ਭਵਨ ਵਿਖੇ ਇੰਦਰਜੀਤ ਬੱਬੂ ਦੀ ਅਗਵਾਈ ‘ਚ ਜੱਸਾ ਸਿੰਘ ਰਾਮਗੜੀਆ, ਡਾ. ਭੀਮ ਰਾਓ ਅੰਬੇਦਕਰ ਅਤੇ ਗਿਆਨੀ ਜੈਲ ਸਿੰਘ ਨੂੰ ਕੀਤਾ ਯਾਦ
ਲੁਧਿਆਣਾ, (ਸਮਾਜ ਵੀਕਲੀ) – ਅੱਜ ਗੁਰੂ ਨਾਨਕ ਭਵਨ ਵਿਖੇ ਓ.ਬੀ.ਸੀ/ ਬੀ.ਸੀ/ ਐੱਸ.ਸੀ ਦਾ ਮਹਾਂ ਸੰਮੇਲਨ ਗੁਰੂ ਨਾਨਕ ਭਵਨ ਲੁਧਿਆਣਾ ਵਿਖੇ ਕੁੱਲ ਹਿੰਦ ਕਾਂਗਰਸ ਓ.ਬੀ.ਸੀ ਵਿਭਾਗ ਦੇ ਵਾਈਸ ਪ੍ਰਧਾਨ ਇੰਦਰਜੀਤ ਸਿੰਘ ਬੱਬੂ ਦੀ ਸਰਪ੍ਰਸਤੀ ਹੇਠ ਹੋਇਆ ਜਿਸ ਵਿੱਚ ਓ.ਬੀ.ਸੀ ਵਿਭਾਗ ਦੇ ਏ.ਆਈ.ਸੀ.ਸੀ ਦੇ ਚੇਅਰਮੈਨ ਅਨਿਲ ਯਾਦਵ ਜੈ ਹਿੰਦ, ਐੱਸ.ਸੀ ਵਿਭਾਗ ਦੇ ਏ.ਆਈ.ਸੀ.ਸੀ ਦੇ ਚੇਅਰਮੈਨ ਰਜਿੰਦਰ ਗੌਤਮ, ਸੈਕਟਰੀ ਏ.ਆਈ.ਸੀ.ਸੀ ਭੁਪੇਸ਼, ਓਮ ਪ੍ਰਕਾਸ਼ ਬਿਹਾਰ ਤੋਂ ਵਾਈਸ ਪ੍ਰਧਾਨ ਓ.ਬੀ.ਸੀ ਏ.ਆਈ.ਸੀ.ਸੀ, ਗੁਰਜੀਤ ਔਜਲਾ ਐਮ.ਪੀ ਅੰਮ੍ਰਿਤਸਰ, ਮੁਹੰਮਦ ਸਦੀਕ ਐਮ.ਪੀ, ਕ੍ਰਿਸ਼ਨ ਕੁਮਾਰ ਬਾਵਾ ਕੋਆਰਡੀਨੇਟਰ ਏ.ਆਈ.ਸੀ.ਸੀ ਓ.ਬੀ.ਸੀ ਇੰਚਾਰਜ ਹਿਮਾਚਲ ਪ੍ਰਦੇਸ਼, ਪੰਜਾਬ ਪ੍ਰਦੇਸ਼ ਓ.ਬੀ.ਸੀ ਦੇ ਪ੍ਰਧਾਨ ਰਾਜ ਬਖਸ਼, ਮਲਕੀਤ ਸਿੰਘ, ਪੰਜਾਬ ਪ੍ਰਦੇਸ਼ ਐੱਸ.ਸੀ ਵਿਭਾਗ ਦੇ
