(ਸਮਾਜ ਵੀਕਲੀ)
ਜੇ ਮੈਂ ਲਿਖਾਂ ਤੇਰੇ ਚਿਹਰੇ ਦੀ ਸੰਗ
ਪਾਵਾਂ ਤੇਰੀ ਚੁੱਪ ਦੀ ਮੈਂ ਬਾਤ
ਕਰਾਂ ਬਿਆਨ ਤੇਰੇ ਗੂੰਗੇ ਲਫ਼ਜ਼ਾਂ ਨੂੰ
ਤਾਂ ਤੈਨੂੰ ਕੋਈ ਇਤਰਾਜ਼ ਤਾਂ ਨਹੀਂ।
ਤੱਕਾਂ ਤੇਰੀ ਰੂਹ ਦਾ ਲਿਬਾਸ
ਲਿਖਾਂ ਤੇਰੀ ਸਾਦਗੀ ਦੇ ਨਗਮੇੰ
ਕਰਾਂ ਬਿਆਨ ਜੇ ਤੇਰੇ ਬੋਲਾਂ ਦੇ ਗੀਤ ਬਣਾ ਕੇ
ਤਾਂ ਤੈਨੂੰ ਕੋਈ ਇਤਰਾਜ਼ ਤਾਂ ਨਹੀਂ।
ਤੇਰੀਆਂ ਅੱਖਾਂ ‘ਚ ਜੇ ਕੁਦਰਤ ਦੇ ਰੰਗ ਭਰਦਿਆਂ
ਦੁਨੀਆਂ ਤੇਰੇ ਕਦਮੀਂ ਧਰ ਦਿਆਂ
ਖ਼ੁਸ਼ੀਆਂ ਦਾ ਬੂਟਾ ਤੇਰੇ ਵਿਹੜੇ ‘ਚ ਉਗਾਵਾਂ
ਤਾਂ ਤੈਨੂੰ ਕੋਈ ਇਤਰਾਜ਼ ਤਾਂ ਨਹੀਂ।
ਜੇ ਅੰਬਰ ਦੀ ਜ਼ਮੀਨ ਤੇਰੇ ਨਾਂ ਕਰਾਂ
ਚੰਨ ਤਾਰੇ ਤੇਰੇ ਪਲੰਘ ਤੇ ਜੜਾਂ
ਬੱਦਲਾਂ ਤੇ ਤੇਰੀ ਹਕੂਮਤ ਚਲਾ ਦਿਆਂ
ਤਾਂ ਤੈਨੂੰ ਕੋਈ ਇਤਰਾਜ਼ ਤਾਂ ਨਹੀਂ।
ਮੈਂ ਤੇਰੇ ਬੁੱਲ੍ਹਾਂ ਨੂੰ ਨਦੀਆਂ ਦਾ ਨੀਰ ਛੂਹਾਵਾਂ
ਤੇਰੇ ਕੰਨਾਂ ਤੱਕ ਆਪਣੇ ਬੋਲ ਪੁੰਹਚਾਦਿਆਂ
ਜੇ ਤੇਰੀਆਂ ਅੱਖਾਂ ਆਪਣੀ ਤਸਵੀਰ ਬਣਾਵਾਂ
ਤਾਂ ਤੈਨੂੰ ਕੋਈ ਇਤਰਾਜ਼ ਤਾਂ ਨਹੀਂ।
ਕੰਵਰਪ੍ਰੀਤ ਕੌਰ ਮਾਨ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly