ਕਪੂਰਥਲਾ, (ਸਮਾਜ ਵੀਕਲੀ) ( ਪੱਤਰ ਪ੍ਰੇਰਕ)– ਸਤਨਾਮ ਸਿੰਘ ਇੰਗਲੈਂਡ ਦੇ ਪਰਿਵਾਰ ਵੱਲੋਂ ਸਰਕਾਰੀ ਮਿਡਲ ਸਕੂਲ ਸੁੰਨੜਵਾਲ ਦੇ ਬੱਚਿਆ ਨੂੰ 200 ਕਾਪੀਆਂ ਤੇ ਪੈੱਨ ਭੇਟ ਕੀਤੀਆ ਗਈਆਂ।ਇਸ ਮੌਕੇ ਸਤਨਾਮ ਸਿੰਘ ਦੇ ਪਰਿਵਾਰਿਕ ਮੈਂਬਰਾਂ ਦਲਜੀਤ ਕੌਰ ਇੰਗਲੈਂਡ,ਸਿਮਰ ਕੌਰ ਇੰਗਲੈਂਡ, ਰਫਤਾਰ ਸਿੰਘ ਇੰਗਲੈਂਡ ਨੇ ਕਿਹਾ ਕਿ ਬੱਚਿਆਂ ਦੀ ਪੜ੍ਹਾਈ ਨੂੰ ਮੁੱਖ ਰੱਖਦੇ ਹੋਏ , ਅੱਜ ਸਰਕਾਰੀ ਮਿਡਲ ਸਕੂਲ ਦੇ ਬੱਚਿਆਂ ਨੂੰ ਦੇਣ ਲਈ ਕਾਪੀਆਂ ਤੇ ਪੈੱਨ ਸਕੂਲ ਇੰਚਾਰਜ ਸੁਖਦਿਆਲ ਸਿੰਘ ਝੰਡ ਹਿੰਦੀ ਅਧਿਆਪਕ ਤੇ ਸ਼੍ਰੀ ਮਨੂੰ ਕੁਮਾਰ ਪ੍ਰਾਸ਼ਰ ਨੂੰ ਸੌਪੀਆਂ ਗਈਆਂ।ਇਸਦੇ ਨਾਲ ਹੀ ਯੂ ਕੇ ਪਰਿਵਾਰ ਨੇ ਕਿਹਾ ਕਿ ਉਹ ਅੱਗੇ ਤੋਂ ਵੀ ਸਕੂਲ਼ ਦੀਆਂ ਲੋੜੀਦੀਆਂ ਜਰੂਰਤਾਂ ਨੂੰ ਸਕੂਲ ਅਧਿਆਪਕਾਂ ਦੇ ਸਹਿਯੋਗ ਨਾਲ ਪੂਰਾ ਕਰਦੇ ਰਹਿਣਗੇ। ਇਸ ਮੌਕੇ ਬਲਦੇਵ ਸਿੰਘ ਦੇਬੀ ਪ੍ਰਧਾਨ ਸਪੋਰਟਸ ਕਲੱਬ ਨੇ ਸੁਖਦਿਆਲ ਸਿੰਘ ਝੰਡ ਤੇ ਸ਼੍ਰੀ ਮਨੂੰ ਕੁਮਾਰ ਪ੍ਰਾਸ਼ਰ ਨੂੰ ਕਿਹਾ ਕਿ ਉਹ ਇਹ ਕਾਪੀਆਂ ਜਲਦੀ ਤੋਂ ਜਲਦੀ ਬੱਚਿਆਂ ਤੱਕ ਪਹੁੰਚਾਉਣ ਤਾਂ, ਜੋ ਉਹਨਾਂ ਦੀ ਪੜਾਈ ਦਾ ਨੁਕਸਾਨ ਨਾ ਹੋਵੇ ਉਹ ਸਕੂਲ਼ ਵਲੋਂ ਮਿਲਦਾ ਕੰਮ ਰੋਜਾਨਾ ਕਰ ਸਕਣ।ਇਸ ਮੌਕੇ ਸਕੂਲ ਇੰਚਾਰਜ ਸੁਖਦਿਆਲ ਸਿੰਘ ਝੰਡ ਵਲੋਂ ਯੂ ਕੇ ਪਰਿਵਾਰ ਦਾ ਤਹਿ ਦਿਲੋਂ ਧੰਨਵਾਦ ਕੀਤਾ ਤੇ ਗੁਰੁ ਸਾਹਿਬ ਦੀ ਬਖਸ਼ਿਸ ਸਿਰੋਪਾੳ ਦੇਕੇ ਯੁਕੇ ਪਰਿਵਾਰ ਦਾ ਧੰਨਵਾਦ ਕੀਤਾ।ਇਸ ਮੌਕੇ ਐਡਵੋਕੇਟ ਮਨਜੀਤ ਸਿੰਘ ਰਾਜਾ, ਇੰਦਰਜੀਤ ਸਿੰਘ ਖਹਿਰਾ, ਸਗਲਜੋਤ ਸਿੰਘ, ਲਖਵਿੰਦਰ ਕੋਰ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj