ਨੰਬਰਦਾਰ ਯੂਨੀਅਨ ਦੇ ਵਿਹੜੇ ਓਲੰਪੀਅਨ ਪਰਗਟ ਸਿੰਘ ਸਾਬਕਾ ਮੰਤਰੀ ਪੰਜਾਬ ਸਰਕਾਰ ਲਹਿਰਾਉਣਗੇ ਦੇਸ਼ ਦਾ ਤਿਰੰਗਾ ਝੰਡਾ – ਜ਼ਿਲ੍ਹਾ ਪ੍ਰਧਾਨ ਅਸ਼ੋਕ ਸੰਧੂ

 “ਜਸ਼ਨ-ਏ-ਆਜ਼ਾਦੀ” ਸਮਾਗਮ ‘ਚ ਦੇਸ਼ ਪ੍ਰੇਮੀ 15 ਅਗਸਤ ਨੂੰ ਸਵੇਰੇ 8 ਵਜੇ ਸ਼ਮੂਲੀਅਤ ਕਰਨ – ਨੰਬਰਦਾਰ ਯੂਨੀਅਨ 

ਨੂਰਮਹਿਲ ਨਕੋਦਰ ਮਹਿਤਪੁਰ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) 
 ਨੰਬਰਦਾਰ ਯੂਨੀਅਨ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਲਾਇਨ ਅਸ਼ੋਕ ਸੰਧੂ ਨੰਬਰਦਾਰ ਨੂਰਮਹਿਲ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਜਾਣਕਾਰੀ ਦਿੱਤੀ ਕਿ ਜ਼ਿਲ੍ਹਾ ਜਲੰਧਰ ਦੇ ਲੋਕਪ੍ਰਿਯ ਨੇਤਾ, ਓਲੰਪੀਅਨ, ਪਦਮਸ਼੍ਰੀ ਅਤੇ ਅਰਜੁਨ ਐਵਾਰਡੀ, ਹਾਕੀ ਦੇ ਸਾਬਕਾ ਕਪਤਾਨ ਅਤੇ ਸਰਵੋਚਮ ਡਿਫੈਂਡਰ, ਪੰਜਾਬ ਸਰਕਾਰ ਦੇ ਸਾਬਕਾ ਮੰਤਰੀ, ਸਾਬਕਾ ਪੁਲਿਸ ਕਪਤਾਨ ਅਤੇ ਜਲੰਧਰ ਕੈਂਟ ਤੋਂ ਕਾਂਗਰਸ ਪਾਰਟੀ ਦੇ ਮੌਜੂਦਾ ਵਿਧਾਇਕ ਸ. ਪਰਗਟ ਸਿੰਘ ਬਤੌਰ ਮੁੱਖ ਮਹਿਮਾਨ ਸ਼ਿਰਕਤ ਕਰਨਗੇ ਅਤੇ ਨੰਬਰਦਾਰ ਯੂਨੀਅਨ ਜ਼ਿਲ੍ਹਾ ਜਲੰਧਰ ਦੇ ਹੈੱਡ ਆਫਿਸ ਤਹਿਸੀਲ ਕੰਪਲੈਕਸ ਨੂਰਮਹਿਲ ਵਿਖੇ 15 ਅਗਸਤ ਨੂੰ ਦੇਸ਼ ਦਾ ਰਾਸ਼ਟਰੀ ਝੰਡਾ ਆਪਣੇ ਕਰ ਕਮਲਾਂ ਨਾਲ ਲਹਿਰਾਉਣ ਦਾ ਸੁਭਾਗ ਪ੍ਰਾਪਤ ਕਰਨਗੇ। ਜਥੇਬੰਦੀ ਦੇ ਡਾਇਰੈਕਟਰ ਨੰਬਰਦਾਰ ਅਵਤਾਰ ਸਿੰਘ ਸ਼ਮਸ਼ਾਬਾਦ, ਨੰਬਰਦਾਰ ਚਰਣ ਸਿੰਘ ਰਾਜੋਵਾਲ, ਸੀਨੀਅਰ ਮੀਤ ਪ੍ਰਧਾਨ ਪਰਗਟ ਸਿੰਘ ਸਰਹਾਲੀ, ਸਕੱਤਰ ਜਨਰਲ ਸੁਰਿੰਦਰ ਪਾਲ ਬੁਰਜ ਕੇਲਾ, ਕੈਸ਼ੀਅਰ ਰਾਮ ਦਾਸ ਬਾਲੂ, ਪੀ.ਆਰ.ਓ ਜਗਨ ਨਾਥ ਚਾਹਲ, ਪ੍ਰੈਸ ਸਕੱਤਰ ਤਰਸੇਮ ਲਾਲ ਉੱਪਲ ਖਾਲਸਾ ਨੇ ਦੱਸਿਆ “ਜਸ਼ਨ-ਏ-ਆਜ਼ਾਦੀ” ਸਮਾਗਮ 2024 ਲਈ ਤਿਆਰੀਆਂ ਜ਼ੋਰਾਂ ਸ਼ੋਰਾਂ ਨਾਲ ਮੁਕੰਮਲ ਹੋ ਰਹੀਆਂ ਹਨ। ਦੇਸ਼ ਭਗਤੀ ਦੇ ਇਸ ਕਾਰਜ ਨਾਲ ਨੰਬਰਦਾਰ ਯੂਨੀਅਨ ਆਪਣਾ 28ਵਾਂ ਰਾਸ਼ਟਰੀ ਸਮਾਗਮ ਮੁਕੰਮਲ ਕਰਨ ਮਾਣ ਹਾਸਲ ਕਰ ਲਵੇਗੀ। ਯੂਨੀਅਨ ਦੇ ਸਿਪਾਸਿਲਾਰਾਂ ਨੇ ਨੰਬਰਦਾਰ ਸਾਹਿਬਾਨਾਂ ਸਮੇਤ ਨੂਰਮਹਿਲ ਅਤੇ ਇਲਾਕੇ ਦੇ ਦੇਸ਼ ਭਗਤਾਂ ਨੂੰ ਬੇਨਤੀ ਕੀਤੀ ਹੈ ਕਿ 15 ਅਗਸਤ ਨੂੰ ਸਵੇਰੇ ਠੀਕ 8 ਵਜੇ ਤਹਿਸੀਲ ਕੰਪਲੈਕਸ ਨੂਰਮਹਿਲ ਵਿਖੇ ਦੇਸ਼ ਦੇ ਸ਼ਹੀਦਾਂ ਨੂੰ ਪ੍ਰਣਾਮ ਅਤੇ ਰਾਸ਼ਟਰੀ ਝੰਡੇ ਨੂੰ ਸਲਾਮ ਕਰਨ ਲਈ ਪਹੁੰਚਕੇ ਦੇਸ਼ ਦੇ ਪ੍ਰਤੀ ਹਮੇਸ਼ਾ ਦੀ ਤਰਾਂ ਆਪਣਾ ਮੁੱਢਲਾ ਫਰਜ਼ ਜ਼ਰੂਰ ਨਿਭਾਉਣ। ਲਾਇਨਜ਼ ਕਲੱਬ ਨੂਰਮਹਿਲ ਡ੍ਰੀਮ ਦੀ ਪ੍ਰਧਾਨ ਲਾਇਨ ਆਂਚਲ ਸੰਧੂ ਸੋਖਲ ਇਸ ਸਮਾਗਮ ਦੇ ਸਟਾਰ ਗੈਸਟ, ਡਾਕਟਰ ਨਵਜੋਤ ਸਿੰਘ ਦਾਹੀਆ ਵਿਸ਼ੇਸ਼ ਮਹਿਮਾਨ ਹੋਣਗੇ। ਜ਼ਿਲ੍ਹਾ ਪ੍ਰਧਾਨ ਅਸ਼ੋਕ ਸੰਧੂ ਸਮਾਗਮ ਦੀ ਪ੍ਰਧਾਨਗੀ ਕਰਨਗੇ। ਕਲੱਬ ਦੇ ਸੈਕਟਰੀ ਲਾਇਨ ਰਣਜੀਤ ਸਿੰਘ, ਕੈਸ਼ੀਅਰ ਲਾਇਨ ਦਿਨਕਰ ਸੰਧੂ, ਪੀ.ਆਰ.ਓ ਲਾਇਨ ਜਸਪ੍ਰੀਤ ਕੌਰ ਸੰਧੂ, ਡਾਇਰੈਕਟਰ ਲਾਇਨ ਬਬਿਤਾ ਸੰਧੂ ਅਤੇ ਲਾਇਨ ਯੋਗੇਸ਼ ਗੁਪਤਾ ਐਡਵੋਕੇਟ ਨੇ ਕਿਹਾ ਇਸ ਵਾਰ ਚੋਣਵੀਆਂ ਸ਼ਖਸ਼ੀਅਤਾਂ ਨੂੰ ਖੂਬਸੂਰਤ ਸਨਮਾਨ ਚਿੰਨ੍ਹਾਂ ਨਾਲ ਸਨਮਾਨਿਤ ਕੀਤਾ ਜਾਵੇਗਾ। 10ਵੀਂ ਅਤੇ 12ਵੀਂ ਕਲਾਸ ਵਿੱਚੋਂ ਫਸਟ ਆਉਣ ਵਾਲੇ ਬੱਚਿਆਂ ਨੂੰ ਉਚੇਚੇ ਤੌਰ ਤੇ ਸਨਮਾਨਿਤ ਕੀਤਾ ਜਾਵੇਗਾ। ਆਏ ਹੋਏ ਦੇਸ਼ ਭਗਤਾਂ ਲਈ ਖਾਣ ਪਾਣ ਦੇ ਉਚੇਚੇ ਪ੍ਰਬੰਧ ਕੀਤੇ ਜਾਣਗੇ। ਜੈ ਸ਼ਿਵ ਸ਼ਕਤੀ ਸੇਵਾ ਮੰਡਲ ਨੂਰਮਹਿਲ ਵੱਲੋਂ ਵੀ ਆਪਣੀਆਂ ਸੇਵਾਵਾਂ ਨਿਭਾਈਆਂ ਜਾਣਗੀਆਂ। ਥਾਣਾ ਮੁਖੀ ਨੂਰਮਹਿਲ ਵੱਲੋਂ ਸੁਰੱਖਿਆ ਅਤੇ ਰਾਸ਼ਟਰੀ ਝੰਡੇ ਨੂੰ ਸਲਾਮੀ ਦੇਣ ਦੇ ਯੋਗ ਪ੍ਰਬੰਧ ਕੀਤੇ ਜਾਣਗੇ। ਫੋਟੋ : ਮੁੱਖ ਮਹਿਮਾਨ ਪਦਮ ਸ਼੍ਰੀ ਸ. ਪਰਗਟ ਸਿੰਘ ਵਿਧਾਇਕ ਜਲੰਧਰ ਕੈਂਟ, ਵਿਸ਼ੇਸ ਮਹਿਮਾਨ ਡਾਕਟਰ ਨਵਜੋਤ ਸਿੰਘ ਦਾਹੀਆ ਹਲਕਾ ਇੰਚਾਰਜ ਨਕੋਦਰ, ਜ਼ਿਲ੍ਹਾ ਪ੍ਰਧਾਨ ਲਾਇਨ ਅਸ਼ੋਕ ਸੰਧੂ ਨੰਬਰਦਾਰ ਨੂਰਮਹਿਲ, ਸਟਾਰ ਗੈਸਟ ਲਾਇਨ ਆਂਚਲ ਸੰਧੂ ਸੋਖਲ ਪ੍ਰਧਾਨ ਲਾਇਨਜ਼ ਕਲੱਬ ਨੂਰਮਹਿਲ ਡ੍ਰੀਮ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਸਾਹਿਤ ਸਭਾ(ਰਜਿ:)ਜਲਾਲਾਬਾਦ (ਪੱ)ਦੀ ਸਲਾਨਾ ਚੋਣ ਵਿੱਚ ਗੋਪਾਲ ਬਜਾਜ ਬਣੇ ਪ੍ਰਧਾਨ
Next articleਟਰੱਕ ਤੇ SUV ਵਿਚਾਲੇ ਹੋਈ ਜ਼ਬਰਦਸਤ ਟੱਕਰ, 5 ਵਿਦਿਆਰਥੀਆਂ ਦੀ ਦਰਦਨਾਕ ਮੌਤ; 2 ਦੀ ਹਾਲਤ ਗੰਭੀਰ ਹੈ