(ਸਮਾਜ ਵੀਕਲੀ)
ਛੇੜਦੇ ਨ੍ਹੀ ਪਰ ਛਿੜੇ ਮਾੜੇ ਆਂ।
ਵਿੱਚ ਵੱਜਿਆਂ ਨਾਲ਼ ਭਿੜੇ ਮਾੜੇ ਆਂ।
ਦੁੱਖ ਕੁਦਰਤੀ ਹੱਸ ਹੱਸ ਜਰੀਏ,
ਕੋਈ ਕਰੇ ਚਿੜਚਿੜੇ ਮਾੜੇ ਆਂ।
ਤੋੜ ਦੇਵੇ ਜਾਂ ਤਾਂ ਕੋਈ ਮੂਲੋਂ
ਪਰ ਢੁੱਚਰਾਂ ਨਾਲ਼ ਤਿੜੇ ਮਾੜੇ ਆਂ।
‘ਹੱਥ ਧੋ ਕੇ’ ਨਹੀਂ ਮਗਰ ਪੈਂਦੇ ਫਿਰ,
ਸਗੋਂ ‘ਨ੍ਹਾ ਧੋ ਕੇ’ ਵਿੜ੍ਹੇ ਮਾੜੇ ਆਂ।
ਪਿੰਡ ਘੜਾਮਿਓਂ ਬਣ ਕੇ ਲਾਟੂ,
ਮਗਰ ਦੁਸ਼ਮਣਾਂ ਰਿੜ੍ਹੇ ਮਾੜੇ ਆਂ।
ਰੋਮੀ ਘੜਾਮਾਂ।
9855281105
(ਵਟਸਪ ਨੰ. )