ਅੱਜ ਕੱਲ ਆਰਟੀਫਿਸ਼ਲ ਜਿਹੇ ਹੋ ਗਏ ਨੇ…..

ਜਸਪਾਲ ਸਿੰਘ ਮਹਿਰੋਕ

(ਸਮਾਜ ਵੀਕਲੀ)

ਅੱਜ ਕੱਲ ਆਰਟੀਫਿਸ਼ਲ ਜਿਹੇ ਹੋ ਗਏ ਨੇ ਕੋਕੇ ਕੁੜੀਏ,
ਪਹਿਲਾਂ ਵਾਂਗ ਨਹੀਂ ਦਿੱਤੇ ਜਾਂਦੇ ਗਲੀ ਵਿਚ ਹੋਕੇ ਕੁੜੀਏ।

ਦਾਜ ਵਰੀ ਦੇ ਮਹਿੰਗੇ ਸੂਟ ਕਹਿੰਦੀਆਂ ਸਾਨੂੰ ਭਾਰੀ ਲਗਦੇ,
ਪੰਜਾਬੀ ਸਰਦਾਰ ਗੱਭਰੂ ਮੁਟਿਆਰਾਂ ਨੂੰ ਘੱਟ ਸੋਹਣੇ ਲੱਗਦੇ।

ਪੰਜਾਬੀ ਪਹਿਰਾਵੇ ਤੋਂ ਕਿਉਂ ਦੂਰ ਭੱਜ ਰਹੀਆਂ ਨੇ ਮੁਟਿਆਰਾ,
ਪਾ ਕੇ ਪੈਂਟ ਕਮੀਜ਼ਾਂ ਪਿੱਛੇ ਛੱਡ ਗਈਆਂ ਇਹ ਬਾਂਕੀਆਂ ਨਾਰਾਂ।

ਗਿੱਧੇ ਅਤੇ ਭੰਗੜੇ ਤੋਂ ਅੱਜਕੱਲ੍ਹ ਦੂਰ ਭੱਜ ਰਹੀਆਂ ਨੇ ਮੁਟਿਆਰਾ,
ਜੀਪਾਂ ਥਾਰਾਂ ਚਲਾ ਕੇ ਇਹ ਅਖਵਾਉਂਦੀਆਂ ਨੇ ਅੜਬ ਮੁਟਿਆਰਾਂ

ਮੁੰਡੇ ਵੀ ਕਿਹੜਾ ਘੱਟ ਨੇ ਉਹ ਵੀ ਆਪਣਾ ਵਿਰਸਾ ਭੁਲਦੇ ਜਾਂਦੇ,
ਛੱਡ ਕੇ ਮਾਂ ਦੀਆਂ ਪੱਕੀਆਂ ਬਰਗਰ, ਪੀਜ਼ੇ ਉਹ ਰੇਹੜੀ ਤੇ ਖਾਂਦੇ।

ਹੱਥ ਵਟਾ ਦਿਉ ਖੇਤ ਪਿਉ ਦਾ ਮਾਂਵਾਂ ਪੁੱਤਾਂ ਨੂੰ ਦੇਣ ਦੁਹਾਈਆਂ,
ਛੱਡ ਪਜਾਮੇ ਕੁੜਤੇ, ਉਹਨਾਂ ਕਮੀਜ਼ਾਂ ਪੈਂਟਾਂ ਦੇ ਵਿੱਚ ਪਾਈਆਂ।

ਬਿਨਾ ਕਿਸੇ ਨੂੰ ਜਾਣੇ ਫੇਸਬੁੱਕ ਤੇ ਦੋਸਤੀ ਦੀ ਰਿਕੁਐਸਟ ਪਾਈ ਜਾਂਦੇ,
ਕਰਕੇ ਆਈਲਟਸ ਉਹ ਬਾਪੂ ਵਾਲੀ ਜਮੀਨ ਦਾ ਰਕਬਾ ਘਟਾਈ ਜਾਂਦੇ।

ਬਾਹਰ ਜਾਂਦੇ ਹੋ ਦੋਸਤੋ ਉੱਥੇ ਦੋਲਤ ਸ਼ੋਹਰਤ ਤੁਸੀਂ ਬਹੁਤ ਕਮਾਓ
ਪੰਜਾਬੀ ਹੋਣ ਦੇ ਨਾਤੇ ਤੁਸੀ ਪੰਜਾਬ ਦਾ ਵਿਰਸਾ ਭੁੱਲ ਨਾ ਜਾਇਓ।

ਜਸਪਾਲ ਸਿੰਘ ਮਹਿਰੋਕ
ਸਨੌਰ (ਪਟਿਆਲਾ)
ਮੋਬਾਈਲ 6284347188

Previous articleਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ, ਲੁਧਿਆਣਾ ਦਾ ਸਨਮਾਨ ਸਮਾਰੋਹ ਸਫਲਤਾ ਪੂਰਵਕ ਸੰਪੰਨ….
Next articleਧਾਰਮਿਕ ਟਰੈਕ “ਧੰਨ ਕੁਰਬਾਨੀ” ਜਲਦ ਹੋਵੇਗਾ ਰਿਲੀਜ਼