(ਸਮਾਜ ਵੀਕਲੀ)
“ਅੱਜ-ਕੱਲ੍ਹ”
ਊਣੀ ਸੋਚ ਨੇ ਘੇਰਾ ਪਾਇਆ,
ਕਿੱਥੇ ਗਿਆ ਪਿਆਰ ਵੇ ਅੱਜ-ਕੱਲ੍ਹ।
ਕਿੱਥੇ ਸੋਚ, ਸੁਰੱਖਿਆ-ਦਾਇਰੇ,
ਕਿੱਥੇ ਹੈ ਸਤਿਕਾਰ ਵੇ ਅੱਜ-ਕੱਲ੍ਹ?
ਹੁਨਰ ਫਿਰੇ ਸੜਕਾਂ ‘ਤੇ ਰੁਲ਼ਦਾ,
ਭ੍ਰਿਸ਼ਟ ਹੋਏ ਕਾਰੋਬਾਰ ਵੇ ਅੱਜ-ਕੱਲ੍ਹ।
ਜਾਨੋਂ ਮਾਰਨਾ ਖੇਡ ਸੁਖੱਲੀ,
ਨਸ਼ਾ ਵੀ ਹੈ ਹਥਿਆਰ ਵੇ ਅੱਜ-ਕੱਲ੍ਹ।
ਰਿਸ਼ਤੇ ਤਾਰੋ-ਤਾਰ ਹੋ ਰਹੇ,
ਇਹ ਕਲਯੁੱਗ ਦੀ ਮਾਰ ਵੇ ਅੱਜ-ਕੱਲ੍ਹ।
ਚੀਕ ਚਿਹਾੜਾ ਪੈਂਦਾ ਕਾਫ਼ੀ,
ਸੁਣੇ ਨਾ ਕੋਈ ਪੁਕਾਰ ਵੇ ਅੱਜ-ਕੱਲ੍ਹ।
ਦੇਖ ਕੇ ਅੱਖੀਂ ਖ਼ੂਨ ਉੱਤਰਜੇ,
ਮੱਚ ਜਾਏ ਹਾਹਾਕਾਰ ਵੇ ਅੱਜ-ਕੱਲ੍ਹ।
ਹੱਲ ਫਿਰ ਵੀ ਨਾ ਲੱਭਦਾ ਕਿੱਧਰੇ,
ਚੱਲਦੇ ਰਹਿਣ ਵਿਚਾਰ ਵੇ ਅੱਜ-ਕੱਲ੍ਹ।
ਕੈਂਡਲ ਮਾਰਚ ਭਰਨ ਗਵਾਹੀ,
ਸਿਸਟਮ ਹੈ ਬੇ-ਜ਼ਾਰ ਵੇ ਅੱਜ-ਕੱਲ੍ਹ।
‘ਕੁਲਜੀਤ’ ਵੀ ਸੋਚੇ ਇਹੋ,
ਕੀ ਮਾੜੇ ਸੰਸਕਾਰ ਨੇ ਅੱਜ-ਕੱਲ੍ਹ?
ਏਸੇ ਕਰਕੇ ਰੁਲੇ ਮਨੁੱਖਤਾ,
ਸ਼ਰਮ ਗੋਡਿਆਂ ਭਾਰ ਵੇ ਅੱਜ-ਕੱਲ੍ਹ।
ਕੁਲਜੀਤ ਕੌਰ
(ਪਿੰਡ: ਪੁੰਨੂ ਮਜ਼ਾਰਾ)