ਨਰੇਗਾ ਮਜ਼ਦੂਰਾਂ ਨੂੰ ਆ ਰਹੀਆਂ ਮੁਸ਼ਕਲਾਂ ਅਤੇ ਗ੍ਰਾਮ ਸੇਵਕਾਂ ਵੱਲੋਂ ਲਗਾਤਾਰ ਕੰਮ ਪ੍ਰਤੀ ਵਿਤਕਰਾ ਕਰਨ ਸਬੰਧੀ ਹੋਈ ਮੇਟਾਂ ਦੀ ਮੀਟਿੰਗ।
ਫ਼ਰੀਦਕੋਟ (ਸਮਾਜ ਵੀਕਲੀ) ( ਸ਼ਿਵਨਾਥ) ਅੱਜ ਨਰੇਗਾ ਰੋਜ਼ਗਾਰ ਪ੍ਰਾਪਤ ਮਜਦੂਰ ਯੂਨੀਅਨ (ਰਜਿ) ਫ਼ਰੀਦਕੋਟ ਦੀ ਭਰਵੀ ਮੀਟਿੰਗ ਸ਼ਹੀਦ ਕਾਮਰੇਡ ਅਮੋਲਕ ਭਵਨ ਫ਼ਰੀਦਕੋਟ ਵਿਖੇ ਯੂਨੀਅਨ ਦੇ ਜ਼ਿਲਾ ਪ੍ਰਧਾਨ ਕਾਮਰੇਡ ਵੀਰ ਸਿੰਘ ਕੰਮੇਆਣਾ ਜੀ ਦੀ ਪ੍ਰਧਾਨਗੀ ਹੇਠ ਹੋਈ। ਇਸ ਸਮੇ ਨਰੇਗਾ ਦੇ ਮੇਟਾਂ ਨੂੰ ਸੰਬੋਧਨ ਕਰਦਿਆ ਕੰਮੇਆਣਾ ਜੀ ਨੇ ਕਿਹਾ ਸਾਡੀ ਯੂਨੀਅਨ ਤੁਹਾਡੇ ਹੱਕਾਂ ਤੇ ਡਾਕਾ ਨਹੀ ਪੈਣ ਦੇਵੇਗੀ। ਅਸੀ ਪ੍ਰਸ਼ਾਸਨ ਨਾਲ ਮਿਲ ਕੇ ਤੁਹਾਡੇ ਬੰਦ ਕੰਮ ਪ੍ਰਸ਼ਾਸਨ ਨਾਲ ਰਾਬਤਾ ਬਣਾ ਰਹੇ ਹਾਂ, ਜੇ ਇਸ ਲਈ ਸਾਨੂੰ ਭਾਵੇ ਸੰਘਰਸ਼ਾਂ ਦੇ ਰਾਹ ਅਖਤਿਆਰ ਕਰਨੇ ਪੈਣ। ਇਸ ਸਮੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਕੁੱਲ ਹਿੰਦ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਸੁਖਜਿੰਦਰ ਸਿੰਘ ਤੂੰਬੜਭੰਨ ਜੀ ਨੇ ਕਿਹਾ ਕਿ ਨਰੇਗਾ ਮਜ਼ਦੂਰਾਂ ਨਾਲ ਬਹੁਤ ਹੀ ਧੱਕਾ ਹੋ ਰਿਹਾ ਹੈ । ਇਹ ਧੱਕਾ ਬਰਦਾਸ਼ਤ ਨਹੀ ਕੀਤਾ ਜਾਵੇਗਾ । ਜਿਸ ਦੀ ਅਸੀਂ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦੇ ਹਾਂ ਅਤੇ ਨਾਲ ਹੀ ਬੀਡੀਪੀਓ ਸਾਹਿਬ ਅਤੇ ਨਾਲ ਹੋਰ ਅਧਿਕਾਰੀਆਂ ਨੂੰ ਚਿਤਾਵਨੀ ਦਿੰਦੇ ਹਾਂ, ਕਿ ਜੇ ਸਾਨੂੰ ਮੀਟਿੰਗ ਦਾ ਸਮਾਂ ਨਾ ਦਿੱਤਾ ਗਿਆ,ਆਉਣ ਵਾਲੇ ਦਿਨਾਂ ਵਿੱਚ ਅਸੀ ਹੋਰ ਜਥੇਬੰਦੀਆ ਨਾਲ ਮਿਲ ਕੇ ਤਿੱਖਾ ਸੰਘਰਸ਼ ਕਰਾਂਗੇ। ਜਿਸ ਦੀ ਜਿੰਮੇਵਾਰੀ ਖੁਦ ਪ੍ਰਸ਼ਾਸਨ ਦੀ ਹੋਵੇਗੀ। ਓਨਾਂ ਕਿਹਾ ਕਿ ਨਰੇਗਾ ਮਜ਼ਦੂਰਾਂ ਕੋਲੋਂ ਜਿਸ ਜਗ੍ਹਾ ਤੇ ਕੰਮ ਲਿਆ ਜਾਂਦਾ ਹੈ। ਓਨਾਂ ਦੀ ਬਣਦੀ ਹਾਜਰੀ ਓਥੇ ਲਗਾਈ ਜਾਵੇ ਨਾ ਕਿ ਦੋ ਤੋਂ ਚਾਰ ਕਿਲੋਮੀਟਰ ਦੂਰੀ ਤੇ ਪਾਸੇ। ਜੇ ਕਿਸੇ ਪਿੰਡ ਵਿੱਚ ਦੋ ਮੇਟ ਹਨ ਤਾਂ ਉਹਨਾਂ ਨੂੰ ਕੰਮ ਵੰਡ ਕੇ ਬਰਾਬਰ ਕੰਮ ਦਿੱਤਾ ਜਾਵੇ । ਮੇਟ ਦੀ ਦਿਹਾੜੀ ਡਬਲ ਹੋਣੀ ਚਾਹੀਦੀ ਹੈ ਕਿਉਂਕਿ ਮੇਟ ਦਾ ਕੰਮ ਬਹੁਤ ਹੀ ਭੱਜ ਦੌੜ ਵਾਲਾ ਹੁੰਦਾ ਹੈ ਸਰੀਰਕ ਤੌਰ ਤੇ ਖਾਸ ਕਰਕੇ ਬਜ਼ੁਰਗਾਂ ਨੂੰ ਅੱਖਾਂ ਸਕੈਨਿੰਗ ਕਰਵਾਉਣ ਲਈ ਹਾਜ਼ਰੀ ਵਿੱਚ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਇਸ ਕਰਕੇ ਜਥੇਬੰਦੀ ਇਹ ਵੀ ਮੰਗ ਕਰਦੀ ਹੈ ਕਿ ਇਹਨਾਂ ਬਜ਼ੁਰਗਾਂ ਦੀ ਹਾਜ਼ਰੀ ਸਿਰਫ ਅੰਗੂਠੇ ਨਾਲ ਹੀ ਲਗਾਈ ਜਾਵੇ , ਕਿਉਂਕਿ ਉਮਰ ਦੇ ਲਿਹਾਜ ਨਾਲ ਅੱਖਾਂ ਦੇ ਵਿੱਚ ਕਾਫੀ ਫਰਕ ਆ ਜਾਂਦਾ ਹੈ । ਕੱਟੇ ਹੋਏ ਨਰੇਗਾ ਮਜ਼ਦੂਰਾਂ ਦੇ ਜੋਬ ਕਾਰਡ ਦੁਬਾਰਾ ਬਣਾਏ ਜਾਣ ਅਤੇ ਗ੍ਰਾਮ ਸੇਵਕਾਂ ਵੱਲੋਂ ਪਿੰਡਾਂ ਵਿੱਚ ਵਿਰੋਧੀ ਧਿਰਾਂ ਨਾਲ ਰਲ ਕੇ ਨਰੇਗਾ ਮਜ਼ਦੂਰਾਂ ਨਾਲ ਕੰਮ ਪ੍ਰਤੀ ਬਹੁਤ ਜਿਆਦਾ ਵਿਤਕਰਾ ਕੀਤਾ ਜਾਂਦਾ ਹੈ। ਇਹ ਵਿਤਕਰਾ ਜਲਦ ਤੋਂ ਜਲਦ ਬੰਦ ਕੀਤਾ ਜਾਵੇ ਅਤੇ ਬੰਦ ਪਏ ਕੰਮ ਨਹਿਰਾਂ, ਖਾਲੇ ,ਸੂਇਆਂ ਆਦਿ ਦੇ ਕੰਮ ਜਲਦ ਚਲਾਏ ਜਾਣ। ਪ੍ਰੈਸ ਨਾਲ ਗੱਲਬਾਤ ਕਰਦਿਆਂ ਬਲਕਾਰ ਸਿੰਘ ਸਹੋਤਾ ਜੀ ਨਰੇਗਾ ਸਲਾਹਕਾਰ ਜੀ ਨੇ ਵੀ ਦੱਸਿਆ ਕਿ ਗਰੀਬ ਪਰਿਵਾਰਾਂ ਦਾ ਘਰ ਨਰੇਗਾ ਦੀ ਮਜ਼ਦੂਰੀ ਨਾਲ ਚੱਲਦਾ ਸੀ ਪ੍ਰੰਤੂ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਵੱਲੋਂ ਲਗਾਤਾਰ ਗਰੀਬ ਵਰਗ ਤੇ ਆਪਣੀਆਂ ਮਾਰੂ ਨੀਤੀਆਂ ਦਾ ਕੁਹਾੜਾ ਲਗਾਤਾਰ ਚਲਾ ਰਹੀਆਂ ਹਨ । ਅਸੀਂ ਆਪਣੀਆਂ ਵੱਖ ਵੱਖ ਜਥੇਬੰਦੀਆਂ ਵੱਲੋਂ ਮੰਗ ਕਰਦੇ ਹਾਂ ਕਿ ਨਰੇਗਾ ਮਜ਼ਦੂਰਾਂ ਦੇ ਕੰਮ ਪਹਿਲਾਂ ਵਾਂਗ ਹੀ ਕੰਮ ਚਲਾਏ ਜਾਣ ਤਾਂ ਜੋ ਗਰੀਬ ਪਰਿਵਾਰ ਇਸ ਮਹਿੰਗਾਈ ਦੇ ਦੌਰ ਵਿੱਚ ਆਪਣੇ ਘਰ ਦਾ ਆਸਾਨੀ ਨਾਲ ਗੁਜ਼ਾਰਾ ਚਲਾ ਸਕਣ । ਮੀਟਿੰਗ ਤੋਂ ਬਾਅਦ ਆਗੂ ਸਾਹਿਬਾਨਾਂ ਵੱਲੋ ਇੱਕ ਮੰਗ ਪੱਤਰ ਡੀਸੀ ਸਾਹਿਬ ਜੀ ਦੇ ਪੀ.ਏ ਸ੍ਰ ਗੁਰਨਾਮ ਸਿੰਘ ਜੀ ਨੂੰ ਸੌਂਪਿਆ ਗਿਆ । ਉਹਨਾਂ ਨੇ ਭਰੋਸਾ ਦਿੱਤਾ ਕਿ ਇਹ ਮੰਗ ਪੱਤਰ ਤੁਹਾਡਾ ਜਲਦ ਹੀ ਸੰਬੰਧਿਤ ਵਿਭਾਗ ਨੂੰ ਭੇਜ ਦਿੱਤਾ ਜਾਵੇਗਾ।ਹੋਰਨਾਂ ਤੋਂ ਇਲਾਵਾ ਪੈਨਸ਼ਨਰ ਆਗੂ ਇੰਦਰਜੀਤ ਸਿੰਘ ਗਿੱਲ, ਹਰਪਾਲ ਸਿੰਘ ਮਚਾਕੀ ਬਿਜਲੀ ਮੁਲਾਜ਼ਮ ਆਗੂ , ਪ੍ਰੈੱਸ ਸਕੱਤਰ ਸ਼ਿਵਨਾਥ ਦਰਦੀ , ਜਰਨਲ ਸਕੱਤਰ ਸੁਖਮੰਦਰ ਸਿੰਘ ਢੁੱਡੀ, ਮੇਟ ਨੱਥਾ ਸਿੰਘ, ਤਰਲੋਕ ਸਿੰਘ ਰੱਜੋਵਾਲ, ਮੇਟ ਲਵਪ੍ਰੀਤ ਕੌਰ ਪਿਪਲੀ, ਮੇਟ ਸਰਬਜੀਤ ਕੌਰ ਚੰਦਬਾਜਾ, ਮੇਟ ਰਜਨਦੀਪ ਕੌਰ ਝਾੜੀ ਵਾਲਾ, ਮੇਟ ਗੁਰਪ੍ਰੀਤ ਕੌਰ, ਮੇਟ ਵੀਰਪਾਲ ਕੌਰ, ਸੁਖਮੰਦਰ ਸਿੰਘ, ਨਿਰਮਲ ਸਿੰਘ, ਸ਼ੀਲਾ ਰਾਣੀ ਢੁੱਡੀ, ਮਹਿੰਦਰ ਸਿੰਘ ਢੁੱਡੀ, ਜਸਵੰਤ ਕੌਰ ਢੁੱਡੀ, ਮੇਟ ਅੰਜੂ ਕੌਰ ਰਾਜੋਵਾਲ, ਮੇਟ ਕੰਵਲਦੀਪ ਕੌਰ ਗੋਲੇਵਾਲ, ਰਿੰਕੂ ਕੰਮੇਆਣਾ, ਮੇਟ ਸੁਖਜਿੰਦਰ ਕੌਰ ਪੁਰਾਣੀ ਪਿਪਲੀ ਆਦੀ ਹਾਜ਼ਰ ਹੋਏ ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



