ਫਿਲੌਰ/ਅੱਪਰਾ, (ਸਮਾਜ ਵੀਕਲੀ) (ਦੀਪਾ)-ਕਰੀਬੀ ਪਿੰਡ ਮੰਡੀ ਦੇ ਵਸਨੀਕ ਨੰਬਰਦਾਰ ਕਮਲੇਸ਼ ਕੁਮਾਰ (ਕੇਸ਼ੀ ਕਲੇਰ) ਨੂੰ ਆਮ ਆਦਮੀ ਪਾਰਟੀ ਦੀ ਸੀਨੀਅਰ ਹਾਈਕਮਾਂਡ ਵਲੋਂ ਪਾਰਟੀ ਪ੍ਰਤੀ ਉਨਾਂ ਦੀਆਂ ਸੇਵਾਵਾਂ ਨੂੰ ਦੇਖਦੇ ਹੋਏ ਵਿਧਾਨ ਸਭਾ ਹਲਕਾ ਫਿਲੌਰ ਦੇ ਐੱਸ. ਸੀ ਵਿੰਗ ਦਾ ਹਲਕਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ | ਇਸ ਮੌਕੇ ਨੰਬਰਦਾਰ ਕਮਲੇਸ਼ ਕੁਮਾਰ (ਕੇਸ਼ੀ ਕਲੇਰ) ਨੇ ਪਾਰਟੀ ਹਾਈਕਮਾਂਡ, ਪਿ੍ੰਸੀਪਲ ਪ੍ਰੇਮ ਕੁਮਾਰ ਇੰਚਾਰਜ ਹਲਕਾ ਫਿਲੌਰ, ਪਰਦੀਪ ਦੁੱਗਲ ਜਿਲਾ ਪ੍ਰਧਾਨ, ਮਦਨ ਸਿੰਘ ਜਿਲਾ ਸੈਕਟਰੀ ਤੇ ਸੰਜੇ ਅਟਵਾਲ ਸੰਗਠਨ ਇੰਚਾਰਜ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਆਪਣੀ ਜਿੰਮੇਵਾਰੀ ਪੂਰੀ ਤਨਦੇਹੀ ਨਾਲ ਨਿਭਾਉਂਦੇ ਰਹਿਣਗੇ ਤੇ ਪਾਰਟੀ ਦੀਆਂ ਨੀਤੀਆਂ ਨੂੰ ਆਮ ਲੋਕਾਂ ਤੱਕ ਪਹੁੰਚਾਉਣ ਲਈ ਦਿਨ ਰਾਤ ਮਿਹਨਤ ਕਰਨਗੇ |
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



