HOME ਨਰੇਗਾ ਕਾਮਿਆਂ ਦੀ 3 ਮਹੀਨੇ ਤੋਂ ਨਹੀਂ ਮਿਲੀ ਮਜ਼ਦੂਰੀ ਸਰਕਾਰ ਦੀ ਨਲਾਇਕੀ-...

ਨਰੇਗਾ ਕਾਮਿਆਂ ਦੀ 3 ਮਹੀਨੇ ਤੋਂ ਨਹੀਂ ਮਿਲੀ ਮਜ਼ਦੂਰੀ ਸਰਕਾਰ ਦੀ ਨਲਾਇਕੀ- ਕਸ਼ਮੀਰ ਸਿੰਘ ਪੰਨੂ

1
ਮਹਿਤਪੁਰ  (ਸਮਾਜ ਵੀਕਲੀ)  (ਹਰਜਿੰਦਰ ਸਿੰਘ ਚੰਦੀ)– ਬੀਕੇਯੂ ਦੁਆਬਾ ਬਲਾਕ ਮਹਿਤਪੁਰ ਵਲੋਂ ਕਸ਼ਮੀਰ ਸਿੰਘ ਪੰਨੂ ਤੰਦਾਉਰਾ ਦੀ ਅਗਵਾਈ ਹੇਠ ਵਫ਼ਦ ਬੀ ਡੀ ਪੀ ਉ  ਮੇਜ਼ਰ ਸਿੰਘ ਧਾਲੀਵਾਲ ਨੂੰ ਅੱਜ ਚਾਰਜ ਸੰਭਾਲਣ ਮੌਕੇ ਮਿਲਿਆ ਵਫ਼ਦ ਵੱਲੋਂ ਬੀਡੀਪੀਓ ਨੂੰ ਜੀ ਆਇਆਂ ਆਖਿਆ ਤੇ ਮੰਗ ਕੀਤੀ ਕਿ ਨਰੇਗਾ ਕਾਮਿਆਂ ਵੱਲੋਂ 3 ਮਹੀਨੇ ਤੋਂ ਕੀਤੇ ਕੰਮ ਦੀ ਮਜਦੂਰੀ ਨਾਂ ਮਿਲਨਾ ਸਰਕਾਰ ਦੀ ਬਹੁਤ ਵੱਡੀ ਨਲਾਇਕੀ ਹੈ ਗਰੀਬ ਲੋਕਾਂ ਵਲੋਂ ਮਹਿਨਤ ਮਜਦੂਰੀ ਕਰਕੇ ਆਪਣੇ ਪਰਿਵਾਰ ਨੂੰ ਪਾਲਦੇ ਹਨ ਇਸ ਲਈ ਸਰਕਾਰ  ਗਰੀਬ ਮਜ਼ਦੂਰਾ ਕੀਤੇ ਹੋਏ ਕੰਮ ਦੀ ਰਕਮ ਤਰੁੰਤ ਰਲੀਜ ਕਰੇਂ ਤਾਂ ਬੀ ਡੀ ਪੀ ਉ ਨੇ ਦੱਸਿਆ ਕਿ ਸਰਕਾਰ ਵੱਲੋਂ ਮਜ਼ਦੂਰਾ ਦੀ ਕੀਤੇ ਹੋਏ ਕੰਮ ਦੀ ਰਕਮ ਨਹੀਂ ਭੇਜੀ ਜਦੋਂ ਆਵੇਗੀ ਤਰੁੰਤ ਰਲੀਜ ਕਰ ਦਿੱਤੀ ਜਾਵੇਗੀ ਕੈਟਲ ਸੈਡ ਦੇ ਜੋ ਕੁਝ ਰਕਮ 5 ਸਾਲ ਤੋਂ ਨਹੀਂ ਮਿਲੀ ਛੇਤੀ ਰਲੀਜ ਕੀਤੀ ਜਾਵੇਗੀ ਬਹੁਤ ਦੁਖ ਦੀ ਗੱਲ ਹੈ ਕਿ ਗਰੀਬ ਮਜ਼ਦੂਰਾ ਦੀ ਮਿਹਨਤ ਮਜ਼ਦੂਰੀ ਦੇਣ ਵਿਚ ਸਰਕਾਰ ਨਕਾਮ ਹੋਈ ਇਸ ਤਰ੍ਹਾਂ ਦੀ ਸਰਕਾਰ ਬਣੇ ਰਹਿਣ ਦਾ ਕੋਈ ਹੱਕ ਨਹੀਂ ਜਿਹੜੀ ਗਰੀਬ ਮਜ਼ਦੂਰਾ ਨੂੰ ਉਹਨਾਂ ਦੀ ਮਿਹਨਤ ਦਾਨਾਂ ਨਹੀਂ ਦੇ ਸਕਦੀ ਤਹਿਸੀਲਦਾਰ ਮਹਿਤਪੁਰ ਨੂੰ ਮਿਲ ਕੇ ਮੰਗ ਕੀਤੀ ਕਿ ਲੋਕਾਂ ਜੋ ਸਰਵੇ ਕਰਕੇ ਲਾਲ ਲਕੀਰ ਦੇ ਮਕਾਨ ਆਉਦੇ ਪਾਰਦਰਸ਼ੀ ਨਾਲ ਲੋਕਾਂ ਦੇ ਨਾਂਮ ਤੇ ਰਜਿਸਟਰੀਆਂ ਕੀਤੀਆਂ ਜਾਣ ਮੌਕੇ ਤੇ ਹਾਜਰ ਆਗੂ ਕਸ਼ਮੀਰ ਸਿੰਘ ਪੰਨੂ ਤੰਦਾਉਰਾ ਨਰਿੰਦਰ ਸਿੰਘ ਉਧੋਵਾਲ ਬਲਵੀਰ ਸਿੰਘ ਉਧੋਵਾਲ ਭਜਨ ਸਿੰਘ ਆਦਿ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਬੱਚਿਆਂ ਦੇ ਸਰਬਪੱਖੀ ਵਿਕਾਸ ਲਈ ਜਰੂਰੀ ਹਨ ਸਮਰ ਕੈਂਪ
Next article5994 ਦੀਆਂ ਤਨਖਾਹਾਂ ਸਬੰਧੀ ਡੀ ਟੀ ਐੱਫ ਦਾ ਵਫ਼ਦ ਬੀ ਪੀ ਈ ਓ ਨੂੰ ਮਿਲਿਆ