ਕਪੂਰਥਲਾ, (ਸਮਾਜ ਵੀਕਲੀ) (ਕੌੜਾ)– ਡਿਪਟੀ ਡਾਇਰੈਕਟਰ ਯੂਵਕ ਸੇਵਾਂਵਾਂ ਕਲੱਬ ਕਪੂਰ਼ਥਲਾ ਦੇ ਹੁਕਮਾਂ ਅਨੁਸਾਰ ਅਤੇ ਮੈਡਮ ਆਸ਼ਾ ਰਾਣੀ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡਡਵਿੰਡੀ ਦੀ ਰਹਿਨਮਾਈ ਹੇਠ ਸਕੂਲ ਦੇ ਐਨ.ਐਸ.ਐਸ. ਦੇ ਵਿਦਿਆਰਥੀਆਂ ਨੇ ਦਿੱਲੀ ਅਤੇ ਮੈਕਲੋਡਗੰਜ ਆਦਿ ਇਤਿਹਾਸਕ ਸਥਾਨਾਂ ਦੀ ਯਾਤਰਾ ਕੀਤੀ। ਉਹਨਾਂ ਨੇ ਦੱਸਿਆ ਕਿ ਉਹਨਾਂ ਦੇ ਸਕੂਲ ਦੀਆਂ ਪੰਜ ਵਿਦਿਆਰਥਣਾਂ ਨੇ ਮੈਕਲੋਡਗੰਜ ਦੀ ਯਾਤਰਾ ਕੀਤੀ ਜਿੱਥੇ ਉਹਨਾਂ ਨੇ ਪ੍ਰਸਿੱਧ ਟ੍ਰੇਨਰਾਂ ਦੀ ਮੱਦਦ ਨਾਲ ਪਹਾੜਾਂ ਤੇ ਚੜ੍ਹਨਾ , ਬਰਫ਼ ਤੇ ਚੱਲਣਾ , ਸਵਿੰਮਿੰਗ ਕਰਨਾ ,ਖਾਣਾ ਬਣਾਉਣਾ ਅਤੇ ਹੋਰ ਬਹੁਤ ਸਾਰੀਆਂ ਆਤਮ ਰੱਖਿਅਕ ਵਰਗੀਆਂ ਸਿਖਲਾਈਆਂ ਪ੍ਰਾਪਤ ਕੀਤੀਆਂ ਹਨ। ਦਿੱਲੀ ਸਟੇਟ ਦੇ ਇਤਿਹਾਸਕ ਟੂਰ ਤੇ ਗਏ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਦੱਸਿਆ ਕਿ ਕਲੱਬ ਵੱਲੋਂ ਉਹਨਾਂ ਨੂੰ ਲਾਲ ਕਿਲ੍ਹਾ, ਨੈਸ਼ਨਲ ਪੁਲਿਸ ਮੋਮੋਰੀਅਲ, ਪੀ.ਐਮ.ਮਿਊਜ਼ਮ,ਇੰਡੀਆਂ ਗੇਟ,ਕਨਾਟ ਪਲੇਸ, ਗੁਰਦੁਆਰਾ ਸ੍ਰੀ ਬੰਗਲਾ ਸਾਹਿਬ, ਗੁਰੁਦਆਰਾ ਸ੍ਰੀ ਰਕਾਬ ਗੰਜ ਸਾਹਿਬ, ਰਾਜ ਘਾਟ, ਜੰਤਰ-ਮੰਤਰ,ਕੁਤਬ ਮੀਨਾਰ,ਹਿਮਾਯੂ ਦਾ ਮਕਬਰਾ, ਬਿਰਲਾ ਟੈਪਲ, ਲੌਟਸ ਟੈਪਲ ਅਤੇ ਹੋਰ ਬਹੁਤ ਸਾਰੇ ਇਤਿਹਾਸ ਨੂੰ ਸਮੋਏ ਬੈਠੈ ਸਥਾਨਾਂ ਦੀ ਯਾਤਰਾ ਕੀਤੀ। ਵਿਦਿਆਰਥੀਆਂ ਨੂੰ ਸਬੋਧਨ ਕਰਦਿਆਂ ਮੈਡਮ ਆਸ਼ਾ ਰਾਣੀ ਨੇ ਕਿਹਾ ਕਿ ਵਿਭਾਗ ਵੱਲੋਂ ਕਰਵਾਈ ਜਾਂਦੇ ਅਜਿਹੇ ਟੂਰ ਵਿਦਿਆਰਥੀਆਂ ਨੂੰ ਇਤਿਹਾਸ ਨਾਲ ਜੋੜਦੇ ਹਨ ਜਿਨ੍ਹਾਂ ਦਾ ਪ੍ਰਭਾਵ ਸਾਰੀ ਉਮਰ ਉਹਨਾਂ ਦੇ ਨਾਲ ਰਹਿੰਦਾ ਹੈ। ਉਹਨਾਂ ਨੇ ਕਿਹਾ ਕਿ ਹਰ ਸਾਲ ਵਿਦਿਆਰਥੀਆਂ ਨੂੰ ਅਜਿਹੇ ਟੂਰਾਂ ਤੇ ਲਿਜਾਇਆ ਜਾਵੇਗਾ ਤਾਂ ਜੋ ਵਿਦਿਆਰਥੀ ਪੜ੍ਹਾਈ ਦੇ ਨਾਲ-ਨਾਲ ਭਾਰਤ ਦੇ ਅਜਿਹੇ ਸਥਾਨਾਂ ਨੂੰ ਦੇਖ ਸਕਣ ਜੋ ਕਿ ਉਹਨਾਂ ਨੇ ਸਿਰਫ ਕਿਤਾਬਾਂ ਵਿੱਚ ਹੀ ਪੜ੍ਹਿਆ ਹੁੰਦਾ ਹੈ। ਇਸ ਸਮੇਂ ਉਹਨਾਂ ਨੇ ਸਾਰੀ ਐਨ,ਐਸ,ਐਸ, ਟੀਮ ਨੂੰ ਵਧਾਈ ਦਿੱਤੀ ਅਤੇ ਬਾਕੀ ਵਿਦਿਆਰਥੀਆਂ ਨੂੰ ਵੀ ਅਜਿਹੇ ਟੂਰ ਪ੍ਰੌਗਰਾਮਾਂ ਦਾ ਹਿੱਸਾ ਬਣਨ ਲਈ ਪ੍ਰੇਰਿਤ ਕੀਤਾ। ਇਸ ਸਮੇਂ ਸਕੂਲ ਪ੍ਰਿੰਸੀਪਲ ਮੈਡਮ ਆਸ਼ਾ ਰਾਣੀ ਸਮੇਤ ਰਣਜੀਤ ਕੌਰ,ਹਰਜੀਤ ਸਿੰਘ,ਬਲਦੇਵ ਸਿੰਘ, ਦਵਿੰਦਰ ਕੌਰ,ਅਨੀਤਾ ਸ਼ਰਮਾਂ,ਰੁਪਿੰਦਰ ਕੌਰ,ਦੀਦਾਰ ਸਿੰਘ, ਮੰਜੂ ਕੁਮਾਰੀ , ਹਰਵਿੰਦਰ ਸਿੰਘ ਬੀ.ਆਰ.ਸੀ.,ਸੋਨੀਆਂ, ਨਵਨੀਤ ਕੌਰ,ਪਰਮਿੰਦਰ ਕੌਰ,ਜਸਪ੍ਰੀਤ ਕੌਰ, ਰਾਜਵਿੰਦਰ ਕੌਰ ਭੁੱਲਰ, ਅਮਰਜੀਤ ਕੌਰ ,ਸਰਵਣ ਕੌਰ,ਪਲਵਿੰਦਰ ਕੌਰ,ਰਾਜਵਿੰਦਰ ਕੌਰ ਨਸੀਰੇਵਾਲ, ਸਤਪਾਲ , ਅਮਨਦੀਪ ਕੌਰ ਸੱਗੂ, ਮਨਦੀਪ ਕੁਮਾਰ ,ਦਿਲਬਾਗ ਸਿੰਘ ਕੰਗ ਅਤੇ ਸੰਤ ਰਾਮ ਸਮੇਤ ਸਮੂਹ ਸਟਾਫ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly