HOME ਬੱਚਿਆਂ ਦੇ ਸਰਬਪੱਖੀ ਵਿਕਾਸ ਲਈ ਜਰੂਰੀ ਹਨ ਸਮਰ ਕੈਂਪ

ਬੱਚਿਆਂ ਦੇ ਸਰਬਪੱਖੀ ਵਿਕਾਸ ਲਈ ਜਰੂਰੀ ਹਨ ਸਮਰ ਕੈਂਪ

1

 (ਸਮਾਜ ਵੀਕਲੀ)  ਅੱਜ ਕੱਲ ਦੀ ਭੱਜ ਦੌੜ ਦੀ ਜ਼ਿੰਦਗੀ ਦੇ ਵਿੱਚ ਮਾਪਿਆਂ ਕੋਲ ਬੱਚਿਆਂ ਲਈ ਸਮਾਂ ਬਹੁਤ ਘੱਟ ਨਿਕਲਦਾ ਹੈ|  ਗਰਮੀ ਦੀਆਂ ਛੁੱਟੀਆਂ ਵਿੱਚ ਬੱਚੇ ਘਰ ਵਿੱਚ ਆਪਣੇ ਆਪ ਨੂੰ ਬਹੁਤ ਹੀ ਬੋਰੀਅਤ ਮਹਿਸੂਸ ਕਰਦੇ ਹਨ। ਗਰਮੀਆਂ ਦੇ ਕੈਂਪ ਇੱਕ ਅਜਿਹੀ ਜਗ੍ਹਾ ਹਨ ਜਿੱਥੇ ਬੱਚੇ ਭੱਜ ਦੌੜ ਦੀ ਜ਼ਿੰਦਗੀ ਤੋਂ ਰਾਹਤ ਮਹਿਸੂਸ ਕਰਦੇ ਹਨ ਅਤੇ ਸਕੂਲ ਵਿੱਚ ਆ ਕੇ ਮਜੇ ਲੈ ਸਕਦੇ ਹਨ। ਪੁਰਾਣੇ ਸਮਿਆਂ ਵਿੱਚ ਬੱਚੇ ਆਪਣੇ ਮਾਂ ਬਾਪ ਨਾਲ ਕੰਮ ਕਰਵਾਉਂਦੇ ਸਨ ਪਰ ਅੱਜ ਰੁਝਾਨ ਨਾ ਹੋਣ ਕਰਕੇ ਜਿਆਦਾਤਰ ਬੱਚੇ ਮੋਬਾਈਲ ਅਤੇ ਟੈਲੀਵਿਜ਼ਨ ਦੇਖਣ ਦੇ ਆਦੀ ਬਣ ਜਾਂਦੇ ਹਨ। ਇਸ ਤਰ੍ਹਾਂ ਬੱਚਿਆਂ ਨੂੰ ਮੋਬਾਈਲ ਤੋਂ ਦੂਰ ਰੱਖਣ ਲਈ ਗਰਮੀ ਦੇ ਕੈਂਪ ਲਗਾਉਣੇ ਅਤੀ ਜਰੂਰੀ ਬਣ ਜਾਂਦੇ ਹਨ। ਇਨਾ ਕੈਂਪਾਂ ਵਿੱਚ ਅਧਿਆਪਕਾਂ ਦੁਆਰਾ ਸਿਰਜਨਾਤਮਿਕ ਗਤੀਵਿਧੀਆਂ ਅਤੇ ਬੱਚਿਆਂ ਅੰਦਰ ਛੁਪੀਆਂ ਪ੍ਰਤਿਭਾਤਾਵਾਂ ਤੇ ਉਹਨਾਂ ਦੀਆਂ ਕਾਲਪਨਿਕ ਉਡਾਰੀਆਂ ਦੀ ਖੋਜ ਕਰ ਸਕਦੇ ਹਨ ਛੋਟੀਆਂ ਛੋਟੀਆਂ ਕਿਰਿਆਵਾਂ ਕਰਕੇ ਬੱਚੇ ਬਹੁਤ ਖੁਸ਼ ਹੁੰਦੇ ਹਨ। ਉਹਨਾਂ ਨੂੰ ਸਕੂਲ ਦੇ ਵਿੱਚ ਜਿਵੇਂ ਮਿੱਟੀ ਦੇ ਬਰਤਨ ਬਣਾਉਣੇ ,ਬਾਗਵਾਨੀ ,ਖਾਣਾ ਪਕਾਉਣ ਕਲਾਵਾਂ ਅਤੇ ਬਹੁਤ ਸਾਰੇ ਬੱਚਿਆਂ ਦੀ ਦਿਲਚਸਪੀ ਦਾ ਖੇਤਰ ਬਣ ਸਕਦੇ ਹਨ । ਇਹਨਾਂ ਕੈਂਪਾਂ ਰਾਹੀਂ ਬੱਚਿਆਂ ਨੂੰ ਸਾਹਿਤ ਨਾਲ ਵੀ ਜੋੜਿਆ ਜਾ ਸਕਦਾ ਹੈ| ਸਮਰ ਕੈਂਪ ਰਾਹੀ ਬੱਚਿਆਂ ਵਿੱਚ ਸਿਰਜਨਾਤਮਿਕ ਸ਼ਕਤੀ ਦਾ ਵਿਕਾਸ ਹੁੰਦਾ ਹੈ ਅਤੇ ਉਹ ਆਜ਼ਾਦ ਮਾਹੌਲ ਵਿੱਚ ਆਜ਼ਾਦ ਸੋਚ ਨਾਲ ਆਪਣੇ ਫੈਸਲੇ ਖੁਦ ਕਰਨ ਦੇ ਸਮਰੱਥ ਬਣ ਜਾਂਦੇ ਹਨ ਅਤੇ ਬੱਚਿਆਂ ਵਿੱਚ ਵਧੇਰੇ ਆਤਮ ਵਿਸ਼ਵਾਸ ਪੈਦਾ ਹੁੰਦਾ ਹੈ। ਇਹਨਾਂ ਕੈਂਪਾਂ ਰਾਹੀਂ ਬੱਚਿਆਂ ਵਿੱਚ ਸਮਾਜਿਕ ਗੁਣ ਪੈਦਾ ਹੁੰਦੇ ਹਨ ਉਹ ਆਪਣੇ ਦੋਸਤਾਂ ਨਾਲ ਦੋਸਤੀ ਕਰਨ ਦਾ ਮੌਕਾ ਮਿਲਦਾ ਹੈ ਅਤੇ ਉਨਾਂ ਨਾਲ ਇੱਕ ਦੂਜੇ ਨਾਲ ਮਿਲ ਕੇ ਜੋ ਵੀ ਕੰਮ ਕਰਦੇ ਹਨ ਉਹਨਾਂ ਨਾਲ ਮਿਲ ਕੇ ਰਹਿਣ ਦੀ ਪ੍ਰੇਰਨਾ ਮਿਲਦੀ ਹੈ ।ਸਮਰ  ਕੈਂਪ ਰਾਹੀਂ ਬੱਚਿਆਂ ਦੇ ਸਰੀਰਕ ਵਿਕਾਸ ਦੇ ਨਾਲ ਉਹਨਾਂ ਦੇ ਕਾਲਪਨਿਕ ਵਿਕਾਸ ,ਸਮਾਜਿਕ ਵਿਕਾਸ ,ਭਾਵਨਾਤਮਿਕ ਵਿਕਾਸ ਪੈਦਾ ਹੁੰਦਾ ਹੈ ।ਸਮਰ ਕੈਂਪ ਵਿੱਚ ਬੱਚਿਆਂ ਨੂੰ ਕੁਝ ਖਾਸ ਦਿਲਚਸਪੀਆਂ ਨਾਲ ਜੋੜਿਆ ਜਾ ਸਕਦਾ ਹੈ। ਜਿਵੇਂ ਕੰਪਿਊਟਰ .ਆਰਟ ਐਂਡ ਕ੍ਰਾਫਟ ,ਕਲੇਅ ਮਾਡਲਿੰਗ ,ਡਰਾਇੰਗ ,ਰੰਗੋਲੀ ਬਣਾਉਣਾ ,ਸੁੰਦਰ ਲਿਖਾਈ ਆਦਿ ਕਲਾਵਾਂ ਨਾਲ ਬੱਚੇ ਕੁਦਰਤ ਨੂੰ ਵੀ ਨੇੜਿਓ ਨਿਹਾਰਦੇ ਅਤੇ ਪਿਆਰ ਦੇ ਹਨ ਇਨਾ ਕੈਂਪਾਂ ਰਾਹੀਂ ਬੱਚੇ ਬਸਤੇ  ਦੇ ਬੋਝ ਤੋਂ ਵੀ ਨਿਜਾਤ ਪਾਉਂਦੇ ਹਨ ਅਤੇ ਉਹ ਆਪਣੀਆਂ ਕਾਲਪਨਿਕ ਉਡਾਰੀਆਂ ਦੇ ਹਾਣੀ ਬਣਦੇ ਹਨ ਇਸ ਤਰ੍ਹਾਂ ਸਮਰ ਕੈਂਪ ਦਾ ਆਯੋਜਨ ਕਰਨ ਤੋਂ ਪਹਿਲਾਂ ਬੱਚਿਆਂ ਦੀਆਂ ਰੁਚੀਆਂ, ਜਨੂਨ ਅਤੇ ਹੁਨਰ ਨੂੰ ਜਰੂਰ ਧਿਆਨ ਵਿੱਚ ਰੱਖਣਾ ਚਾਹੀਦਾ ਹੈ। ਅਧਿਆਪਕ ਇਨਾ ਕੈਂਪਾਂ ਰਾਹੀਂ ਬੱਚਿਆਂ ਦੀਆਂ ਰੁਚੀਆਂ ਦਾ ਵਿਕਾਸ ਕਰਕੇ ਉਹਨਾਂ ਦੇ ਇੱਕ ਵਧੀਆ ਮਾਰਗ ਦਰਸ਼ਕ ਬਣ ਸਕਦੇ ਹਨ।

ਨਿਰਭੈ ਸਿੰਘ ਹੈੱਡ ਟੀਚਰ

 

ਨਿਰਭੈ ਸਿੰਘ ਹੈੱਡ ਟੀਚਰ
ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਭੂੰਦੜ (ਬਠਿੰਡਾ) ਫ਼ੋਨ 9417195339

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਰਣਜੀਤ ਕੌਰ ਸਵੀ ਨਾਲ਼ ਰੂਬਰੂ ਸਮਾਗਮ ਯਾਦਗਾਰੀ ਹੋ ਨਿੱਬੜਿਆ : ਕਰਮ ਸਿੰਘ ਜ਼ਖ਼ਮੀ
Next articleਨਰੇਗਾ ਕਾਮਿਆਂ ਦੀ 3 ਮਹੀਨੇ ਤੋਂ ਨਹੀਂ ਮਿਲੀ ਮਜ਼ਦੂਰੀ ਸਰਕਾਰ ਦੀ ਨਲਾਇਕੀ- ਕਸ਼ਮੀਰ ਸਿੰਘ ਪੰਨੂ