ਬੰਗਲੂਰੂ (ਸਮਾਜ ਵੀਕਲੀ): ਕਰਨਾਟਕ ਹਾਈ ਕੋਰਟ ਨੇ ਯੂਪੀ ਪੁਲੀਸ ਵੱਲੋਂ ਟਵਿੱਟਰ ਇੰਡੀਆ ਦੇ ਮੈਨੇਜਿੰਗ ਡਾਇਰੈਕਟਰ ਮਨੀਸ਼ ਮਹੇਸ਼ਵਰੀ ਨੂੰ ਨਿੱਜੀ ਪੇਸ਼ੀ ਸਬੰਧੀ ਜਾਰੀ ਨੋਟਿਸ ਅੱਜ ਖਾਰਜ ਕਰ ਦਿੱਤਾ ਹੈ। ਟਵਿੱਟਰ ’ਤੇ ਫਿਰਕੂ ਵੀਡੀਓ ਅਪਲੋਡ ਕਰਨ ਦੇ ਮਾਮਲੇ ਦੀ ਜਾਂਚ ਤਹਿਤ ਯੂਪੀ ਪੁਲੀਸ ਨੇ ਟਵਿੱਟਰ ਇੰਡੀਆ ਦੇ ਐੱਮਡੀ ਨੂੰ ਪੇਸ਼ ਹੋਣ ਲਈ ਨੋਟਿਸ ਜਾਰੀ ਕੀਤਾ ਸੀ।
ਸਿੰਗਲ ਬੈਂਚ ਦੇ ਜਸਟਿਸ ਜੀ ਨਰੇਂਦਰ ਨੇ ਕਿਹਾ ਕਿ ਸੀਆਰਪੀਸੀ ਦੀ ਧਾਰਾ 41(ਏ) ਤਹਿਤ ਦਿੱਤੇ ਗਏ ਨੋਟਿਸ ਨੂੰ ਸੀਆਰਪੀਸੀ ਦੀ ਧਾਰਾ 160 ਵਜੋਂ ਲਿਆ ਜਾਣਾ ਚਾਹੀਦਾ ਹੈ ਅਤੇ ਗਾਜ਼ੀਆਬਾਦ ਪੁਲੀਸ ਮਹੇਸ਼ਵਰੀ ਤੋਂ ਵਰਚੁਅਲੀ ਉਸ ਦੇ ਦਫ਼ਤਰ ਜਾਂ ਬੰਗਲੂਰੂ ’ਚ ਰਿਹਾਇਸ਼ ’ਤੇ ਪੁੱਛ-ਪੜਤਾਲ ਕਰ ਸਕਦੀ ਹੈ। ਜੱਜ ਨੇ ਕਿਹਾ ਕਿ ਗਾਜ਼ੀਆਬਾਦ ਪੁਲੀਸ ਨੇ ਅਜਿਹਾ ਕੋਈ ਤੱਥ ਪੇਸ਼ ਨਹੀਂ ਕੀਤਾ ਜਿਸ ਤੋਂ ਪਟੀਸ਼ਨਰ ਦੀ ਇਸ ਮਾਮਲੇ ’ਚ ਕੋਈ ਸਿੱਧੀ ਸ਼ਮੂਲੀਅਤ ਸਾਬਿਤ ਹੁੰਦੀ ਹੋਵੇ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly