਣੀ ਨੂੰ ਤਕਰੀਬਨ ਅਠਾਰਾਂ ਮਹੀਨੇ ਹੋ ਗਏ ਹਨ ।ਪਰ ਅਜੇ ਤੱਕ ਸਾਡੇ ਬਾਰੇ ਕੁੱਝ ਨਹੀ ਸੋਚਿਆ ਗਿਆ। ਅਸੀ ਆਪ ਜੀ ਦੇ ਜ਼ਰੀਏ ਫਰੀਦਕੋਟ ਜ਼ਿਲ੍ਹੇ ਦੇ ਤਿੰਨੋਂ ਐਮ ਐਲ ਏ ਸਾਹਿਬਾਨਾਂ ਨੂੰ ਬੇਨਤੀ ਕਰਦੇ ਹਾਂ ਕਿ ਪਿੰਡਾਂ ਵਿੱਚ ਕੰਮ ਕਰਦੇ ਅਣ ਰਜਿਸਟਰਡ ਡਾਕਟਰਾਂ ਦਾ ਮਤਾ ਪਾ ਕੇ ਵਿਧਾਨ ਸਭਾ ਵਿੱਚ ਲਿਆਂਦਾ ਜਾਵੇ ਅਤੇ ਪਹਿਲ ਦੇ ਅਧਾਰ ‘ਤੇ ਇਹਨਾਂ ਡਾਕਟਰਾਂ ਨੂੰ ਰਜਿਸਟਰਡ ਕਰਕੇ ਕੰਮ ਕਰਨ ਦੇ ਅਧਿਕਾਰ ਦਿੱਤੇ ਜਾਣ। ਇਸ ਸਮੇਂ ਮਾਰਕਿਟ ਕਮੇਟੀ ਦੇ ਚੇਅਰਮੈਨ  ਅਮਨਦੀਪ ਸਿੰਘ ਬਾਬਾ ਨੇ ਪੂਰਾ ਵਿਸ਼ਵਾਸ ਦਿਵਾਇਆ ਕਿ ਤੁਹਾਡੀ ਇਸ ਜਾਇਜ਼ ਮੰਗ ਨੂੰ ਜ਼ਰੂਰ  ਫਰੀਦਕੋਟ  ਦੇ ਤਿੰਨੋਂ ਵਿਧਾਇਕਾਂ  ਨੂੰ ਧਿਆਨ ਵਿੱਚ ਲਿਆ ਕੇ ਵਿਧਾਨ ਸਭਾ ਵਿੱਚ ਪਹੁੰਚਾਵਾਂਗਾ। ਇਸ ਸਮੇਂ ਉਹਨਾਂ ਦੇ ਨਾਲ ਬਲਾਕ ਪ੍ਰਧਾਨ ਡਾਕਟਰ ਅੰਮ੍ਰਿਤ ਪਾਲ ਸਿੰਘ ਟਹਿਣਾ, ਜਨਰਲ ਸਕੱਤਰ ਡਾਕਟਰ ਕੁਲਵੰਤ ਸਿੰਘ , ਡਾਕਟਰ ਧਰਮ ਪ੍ਰਵਾਨਾ, ਡਾਕਟਰ ਸੇਵਕ ਸਿੰਘ ਬਰਾੜ, ਡਾਕਟਰ ਸੰਦੀਪ ਗਰੋਵਰ, ਡਾਕਟਰ ਗੁਰਪ੍ਰੀਤ ਸਿੰਘ,ਆਦਿ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕੁਦਰਤ ਦੇ ਸਭ ਬੰਦੇ’ ਨਾਟਕ ਰਾਹੀਂ ਨਟਰਾਜ  ਰੰਗਮੰਚ ਦੀ ਟੀਮ ਨੇ ਦਿੱਤਾ ਵਿਲੱਖਣ ਸੁਨੇਹਾ
Next articleਪੰਜਾਬ ਨਾਨ ਗਜ਼ਟਿਡ ਫਾਰੈਸਟ ਆਫੀਸਰਜ਼ ਯੂਨੀਅਨ ਸਾਊਥ ਸਰਕਲ ਕਮੇਟੀ ਦੀ ਹੋਈ ਅੱਜ ਮੀਟਿੰਗ।*