HOME ਕੇਂਦਰ ਸਰਕਾਰ ਜਥੇਦਾਰ ਹਵਾਰਾ ਸਮੇਤ ਸਜ਼ਾ ਪੂਰੀ ਕਰ ਚੁੱਕੇ ਸਮੂਹ ਬੰਦੀ ਸਿੰਘਾਂ...

ਕੇਂਦਰ ਸਰਕਾਰ ਜਥੇਦਾਰ ਹਵਾਰਾ ਸਮੇਤ ਸਜ਼ਾ ਪੂਰੀ ਕਰ ਚੁੱਕੇ ਸਮੂਹ ਬੰਦੀ ਸਿੰਘਾਂ ਨੂੰ ਦੇਵੇ ਬਣਦੀ ਪੈਰੋਲ ਅਤੇ ਕਰੇ ਤੁਰੰਤ ਰਿਹਾਅ – ਜਥੇਦਾਰ ਦਾਦੂਵਾਲ

3

ਜਥੇਦਾਰ ਹਵਾਰਾ ਨੂੰ 21 ਦਿਨ ਦੀ ਪੈਰੋਲ ਤੁਰੰਤ ਦੇਵੇ ਕੇਂਦਰ ਸਰਕਾਰ

ਲੁਧਿਆਣਾ   (ਸਮਾਜ ਵੀਕਲੀ)   (ਕਰਨੈਲ ਸਿੰਘ ਐੱਮ.ਏ.) ਲੋਕਤੰਤਰ ਇੱਕ ਬਹੁਤ ਖੂਬਸੂਰਤ ਸ਼ਬਦ ਹੈ ਅਤੇ ਇਸ ਦਾ ਪੂਰੇ ਸੰਸਾਰ ਵਿੱਚ ਸਨਮਾਨ ਹੁੰਦਾ ਹੈ। ਲੋਕਤੰਤਰੀ ਪ੍ਰਣਾਲੀ ਅਨੁਸਾਰ ਸਭ ਨੂੰ ਬਰਾਬਰ ਮਾਣ ਮਿਲਣਾ ਚਾਹੀਦਾ ਹੈ। ਜੇ ਕਿਸੇ ਇੱਕ ਫ਼ਿਰਕੇ ਨਾਲ ਵਿਤਕਰਾ ਹੋਵੇ ਤਾਂ ਨਿਰਾਸ਼ਤਾ ਪੈਦਾ ਹੁੰਦੀ ਹੈ। ਭਾਰਤੀ ਕਾਨੂੰਨ ਅਨੁਸਾਰ ਸਜ਼ਾ ਪੂਰੀ ਕਰ ਚੁੱਕੇ ਬੰਦੀ ਸਿੰਘਾਂ ਨੂੰ ਕੇਂਦਰ ਸਰਕਾਰ ਵੱਲੋਂ ਤੁਰੰਤ ਰਿਹਾਅ ਕਰਨਾ ਚਾਹੀਦਾ ਹੈ ਅਤੇ ਜਿਨ੍ਹਾਂ ਦੇ ਕੇਸ ਸੁਣਵਾਈ ਅਧੀਨ ਹਨ, ਉਨ੍ਹਾਂ ਨੂੰ ਬਣਦੀ ਪੈਰੋਲ ਦੇਣੀ ਚਾਹੀਦੀ ਹੈ। ਇਹ ਵਿਚਾਰ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਜਦੋਂ ਸ਼੍ਰੀ ਹਰਿਮੰਦਰ ਸਾਹਿਬ ਉੱਤੇ ਹਮਲਾ ਹੋਇਆ ਅਤੇ ਬੇਕਸੂਰ ਸਿੱਖਾਂ ਦਾ ਕਤਲੇਆਮ ਕੀਤਾ ਗਿਆ, ਉਸ ਸਮੇਂ ਕੁਝ ਲੋਕਾਂ ਨੇ ਬਗਾਵਤ ਦਾ ਰੁਖ ਅਪਣਾਇਆ। ਇਹ ਬੰਦੀ ਸਿੰਘ ਲੰਬੇ ਸਮੇਂ ਤੋਂ ਵੱਖ-ਵੱਖ ਜ਼ੇਲ੍ਹਾਂ ਵਿੱਚ ਬੰਦ ਹਨ। ਉਨ੍ਹਾਂ ਦੀ ਰਿਹਾਈ ਲਈ ਕਈ ਮੋਰਚੇ ਅਤੇ ਅੰਦੋਲਨ ਵੀ ਚੱਲੇ ਹਨ, ਜਿਸ ਨਾਲ ਕੁਝ ਨੂੰ ਰਿਹਾਈ ਅਤੇ ਕੁਝ ਨੂੰ ਪੈਰੋਲ ਮਿਲੀ। ਅਜੇ ਵੀ ਕਈ ਬੰਦੀ ਸਿੰਘ ਜਿਵੇਂ ਭਾਈ ਜਗਤਾਰ ਸਿੰਘ ਹਵਾਰਾ, ਭਾਈ ਜਗਤਾਰ ਸਿੰਘ ਤਾਰਾ, ਭਾਈ ਪਰਮਜੀਤ ਸਿੰਘ ਭਿਓਰਾ, ਭਾਈ ਬਲਵੰਤ ਸਿੰਘ ਰਾਜੋਆਣਾ, ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਆਦਿ ਹਨ, ਜਿਨ੍ਹਾਂ ਦੀ ਪੈਰੋਲ ਅਤੇ ਰਿਹਾਈ ਬਣਦੀ ਹੈ ਪਰ ਉਨ੍ਹਾਂ ਨੂੰ ਹੱਕ ਨਹੀਂ ਮਿਲ ਰਿਹਾ। ਕਈ ਵਾਰ ਪੈਰੋਲ ਦੀਆਂ ਫਾਈਲਾਂ ਦਫ਼ਤਰਾਂ ਵਿੱਚ ਹੀ ਰੁਕ ਜਾਂਦੀਆਂ ਹਨ ਜਾਂ ਰੱਦ ਕਰ ਦਿੱਤੀਆਂ ਜਾਂਦੀਆਂ ਹਨ, ਜੋ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੈ। ਜਥੇਦਾਰ ਹਵਾਰਾ ਦੇ ਮਾਤਾ ਜੀ ਆਖਰੀ ਸਾਹਾਂ ‘ਤੇ ਹਨ ਅਤੇ ਉਹ ਆਪਣੇ ਪੁੱਤਰ ਨੂੰ ਵੇਖਣਾ ਚਾਹੁੰਦੇ ਹਨ, ਇਸ ਲਈ ਉਨ੍ਹਾਂ ਨੂੰ ਘੱਟੋ-ਘੱਟ 21 ਦਿਨ ਦੀ ਪੈਰੋਲ ਤੁਰੰਤ ਦਿੱਤੀ ਜਾਵੇ। ਜਥੇਦਾਰ ਦਾਦੂਵਾਲ ਨੇ ਅਪੀਲ ਕੀਤੀ ਕਿ ਜਿਨ੍ਹਾਂ ਦੀ ਪੈਰੋਲ ਬਣਦੀ ਹੈ ਉਨ੍ਹਾਂ ਨੂੰ ਪੈਰੋਲ ਅਤੇ ਜਿਨ੍ਹਾਂ ਦੀ ਰਿਹਾਈ ਬਣਦੀ ਹੈ ਉਨ੍ਹਾਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ, ਜਿਸ ਨਾਲ ਲੋਕਤੰਤਰ ਅਤੇ ਮਨੁੱਖੀ ਅਧਿਕਾਰਾਂ ਦਾ ਸਨਮਾਨ ਬਹਾਲ ਹੋ ਸਕੇ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਗੁਰੂ ਨਾਨਕ ਭਵਨ ਵਿਖੇ ਓ.ਬੀ.ਸੀ/ ਬੀ.ਸੀ/ ਐੱਸ.ਸੀ ਦਾ ਸੰਮੇਲਨ ਵੱਖਰੀ ਛਾਪ ਛੱਡ ਗਿਆ
Next articleਅਜ਼ਾਦ ਕਿਸਾਨ ਮੋਰਚਾ ਪੰਜਾਬ ਵੱਲੋਂ ਰਾਜਪਾਲ ਨੂੰ ਮੰਗ ਪੱਤਰ ਸੌਂਪਿਆ