HOME ਹੁਣ ਕੋਈ ਵੀ ਜਰੂਰਤਮੰਦ, ਕਿਸੇ ਪ੍ਰਾਈਵੇਟ ਸਕੂਲ ਵਿੱਚ, ਬੱਚਿਆਂ ਦੀ ਮੁਫਤ ਪੜ੍ਹਾਈ...

ਹੁਣ ਕੋਈ ਵੀ ਜਰੂਰਤਮੰਦ, ਕਿਸੇ ਪ੍ਰਾਈਵੇਟ ਸਕੂਲ ਵਿੱਚ, ਬੱਚਿਆਂ ਦੀ ਮੁਫਤ ਪੜ੍ਹਾਈ ਕਰਵਾ ਸਕਦਾ ਹੈ।

3
ਮਹਿਲ ਕਲਾਂ  (ਸਮਾਜ ਵੀਕਲੀ)   (ਗੁਰਭਿੰਦਰ ਗੁਰੀ) ਹਮੇਸ਼ਾ ਲੋਕ ਹਿਤ,ਤੇ ਲੋਕਾਂ ਲਈ ਆਵਾਜ਼ ਚੁੱਕਣ ਵਾਲੀ ਸੰਸਿਥਾ ਨੂੰ ਭਾਈ ਲਾਲੋ ਮੰਚ ਪੰਜਾਬ ਦੇ, ਆਗੂ ਹਰਜੀਤ ਸਿੰਘ ਖਿਆਲੀ ਵੱਲੋਂ, ਵਿੱਡੀ ਗਈ ਅਹਿਮ ਅਤੇ ਜ਼ਰੂਰੀ ਮੁਹਿਮ। ਜਿਸਦੇ ਤਹਿਤ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਹਰਜੀਤ ਖਿਆਲੀ ਨੇ ਦੱਸਿਆ ਕਿ, ਆਰ, ਟੀ, ਈ ਐਕਟ 2009 ਦੇ ਤਹਿਤ, ਮਾਪੇ ਆਪਣੇ ਬੱਚਿਆਂ ਨੂੰ,ਕਿਸੇ ਵੀ ਪ੍ਰਾਈਵੇਟ ਸਕੂਲ ਵਿੱਚ ਫਰੀ ਪੜ੍ਹਾਈ ਕਰਵਾ ਸਕਦੇ ਹਨ। ਇਹ ਫੈਸਲੇ ਨੂੰ ਮਾਣਯੋਗ ਹਾਈ ਕੋਰਟ ਦੀ ਅਦਾਲਤ ਵਿਚ ਹਰੀ ਝੰਡੀ ਮਿਲ ਚੁੱਕੀ ਹੈ। ਅਤੇ ਜ਼ਿਲ੍ਾ ਸਿੱਖਿਆ ਅਫਸਰਾਂ ਵੱਲੋਂ, ਪ੍ਰਾਈਵੇਟ ਸਕੂਲਾਂ ਨੂੰ ਵੀ ਇਸ ਸਬੰਧੀ ਨੋਟਿਸ ਜਾਰੀ ਹੋ ਚੁੱਕੇ ਹਨ,। ਹੁਣ ਇਹ ਦੇਖਦੇ ਹਾਂ ਕਿ ਇਹ ਫੈਸਲੇ ਨੂੰ ਪ੍ਰਾਈਵੇਟ ਸਕੂਲਾਂ ਵਾਲੇ ਕਿਵੇਂ ਲੈਂਦੇ ਹਨ,। ਬਾਕੀ ਬੱਚਿਆਂ ਦੇ ਮਾਪਿਆਂ ਨੂੰ ਵੀ ਚਾਹੀਦਾ ਹੈ ਕਿ ਇਸ ਆਵਾਜ਼ ਨੂੰ ਬੁਲੰਦ ਕਰਨ, ਤੇ ਇੱਕ ਜੁੱਟ ਹੋ ਕੇ ਜਲਦੀ ਤੋਂ ਜਲਦੀ, ਸਕੂਲਾਂ ਵਿੱਚ ਅਪਰੋਚ ਕਰਕੇ, ਜਰੂਰਤਮੰਦ ਪਰਿਵਾਰ, ਇਸ ਸਕੀਮ ਦਾ ਲਾਹਾ ਲੈਣ, ਇਸ ਦੇ ਤਹਿਤ, ਸਕੂਲ ਦੀ ਮੈਨੇਜਮੈਂਟ, 25% ਵਿਦਿਆਰਥੀਆਂ ਨੂੰ ਆਪਣੇ ਸਕੂਲ ਵਿੱਚ, ਮੁਫਤ ਵਿੱਦਿਆ ਦੀ ਸਹੂਲਤ ਦੇ ਸਕਦੇ ਹਨ।,  ਮਾਪਿਆਂ ਵੱਲੋਂ, ਭਾਈ ਲਾਲੋ ਮੰਚ ਦੇ ਇਸ ਪ੍ਰਿਆਸ ਸਬੰਧੀ, ਸਲਾਘਾ ਕੀਤੀ ਗਈ ਤੇ ਧੰਨਵਾਦ ਕੀਤਾ ਗਿਆ। ਇਸ ਮੌਕੇ ਹਰਜੀਤ ਸਿੰਘ ਖਿਆਲੀ, ਕਰਮਜੀਤ ਸਿੰਘ ਸਹਿਜੜਾ, ਦਵਿੰਦਰ ਸਿੰਘ , ਬਿੰਦਰ ਸਿੰਘ ਸਹਿਜੜਾ, ਕੁਲਵਿੰਦਰ ਸਿੰਘ ਕਿੰਦਾ, ਪਰਮਜੀਤ ਸਿੰਘ, ਇੰਦਰਵੀਰ ਸਿੰਘ ਅਤੇ ਕਰਨੈਲ ਸਿੰਘ ਆਦਿ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleIndia Storm Into Semi-finals with Record-Breaking Victory
Next article‘ਹਰ ਸ਼ੁੱਕਰਵਾਰ-ਡੇਂਗੂ ‘ਤੇ ਵਾਰ’ ਤਹਿਤ ਪ੍ਰਾਈਵੇਟ ਹਸਪਤਾਲਾਂ ਅਤੇ ਨਰਸਿੰਗ ਹੋਮ ਵਿਖੇ ਕੀਤੀਆਂ ਗਈਆਂ ਗਤੀਵਿਧੀਆਂ- ਡਾ. ਹਰਿੰਦਰ ਕੁਮਾਰ ਸ਼ਰਮਾ