ਧਾਰਾ 370 ਹਟਾਏ ਜਾਣ ਮਗਰੋਂ ਵੀ ਭਾਜਪਾ ਕਾਰਕੁਨ ਲਾਲ ਚੌਕ ’ਚ ਨਹੀਂ ਲਹਿਰਾ ਸਕੇ ਤਿਰੰਗਾ

ਜੰਮੂ (ਸਮਾਜ ਵੀਕਲੀ) : ਧਾਰਾ 370 ਹਟਾਏ ਜਾਣ ਦੇ ਇਕ ਵਰ੍ਹੇ ਬਾਅਦ ਵੀ ਇਹ ਸਵਾਲ ਮੂੰਹ ਅੱਡੀ ਖੜ੍ਹਾ ਹੈ ਕਿ ਕੀ ਕਸ਼ਮੀਰ ਵਿੱਚ ਤਿੰਰਗਾ ਫਹਿਰਾਉਣਾ ਅਪਰਾਧ ਹੈ। ਖਾਸਕਰ ਸ੍ਰੀਨਗਰ ਦੇ ਉਸ ਲਾਲ ਚੌਕ ’ਤੇ ਜਿਥੇ ਸਾਲ 1992 ਤੋਂ ਤਿਰੰਗਾ ਫਹਿਰਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਰਹੀਆਂ ਹਨ। ਅੱਜ ਕਸ਼ਮੀਰ ਪੁਲੀਸ ਨੇ ਭਾਜਪਾ ਕਰਕੁਨਾਂ ਨੂੰ ਇਥੇ ਤਿਰੰਗਾ ਫਹਿਰਾਉਣ ਤੋਂ ਮੁੜ ਰੋਕ ਦਿੱਤਾ।

ਅੱਜ ਸਵੇਰੇ ਭਾਜਪਾ ਦੇ ਕੁਪਵਾੜਾ ਦੇ ਕੁਝ ਕਾਰਕੁਨਾਂ ਨੇ ਲਾਲ ਚੌਕ ’ਤੇ ਤਿਰੰਗਾ ਫਹਿਰਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਸਫ਼ਲ ਨਹੀਂ ਹੋ ਸਕੇ। ਕਸ਼ਮੀਰ ਪੁਲੀਸ ਨੇ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕ ਦਿੱਤਾ। ਪੁਲੀਸ ਅਧਿਕਾਰੀਆਂ ਨੇ ਇਸ ਮਾਮਲੇ ’ਤੇ ਚੁੱਪ ਵੱਟੀ ਹੋਈ ਸੀ। ਉਧਰ, ਭਾਜਪਾ ਕਾਰਕੁਨਾਂ ਨੂੰ ਲਾਲ ਚੌਕ ਵਿੱਚ ਤਿਰੰਗਾ ਫਹਿਰਾਉਣ ਤੋਂ ਰੋਕਣ ਦੀ ਵੀਡੀਓ ਅਤੇ ਫੋਟੋ ਸ਼ੋਸ਼ਲ ਮੀਡੀਆ ’ਤੇ ਕਾਫ਼ੀ ਦੇਖੀ ਅਤੇ ਸ਼ੇਅਰ ਕੀਤੀ ਜਾ ਰਹੀ ਹੈ। ਪੁਲੀਸ ਨੇ ਤਿੰਨ ਭਾਜਪਾ ਕਾਰਕੁਨਾਂ ਨੂੰ ਹਿਰਾਸਤ ਵਿੱਚ ਲਿਆ ਹੈ। ਸੂਤਰਾਂ ਅਨੁਸਾਰ ਉਨ੍ਹਾਂ ’ਤੇ ਸ਼ਾਂਤੀ ਭੰਗ ਕਰਨ ਦਾ ਦੋਸ਼ ਲਾਇਆ ਗਿਆ ਹੈ।

Previous articleਪੋਲੈਂਡ ਦੇ ਸ਼ਹਿਰ ਦੇ ਚੌਕ ਦਾ ਨਾਂ ਹਰਿਵੰਸ਼ ਰਾਏ ਬੱਚਨ ਨੂੰ ਸਮਰਪਿਤ
Next articleਮੁਲਤਾਨੀ ਕੇਸ: ਸਾਬਕਾ ਡੀਜੀਪੀ ਸੁਮੇਧ ਸੈਣੀ ਸਿੱਟ ਅੱਗੇ ਪੇਸ਼