ਫਿਲੌਰ/ਅੱਪਰਾ (ਸਮਾਜ ਵੀਕਲੀ) (ਦੀਪਾ)-ਕਰੀਬੀ ਪਿੰਡ ਲਾਂਦੜਾ ਵਿਖੇ ਇੱਕ ਐੱਨ. ਆਰ. ਆਈ ਪਰਿਵਾਰ ਨੇ ਪਾਠੀ ਸਿੰਘਾਂ ਨੂੰ ਇੱਕ ਲੱਖ ਰੁਪਏ ਦੀ ਭੇਟਾ ਦੇ ਕੇ ਇੱਕ ਵੱਡੀ ਮਿਸਾਲ ਕਾਇਮ ਕੀਤੀ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਗੁਰੂਦੁਆਰਾ ਸ੍ਰੀ ਅਕਾਲਸਰ ਸਾਹਿਬ ਪਾਤਸ਼ਾਹੀ 6ਵੀਂ ਪਿੰਡ ਲਾਂਦੜਾ ਦੇ ਹੈੱਡ ਗ੍ਰੰਥੀ ਭਾਈ ਚਮਨ ਲਾਲ ਨੇ ਦੱਸਿਆ ਕਿ ਐੱਨ. ਆਰ. ਆਈ ਪਰਿਵਾਰ ਬਲਵਿੰਦਰ ਸਿੰਘ ਤੇ ਸੁਖਵਿੰਦਰ ਕੌਰ ਵਲੋਂ ਆਪਣੇ ਪੁੱਤਰ ਅਮਨਦੀਪ ਸਿੰਘ ਤੇ ਨੂੰ ਹ ਜਸਕਰਨਪ੍ਰੀਤ ਕੌਰ ਦੇ ਪੁੱਤਰ ਤੇ ਆਪਣੇ ਪੋਤਰੇ ਹਰਤੇਗ ਸਿੰਘ ਦੇ ਜਨਮ ਦਿਨ ਦੇ ਸੰਬੰਧ ‘ਚ ਕਰਵਾਏ ਗਏ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ‘ਤੇ ਪਾਠੀ ਸਿੰਘਾਂ ਨੂੰ ਇੱਕ ਲੱਖ ਰੁਪਏ ਦੀ ਭੇਟਾ ਦਿੱਤੀ ਗਈ | ਭਾਈ ਚਮਨ ਸਿੰਘ ਨੇ ਅੱਗੇ ਦੱਸਿਆ ਕਿ ਬਲਵਿੰਦਰ ਸਿੰਘ (ਯੂ. ਐੱਸ. ਏ) ਹਰ ਸਮੇਂ ਇਲਾਕੇ ਦੇ ਕਿਸੇ ਵੀ ਲੋੜਵੰਦ ਪਾਠੀ ਸਿੰਘ ਦੀ ਮੱਦਦ ਲਈ ਹਰ ਸਮੇਂ ਤਤਪਰ ਰਹਿੰਦੇ ਹਨ | ਇਸ ਮੌਕੇ ਗੁਰਵਿੰਦਰ ਸਿੰਘ ਪਾਲਨੌਂ, ਬਲਦੇਵ ਸਿੰਘ ਸਮਰਾੜੀ, ਅੰਮਿ੍ਤਪਾਲ ਸਿੰਘ ਲਾਂਦੜਾ ਤੇ ਮਲਕੀਤ ਸਿੰਘ ਜਿਨਾਂ ਨੇ ਪਾਠੀ ਸਿੰਘ ਦੀ ਸੇਵਾ ਨਿਭਾਈ ਨੇ, ਵੀ ਸਮੂਹ ਪਰਿਵਾਰ ਦੀ ਸ਼ਲਾਘਾ ਕਰਦਿਆਂ ਪਰਿਵਾਰ ਦਾ ਧੰਨਵਾਦ ਕੀਤਾ |
ਲਾਂਦੜਾ ਵਿਖੇ ਐੱਨ. ਆਰ. ਆਈ ਪਰਿਵਾਰ ਨੇ ਪਾਠੀ ਸਿੰਘਾਂ ਨੂੰ ਇੱਕ ਲੱਖ ਰੁਪਏ ਦੀ ਭੇਟਾ ਦੇ ਕੇ ਕੀਤੀ ਮਿਸਾਲ ਕਾਇਮ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



