*ਦੋ ਨੰਬਰ ਦੀ ਕੁਸ਼ਤੀ ਜਗਰੂਪ ਸ਼ੰਕਰ ਨੂੰ ਹਰਾ ਕੇ ਸ਼ੰਟੂ ਦਿੱਲੀ ਨੇ ਜਿੱਤੀ*ਤਿੰਨ ਨੰਬਰ ਦੀ ਕੁਸ਼ਤੀ ਵੀ ਜਸਵੀਰ ਮੇਹਲੀ ਤੇ ਸਾਬੂ ਜੀਰਕਪੁਰ ਦੇ ਵਿਚਕਾਰ ਬਰਾਬਰ ਰਹੀ
*ਪੰਜਾਬ ਭਰ ਤੋਂ ਨਾਮੀ ਪਹਿਲਵਾਨਾਂ ਨੇ ਦਿਖਾਏ ਆਪਣੇ ਜੌਹਰ*
ਫਿਲੌਰ/ਅੱਪਰਾ, (ਸਮਾਜ ਵੀਕਲੀ) (ਦੀਪਾ)-ਕਰੀਬੀ ਪਿੰਡ ਤਰਖਾਣ ਮਜਾਰਾ ਵਿਖੇ ਧੰਨ ਧੰਨ ਗੁੱਗਾ ਜਾਹਰ ਪੀਰ ਜੀ ਦੀ ਯਾਦ ‘ਚ ਹਰ ਸਾਲ ਦੀ ਤਰਾਂ ਇਸ ਸਾਲ ਵੀ ਛਿੰਝ ਮੇਲਾ ਪ੍ਰਬੰਧਕ ਕਮੇਟੀ ਵਲੋਂ, ਐੱਨ. ਆਰ. ਆਈ ਵੀਰਾਂ ਗ੍ਰਾਮ ਪੰਚਾਇਤ ਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸਾਲਾਨਾ ਛੰਝ ਮੇਲਾ ਕਰਵਾਇਆ ਗਿਆ | ਇਸ ਮੌਕੇ ਪੰਜਾਬ ਭਰ ਤੋਂ ਵੱਡੇ ਤੇ ਛੋਟੇ ਪਹਿਲਵਾਨਾਂ ਤੇ ਛਿੰਝ ਮੇਲੇ ‘ਚ ਭਾਗ ਲੈ ਕੇ ਆਪਣੀ ਕੁਸ਼ਤੀ ਦੇ ਜੌਹਰ ਦਿਖਾਏ | ਛਿੰਝ ਮੇਲੇ ਦੌਰਾਨ ਤਿੰਨ ਨੰਬਰ ਦੀ ਕੁਸ਼ਤੀ ਜਸਵੀਰ ਮੇਹਲੀ ਤੇ ਸਾਬੂ ਜੀਰਕਪੁਰ ਦੇ ਵਿਚਕਾਰ ਬਰਾਬਰੀ ‘ਤੇ ਰਹੀ | ਇਸੇ ਤਰਾਂ ਦੋ ਨੰਬਰ ਦੀ ਕੁਸ਼ਤੀ ਜਗਰੂਪ ਸ਼ੰਕਰ ਤੇ ਸ਼ੰਟੂ ਦਿੱਲੀ ਵਿਚਕਾਰ ਹੋਈ, ਜਿਸ ‘ਚ ਸ਼ੰਟੂ ਦਿੱਲੀ ਜੈਤੂ ਰਹੇ | ਪ੍ਰਬੰਧਕਾਂ ਵਲੋਂ ਉਨਾਂ ਨੂੰ 50 ਹਜ਼ਾਰ ਰੁਪਏ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ | ਇੱਕ ਨੰਬਰ ਪਟਕੇ ਦੀ ਕੁਸ਼ਤੀ ਕਾਲੂ ਬਾਹੜੋਵਾਲ ਤੇ ਤੀਰਥ ਮਾਹਲਾ ਦੇ ਵਿਚਕਾਰ ਹੋਈ, ਜੋ ਕਿ ਬਰਾਬਰ ਰਹੀ | ਪ੍ਰਬੰਧਕਾਂ ਵਲੋਂ ਦੋਵਾਂ ਪਹਿਲਵਾਨਾਂ ਵਿਚਕਾਰ 1ਲੱਖ 10 ਹਜ਼ਾਰ ਰੁਪਏ ਦੀ ਇਨਾਮੀ ਰਾਸ਼ੀ ਬਰਾਬਰ ਤਕਸੀਮ ਕਰ ਦਿੱਤੀ ਗਈ | ਇਸ ਮੌਕੇ ਸਰਪੰਚ ਮੋਹਣ ਲਾਲ, ਪ੍ਰਧਾਨ ਨਿਰਮਲ ਸਿੰਘ ਮੰਗੀ, ਦੇਸ ਰਾਜ ਮੱਲ, ਪਹਿਲਵਾਨ ਸੁਰਜੀਤ ਸਿੰਘ ਲੱਲੀਆਂ, ਤੀਰਥ ਸਿੰਘ ਨੰਬਰਦਾਰ, ਲਖਦੀਪ ਸਿੰਘ ਬਬਲੂ, ਜਸਵੰਤ ਰਾਏ ਮੱਲ, ਹਰਜਿੰਦਰ ਕੁਮਾਰ, ਗੋਰਾ ਫਲਪੋਤਾ, ਸੁਰਜੀਤ ਸਿੰਘ ਸਾਬਕਾ ਸਰਪੰਚ, ਮਨਜੀਤ ਸਿੰਘ ਬੱਬੂ, ਮੇਵਾ ਸਿੰਘ ਫਲਪੋਤਾ, ਮਿੰਟੂ ਪੰਚ, ਮੁਹੰਮਦ ਅਲੀ ਪੋਸਵਾਲ ਵੀ ਹਾਜ਼ਰ ਸਨ | ਪ੍ਰਬੰਧਕਾਂ ਵਲੋਂ ਆਏ ਹੋਏ ਪਹਿਲਵਾਨਾਂ, ਦਾਨੀ ਸੱਜਣਾਂ ਤੇ ਮੋਹਤਬਰਾਂ ਨੂੰ ਸਿਰੋਪਾਓ ਪਹਿਨਾ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਕੁਮੈਂਟਰੀ ਦੀ ਜਿੰਮੇਵਾਰੀ ਕਰਮਦੀਨ ਚੱਕ ਸਾਹਬੂ ਨੇ ਬਾਖੂਬੀ ਨਿਭਾਈ |



