HOME 5994 ਦੀਆਂ ਤਨਖਾਹਾਂ ਸਬੰਧੀ ਡੀ ਟੀ ਐੱਫ ਦਾ ਵਫ਼ਦ ਬੀ ਪੀ ਈ...

5994 ਦੀਆਂ ਤਨਖਾਹਾਂ ਸਬੰਧੀ ਡੀ ਟੀ ਐੱਫ ਦਾ ਵਫ਼ਦ ਬੀ ਪੀ ਈ ਓ ਨੂੰ ਮਿਲਿਆ

1

 ਪਿਛਲੇ ਚਾਰ ਮਹੀਨੇ ਤੋਂ ਨਵ ਨਿਯੁਕਤ ਅਧਿਆਪਕ ਤਨਖਾਹਾਂ ਤੋਂ ਵਾਂਝੇ  ਅਧਿਆਪਕਾਂ ਦੇ ਪੈਡਿੰਗ ਕੰਮ ਪਹਿਲ ਦੇ ਆਧਾਰ ਤੇ ਕੀਤੇ ਜਾਣ

ਡੀ ਟੀ ਐੱਫ  ਬੀ ਪੀ ਈ ਓ ਦਫ਼ਤਰਾਂ ਅੰਦਰ ਭ੍ਰਿਸ਼ਟਾਚਾਰ ਦਾ ਬੋਲਬਾਲਾ – ਡੀ ਟੀ ਐੱਫ

  ਕਪੂਰਥਲਾ  (ਸਮਾਜ ਵੀਕਲੀ)  (ਕੌੜਾ)– ਡੈਮੋਕਰੇਟਿਕ ਟੀਚਰਜ਼ ਫਰੰਟ ਕਪੂਰਥਲਾ ਦਾ ਇੱਕ ਵਫ਼ਦ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਅੱਲੂਵਾਲ ਅਤੇ ਤਜਿੰਦਰ ਸਿੰਘ ਜਨਰਲ ਸਕੱਤਰ ਦੀ ਅਗਵਾਈ ਹੇਠ ਰਜੇਸ਼ ਕੁਮਾਰ ਬੀ ਪੀ ਈ ਓ ਕਪੂਰਥਲਾ 1 ਨੂੰ ਮਿਲਿਆ ਅਤੇ ਬੀ ਪੀ ਈ ਓ ਦਫ਼ਤਰਾਂ ਨਾਲ ਸਬੰਧਤ ਅਧਿਆਪਕਾਂ ਦੇ ਭਖਦੇ ਮਸਲੇ ਅਤੇ ਪੈਂਡਿੰਗ ਕੰਮਾਂ ਸਬੰਧੀ ਗੱਲਬਾਤ ਦੌਰਾਨ ਆਗੂਆਂ ਕਿਹਾ ਕਿ ਨਵ ਨਿਯੁਕਤ 5994 ਅਧਿਆਪਕਾਂ ਦੀਆਂ ਪਿਛਲੇ ਚਾਰ ਮਹੀਨੇ ਤੋਂ ਤਨਖਾਹਾਂ ਨਹੀਂ ਕਢਵਾਈਆਂ ਜਾ ਰਹੀਆਂ ਜਿਸ ਕਰਕੇ ਅਧਿਆਪਕਾਂ ਅੰਦਰ ਭਾਰੀ ਰੋਹ ਪਾਇਆ ਜਾ ਰਿਹਾ ਹੈ। ਸੰਬੰਧਿਤ ਅਧਿਆਪਕ ਤਨਖਾਹਾਂ ਸਬੰਧੀ ਬਾਰ ਬਾਰ ਦਫ਼ਤਰਾਂ ਦੇ ਚੱਕਰ ਕੱਟਦੇ ਹੋਏ ਪ੍ਰੇਸ਼ਾਨੀ ਦੇ ਆਲਮ ਵਿੱਚੋਂ ਗੁਜ਼ਰ ਰਹੇ ਹਨ। ਆਗੂਆਂ ਕਿਹਾ ਕਿ ਬੀ ਪੀ ਈ ਓ  ਦਫ਼ਤਰਾਂ ਅੰਦਰ ਪੈਂਡਿੰਗ ਕੰਮ ਜਿਵੇਂ ਕਿ ਅਧਿਆਪਕਾਂ ਦੀਆਂ ਸੇਵਾ^ਪੱਤਰੀਆਂ, ਅਧਿਆਪਕਾਂ ਦੀਆਂ ਵਿਦੇਸ਼ ਛੁੱਟੀਆਂ, ਸਕੂਲਾਂ ਦੇ ਬਿਜਲੀ ਦੇ ਬਿੱਲ, ਮੈਡੀਕਲ ਬਿੱਲ, ਜੀ ਪੀ ਐੱਫ, ਜੀ ਆਈ ਐੱਸ ਨਾਲ ਸਬੰਧਿਤ ਕੰਮਾਂ ਲਈ ਅਧਿਆਪਕਾਂ ਨੂੰ ਭਾਰੀ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪੈਂਦਾ ਹੈ। ਡੀ ਟੀ ਐੱਫ ਆਗੂਆਂ ਦੋਸ਼ ਲਗਾਇਆ ਕਿ ਬੀ ਪੀ ਈ ਓ ਦਫ਼ਤਰਾਂ ਅੰਦਰ ਅਧਿਆਪਕਾਂ ਦੇ ਕੰਮਾਂ ਲਈ ਕਥਿਤ ਤੌਰ ਤੇ ਭਰਿਸ਼ਟਾਚਾਰ ਦਾ ਬੋਲਬਾਲਾ ਹੈ ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਕੋਈ ਅਧਿਕਾਰੀ ਜਾਂ ਕਰਮਚਾਰੀ ਸਬੰਧਤ ਕਰਮਚਾਰੀਆਂ ਨਾਲ ਭ੍ਰਿਸ਼ਟਾਚਾਰ ਕਰਦਾ ਪਾਇਆ ਗਿਆ ਤਾਂ, ਜਥੇਬੰਦੀ ਉਸ ਖਿਲਾਫ਼ ਸਖਤ ਐਕਸ਼ਨ ਲਵੇਗੀ। ਇਸ ਮੌਕੇ ਬੀ ਪੀ ਈ ਓ ਕਪੂਰਥਲਾ 1 ਵੱਲੋਂ ਆਗੂਆਂ ਨੂੰ ਵਿਸ਼ਵਾਸ਼ ਦਿਆਇਆ ਗਿਆ ਕਿ 5994 ਅਧਿਆਪਕਾਂ ਦੀ ਤਨਖਾਹ ਦੀ ਅਦਾਇਗੀ ਤੁਰੰਤ ਕਰਵਾਈ ਜਾਵੇਗੀ ਅਤੇ ਬੀ ਪੀ ਈ ਓ ਦਫ਼ਤਰ ਨਾਲ ਸਬੰਧਤ ਅਧਿਆਪਕਾਂ ਦੇ ਕੰਮ ਪਹਿਲ ਦੇ ਆਧਾਰ ਤੇ ਮੁਕੰਮਲ ਕੀਤੇ ਜਾਣਗੇ। ਇਸ ਮੌਕੇ ਡੀ ਟੀ ਐੱਫ ਆਗੂ ਪਵਨ ਕੁਮਾਰ ਜੋਸ਼ੀ, ਬਲਵਿੰਦਰ ਭੰਡਾਲ, ਜਸਵਿੰਦਰ ਸਿੰਘ, ਸੁਨੀਲ ਕੁਮਾਰ, ਅਮਨ ਅਲੌਦੀਪੁਰ, ਸੁਖਦੇਵ ਭੱਠੇ ਡੋਗਰਾਂਵਾਲ, ਮੈਡਮ ਅਰਪਨ, ਕੁਲਦੀਪ ਕੌਰ, ਸਿਮਰਨ ਕੌਰ ਤੋਂ ਇਲਾਵਾ ਬਲਾਕ ਕਪੂਰਥਲਾ- 1, ਕਪੂਰਥਲਾ- 3 ਅਤੇ ਸੁਲਤਾਨਪੁਰ ਲੋਧੀ ਤੋਂ ਵੀ ਨਵ ਨਿਯੁਕਤ ਅਧਿਆਪਕ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਨਰੇਗਾ ਕਾਮਿਆਂ ਦੀ 3 ਮਹੀਨੇ ਤੋਂ ਨਹੀਂ ਮਿਲੀ ਮਜ਼ਦੂਰੀ ਸਰਕਾਰ ਦੀ ਨਲਾਇਕੀ- ਕਸ਼ਮੀਰ ਸਿੰਘ ਪੰਨੂ
Next articleਪੜ੍ਹੇ ਲਿਖੇ ਵਰਗ ਨੂੰ ਅਣਦੇਖਾ ਕਰਨਾ ਸਰਕਾਰ ਦੀ ਨਲਾਇਕੀ ਨਹੀਂ ਤਾਂ ਹੋਰ ਕੀ ਹੈ ? _ ਪ੍ਰਧਾਨ ਜਸਕਰਨ ਸਿੰਘ ਮੋਰਾਂਵਾਲੀ