HOME ਐਨ ਆਰ ਆਈ ਸੁਰਜੀਤ ਸਿੰਘ (ਯੂ ਕੇ) ਨੇ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ...

ਐਨ ਆਰ ਆਈ ਸੁਰਜੀਤ ਸਿੰਘ (ਯੂ ਕੇ) ਨੇ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਛੋਕਰਾਂ ਨੂੰ  ਦਿੱਤੀ 25 ਹਜ਼ਾਰ ਰੁਪਏ ਦੀ ਆਰਥਿਕ ਸਹਾਇਤਾ 

ਫਿਲੌਰ/ਅੱਪਰਾ,  (ਸਮਾਜ ਵੀਕਲੀ)   (ਦੀਪਾ)-ਕਰੀਬੀ ਪਿੰਡ ਛੋਕਰਾਂ ਵਿਖੇ ਸਥਿਤ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਵਿਖੇ ਸਕੂਲ ਵਿਕਾਸ ਕਮੇਟੀ ਵਲੋਂ ਇੱਕ ਸਾਦਾ ਪਰ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਗਿਆ। ਇਸ ਮੌਕੇ ਐੱਨ ਆਰ ਆਈ ਸੁਰਜੀਤ ਸਿੰਘ (ਯੂ ਕੇ) ਵਿਸ਼ੇਸ਼ ਤੌਰ ਤੇ ਹਾਜਰ ਹੋਏ।  ਸਮਾਗਮ ਦੌਰਾਨ ਸੁਰਜੀਤ ਸਿੰਘ (ਯੂ ਕੇ) ਵਲੋਂ ਸਕੂਲ ਵਿਕਾਸ ਕਮੇਟੀ ਨੂੰ 20 ਹਜ਼ਾਰ ਰੁਪਏ ਦੀ ਆਰਥਿਕ ਸਹਾਇਤਾ ਰਾਸ਼ੀ ਦਿੱਤੀ ਗਈ, ਜਦਕਿ 5 ਹਜ਼ਾਰ ਰੁਪਏ ਬਾਥਰੂਮਾਂ ਤੇ ਪਾਣੀ ਵਾਲੇ ਆਰ ਓ ਫਿਲਟਰਾਂ ਦੀ ਰਿਪੇਅਰ ਵਾਸਤੇ ਦਿੱਤੇ ਗਏ। ਇਸ ਮੌਕੇ ਸਕੂਲ ਵਿਕਾਸ ਕਮੇਟੀ ਤੇ ਸਮੂਹ ਸਟਾਫ਼ ਵੱਲੋਂ ਸੁਰਜੀਤ ਸਿੰਘ (ਯੂ ਕੇ) ਨੂੰ ਸਿਰੋਪਾਉ ਪਹਿਨਾ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਕੂਲ ਮੁਖੀ ਮਾਸਟਰ ਕੁਲਵੀਰ ਸਿੰਘ ਤੇ ਸਰਬਜੀਤ ਸਿੰਘ ਰਾਣਾ ਵਲੋਂ ਐੱਨ ਆਰ ਆਈ ਸੁਰਜੀਤ ਸਿੰਘ (ਯੂ ਕੇ) ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਵੀ ਕੀਤਾ ਗਿਆ। ਇਸ ਮੌਕੇ ਮੁਹੰਮਦ ਸਰਵਰ ਮੱਖਣ, ਬਿੰਦਰ ਰਾਮ, ਦੀਪਾ ਛੋਕਰ, ਗ੍ਰੰਥੀ ਅਵਤਾਰ ਸਿੰਘ ਤੇ ਹੋਰ ਮੋਹਤਬਰ ਵੀ ਹਾਜ਼ਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleA glimpse into the history of the ancient Kamboja Mahajanapada
Next articleਕੇਸੀ ਸਕੂਲ ਦੇ ਬੱਚਿਆਂ ਨੇ ਧਰਤੀ ਦਿਵਸ ’ਤੇ ਰੁੱਖ ਲਗਾਏ -ਵਾਤਾਵਰਣ ਬਚਾਉਣ ਦਾ ਸੁਨੇਹਾ ਦਿੱਤਾ