ਐਨਆਰਆਈ ਐਚ ਐਲ ਵਿਰਦੀ ਨੇ ‘ਨੋਬਲ ਫਾਊਂਡੇਸ਼ਨ ਸਕੂਲ’ ਵਿੱਚ ਵੰਡੀਆਂ ਕਿਤਾਬਾਂ

ਫੋਟੋ ਕੈਪਸ਼ਨ: ਸਕੂਲੀ ਬੱਚੇ ਵਿਰਦੀ ਜੀ ਦੁਆਰਾ ਦਿੱਤੀਆਂ ਹੋਈਆਂ ਕਿਤਾਬਾਂ ਦਿਖਾਉਂਦੇ ਹੋਏ

ਜਲੰਧਰ (ਸਮਾਜ ਵੀਕਲੀ): ਅੰਬੇਡਕਰਵਾਦ ਅਤੇ ਬੁੱਧ ਧਰਮ ਨੂੰ ਸਮਰਪਿਤ ਨੌਜਵਾਨ ਅਤੇ ਊਰਜਾਵਾਨ ਔਰਤ ਮੀਨੂੰ ਧੀਰ ਨੇ ਸਿਰਫ ਪੰਜ ਬੱਚਿਆਂ ਨਾਲ 2021 ਵਿੱਚ ਲੁਧਿਆਣਾ ਦੀ ਲੇਬਰ ਕਲੋਨੀ, ਚਿਠੀ ਕਲੋਨੀ ਭੱਟੀਆਂ ਵਿੱਚ ‘ਡਾ. ਬੀ.ਆਰ. ‘ਅੰਬੇਡਕਰ ਕੰਪਿਊਟਰ ਸੈਂਟਰ ਐਂਡ ਸਕੂਲ ਆਫ ਨੋਬਲ ਫਾਊਂਡੇਸ਼ਨ’ ਦੇ ਨਾਂ ‘ਤੇ ਸਕੂਲ ਖੋਲ੍ਹਿਆ ਸੀ । ਹੁਣ 2023 ਵਿੱਚ ਉਨ੍ਹਾਂ ਦੀ ਆਪਣੇ ਕੰਮ ਪ੍ਰਤੀ ਲਗਨ ਸਦਕਾ ਸਕੂਲ ਵਿੱਚ 107 ਦੇ ਕਰੀਬ ਬੱਚੇ ਪੜ੍ਹ ਰਹੇ ਹਨ ਅਤੇ ਕੰਪਿਊਟਰ ਦੀ ਸਿੱਖਿਆ ਵੀ ਹਾਸਲ ਕਰ ਰਹੇ ਹਨ। ਮੀਨੂੰ ਧੀਰ ਦੀ ਯੋਗਤਾ MCA, MSc (IT) ਹੈ ਅਤੇ ਉਹ ਗਰੀਬ ਅਤੇ ਮਜ਼ਦੂਰ ਪਰਿਵਾਰਾਂ ਦੇ ਬੱਚਿਆਂ ਨੂੰ ਪੜ੍ਹਾਉਂਦੀ ਹੈ।

ਸ਼੍ਰੀ ਹਰਬੰਸ ਲਾਲ ਵਿਰਦੀ (ਲੰਡਨ), ਫੈਡਰੇਸ਼ਨ ਆਫ ਅੰਬੇਡਕ੍ਰਾਈਟ ਐਂਡ ਬੁੱਧੀਸਟ ਆਰਗੇਨਾਈਜੇਸ਼ਨ (FABO) ਦੇ ਅੰਤਰਰਾਸ਼ਟਰੀ ਕੋਆਰਡੀਨੇਟਰ ਨੇ ਸਕੂਲ ਦਾ ਦੌਰਾ ਕੀਤਾ ਅਤੇ ਉਨ੍ਹਾਂ ਦੁਆਰਾ ਲਿਖੀ ਕਿਤਾਬ ‘ਸੰਖੇਪ ਜੀਵਨ ਅਤੇ ਸੰਘਰਸ਼ – ਬਾਬਾ ਸਾਹਿਬ ਡਾ. ਭੀਮ ਰਾਓ ਰਾਮਜੀ ਅੰਬੇਡਕਰ’ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਵੰਡੀ ਗਈ । ਵਿਰਦੀ ਜੀ ਨੇ ਬੱਚਿਆਂ ਨੂੰ ਬਾਬਾ ਸਾਹਿਬ ਬਾਰੇ ਵੀ ਦੱਸਿਆ। ਇਸ ਮੌਕੇ ਬਲਦੇਵ ਰਾਜ ਭਾਰਦਵਾਜ, ਬੈਂਜਾਮਿਨ (ਕੈਨੇਡਾ), ਨੈਨਦੀਪ, ਜਗਦੀਸ਼ ਧੀਰ, ਅਮਰ ਦਾਸ, ਮਨਦੀਪ ਕੌਰ ਅਤੇ ਗਿਆਨ ਕੌਰ ਹਾਜ਼ਰ ਸਨ। ਮੀਨੂੰ ਧੀਰ ਨੇ ਸ਼੍ਰੀ ਹਰਬੰਸ ਲਾਲ ਵਿਰਦੀ ਦਾ ਧੰਨਵਾਦ ਕੀਤਾ। ਇਹ ਜਾਣਕਾਰੀ ਅੰਬੇਡਕਰ ਮਿਸ਼ਨ ਸੁਸਾਇਟੀ ਪੰਜਾਬ (ਰਜਿ.) ਦੇ ਜਨਰਲ ਸਕੱਤਰ ਬਲਦੇਵ ਰਾਜ ਭਾਰਦਵਾਜ ਨੇ ਪ੍ਰੈੱਸ ਬਿਆਨ ਰਾਹੀਂ ਦਿੱਤੀ।

ਬਲਦੇਵ ਰਾਜ ਭਾਰਦਵਾਜ
ਜਨਰਲ ਸਕੱਤਰ
ਅੰਬੇਡਕਰ ਮਿਸ਼ਨ ਸੁਸਾਇਟੀ ਪੰਜਾਬ (ਰਜਿ.)

 

Previous articleਮੁੜ ਜਾਵਾਂ ਵਤਨ ਆਪਣੇ ਨੂੰ, ਪਰ…
Next articleएनआरआई एचएल विरदी ने ‘नोबेल फाउंडेशन का स्कूल’ में बांटीं पुस्तकें