ਚੇਅਰਮੈਨ ਗੁਰਪ੍ਰੀਤ ਸਿੰਘ ਲੱਕੀ, ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ, ਗੁਰਨਾਮ ਸਿੰਘ ਕਲੇਰ, ਵਰਿੰਦਰ ਭੱਲਾ, ਸੁਖਵਿੰਦਰ ਸਿੰਘ ਸੋਹਲ, ਕਿਰਪਾਲ ਸਿੰਘ ਸਾਗਰ, ਸੁਰਿੰਦਰ ਕੌਰ, ਕੁਲਵੰਤ ਚੌਹਾਨ, ਸੁਸ਼ੀਲ ਮਲਹੋਤਰਾ,ਪਵਨ ਦੀਵਾਨ, ਪੁਰਸ਼ੋਤਮ ਖਲੀਫਾ ਆਦਿ ਹਾਜਰ ਹੋਏ। ਇਸ ਸਮੇਂ ਵਿਨੋਦ ਭਾਰਤੀ ਨੇ ਸਟੇਜ ਦੀ ਸੇਵਾ ਨਿਭਾਈ। ਇਸ ਸਮੇਂ ਉਪਰੋਕਤ ਬੁਲਾਰਿਆਂ ਨੇ 25% ਰਿਜਰਵਰੇਸ਼ਨ ਦੇਣ ਦੀ ਓ.ਬੀ.ਸੀ ਜਾਤੀ ਨੂੰ ਮੰਗ ਕੀਤੀ ਕਿ ਹਰ ਖੇਤਰ ਵਿੱਚ ਨੁਮਾਇੰਦਗੀ ਮਿਲੇ। ਇਸ ਸਮੇਂ ਉਹਨਾਂ ਕਿਹਾ ਕਿ 71 ਜਾਤੀਆਂ ਪੰਜਾਬ ਵਿੱਚ ਓ.ਬੀ.ਸੀ ਵਿਭਾਗ ਨਾਲ ਸੰਬੰਧਿਤ ਹਨ ਅਤੇ 40% ਵੋਟ ਹੈ ਪਰ ਪੰਜਾਬ ਸਰਕਾਰ ਨੇ ਸਰਕਾਰੀ ਖੇਤਰ ਵਿੱਚ ਨੌਕਰੀਆਂ ਦੇਣ ਸਮੇਂ ਬਣਦੀ ਰਿਜਰਵੇਸ਼ਨ ਨਹੀਂ ਦਿੱਤੀ। ਇਸ ਸਮੇਂ ਇੰਦਰਜੀਤ ਬੱਬੂ ਨੇ ਕਿਹਾ ਕਿ ਲੋੜ ਹੈ ਅਸੀਂ ਜੱਸਾ ਸਿੰਘ ਰਾਮਗੜੀਆ ਦੀ ਬਹਾਦਰੀ ਅਤੇ ਦੇਣ ਨੂੰ ਯਾਦ ਕਰੀਏ। ਉਹਨਾਂ ਕਿਹਾ ਕਿ ਡਾ. ਭੀਮ ਰਾਓ ਅੰਬੇਦਕਰ ਨੇ ਸੰਵਿਧਾਨ ਦੀ ਰਚਨਾ ਕਰਕੇ ਸਭ ਵਰਗਾਂ ਨੂੰ ਸਤਿਕਾਰ ਦਿੱਤਾ ਅਤੇ ਹੱਕਾਂ ਅਤੇ ਫਰਜ਼ਾਂ ਤੋਂ ਜਾਣੂ ਕਰਵਾਇਆ। ਉਹਨਾਂ ਕਿਹਾ ਕਿ ਗਿਆਨੀ ਜੈਲ ਸਿੰਘ ਜੀ ਦਾ ਜੀਵਨ ਸਾਨੂੰ ਸਾਡੇ ਜੀਵਨ ਦੇ ਹਰ ਖੇਤਰ ਵਿੱਚ ਪ੍ਰੇਰਨਾ ਦਿੰਦਾ ਹੈ। ਉਹਨਾਂ ਦੀ ਦੇਸ਼ ਭਗਤੀ ਸਮਾਜ ਲਈ ਮਿਸਾਲ ਹੈ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



