HOME ਸਟੇਟ ਪੱਧਰੀ ਮੁਕਾਬਲਿਆਂ ਲਈ ਨਾਮ ਦਰਜ਼ ਕਰਵਾਉਣ ਤੋਂ ਪਹਿਲਾਂ ਦੀਵਾਨ ਟੋਡਰ ਮੱਲ...

ਸਟੇਟ ਪੱਧਰੀ ਮੁਕਾਬਲਿਆਂ ਲਈ ਨਾਮ ਦਰਜ਼ ਕਰਵਾਉਣ ਤੋਂ ਪਹਿਲਾਂ ਦੀਵਾਨ ਟੋਡਰ ਮੱਲ ਪਬਲਿਕ ਸਕੂਲ ਕਾਕੜਾ ਨੇ ਜ਼ਿਲ੍ਹਾ ਪੱਧਰੀ ਹਾਕੀ,ਰਗਬੀ,ਕੁਸ਼ਤੀ ਤੇ ਸ਼ੂਟਿੰਗ ਖੇਡ ਮੁਕਾਬਲਿਆਂ ਵਿੱਚੋਂ ਹਾਸਿਲ ਕੀਤੇ ਗੋਲਡ ਮੈਡਲ।

ਸੰਦੀਪ ਸਿੰਘ ‘ਬਖੋਪੀਰ’   (ਸਮਾਜ ਵੀਕਲੀ)   ਸਕੂਲ ਦੇ ਪ੍ਰਿੰਸੀਪਲ ਮੈਡਮ ਮਨਜੀਤ ਕੌਰ ਜੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੇ ਦਿਨੀਂ ਬਨਭੌਰੀ (ਮਰੇਲਕੋਟਲਾ) ਵਿਖੇ ਰਗਬੀ ਖੇਡ ਦੇ ਹੋਏ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿੱਚ ਸਕੂਲ ਦੀ ਅੰਡਰ 17 ਅਤੇ 19 ਸਾਲ ਰਗਬੀ ਟੀਮ ਦੇ ਲੜਕਿਆਂ ਨੇ ਖੇਡਦਿਆਂ ਹੋਇਆ 17 ਸਾਲ ਵਿੱਚੋਂ ਪਹਿਲੀ ਪੁਜੀਸ਼ਨ ਹਾਸਲ ਕਰਕੇ ਅਤੇ 19 ਸਾਲਾ ਉਮਰ ਗਰੁੱਪ ਦੇ ਲੜਕਿਆਂ ਨੇ ਦੂਸਰੀ ਪੁਜੀਸ਼ਨ ਹਾਸਲ ਕਰਕੇ ਸਕੂਲ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ।17 ਸਾਲ ਉਮਰ ਗਰੁੱਪ ਵਿੱਚੋਂ ਪਵਨੀਤ ਬਾਵਾ,ਹੁਸ਼ਨ ਬਾਵਾ,ਹਰਮਨ ਸਿੰਘ, ਹਰਜੋਤ ਸਿੰਘ,ਹਰਗੁਨ ਸਿੰਘ,ਸ਼ਹਿਬਾਜ਼ ਸਿੰਘ,ਅਰਸ਼ਦੀਪ ਸਿੰਘ, ਅਤੇ ਮਾਧਵ ਨੇ ਸਟੇਟ ਪੱਧਰੀ ਮੁਕਾਬਲਿਆਂ ਵਿੱਚ ਖੇਡਣ ਲਈ ਆਪਣਾ ਨਾਮ ਦਰਜ ਕਰਵਾਇਆ ਅਤੇ 19 ਸਾਲਾ ਰਗਬੀ ਟੀਮ ਵਿੱਚੋਂ ਕੁਲਜੀਤ ਸਿੰਘ, ਸਾਹਿਬਜੀਤ ਸਿੰਘ, ਦੀਪਕ ਬਾਵਾ, ਰਜਤ ਬਾਵਾ ਤੇ ਵੀਰਇੰਦਰ ਸਿੰਘ ਨੇ ਆਪਣਾ ਨਾਮ ਸਟੇਟ ਪੱਧਰੀ ਮੁਕਾਬਲਿਆਂ ਲਈ ਥਾਂ ਬਣਾਈ, ਛਾਜਲੀ ਵਿਖੇ ਹੋਏ ਜ਼ਿਲ੍ਹਾ ਪੱਧਰੀ (ਹਾਕੀ) ਖੇਡ ਮੁਕਾਬਲਿਆਂ ਵਿੱਚ ਖੇਡਦੇ ਹੋਏ ਸਕੂਲ ਦੀ 19 ਸਾਲ ਲੜਕੇ ਟੀਮ ਨੇ ਪਹਿਲਾ ਸਥਾਨ ਹਾਸਿਲ ਕਰਕੇ, ਆਪਣੇ ਨੌ ਖਿਡਾਰੀਆਂ ਦੀ ਸਟੇਟ ਪੱਧਰੀ ਮੁਕਾਬਲਿਆਂ ਲਈ ਚੋਣ ਕਰਵਾਈ, ਜ਼ਿਲ੍ਹਾ ਪੱਧਰੀ (ਕੁਸ਼ਤੀ) ਮੁਕਾਬਲਿਆਂ ਵਿੱਚ ਖੇਡਦੇ ਹੋਏ ਅਸਮੀਤ ਸਿੰਘ  ਨੇ ਅੰਡਰ 17 ਸਾਲ ਉਮਰ ਗਰੁੱਪ ਵਿੱਚ ਖੇਡਦੇ ਹੋਏ ਪਹਿਲਾ ਸਥਾਨ ਹਾਸਿਲ ਕਰਕੇ ਸਟੇਟ ਪੱਧਰੀ  ਮੁਕਾਬਲਿਆਂ ਲਈ ਆਪਣਾ ਨਾਂ ਦਰਜ ਕਰਵਾਇਆ, ਇਸੇ ਤਰ੍ਹਾਂ ਜ਼ਿਲ੍ਹਾ ਪੱਧਰੀ (ਸ਼ੂਟਿੰਗ) ਖੇਡ ਮੁਕਾਬਲਿਆਂ ਲਈ 17 ਸਾਲਾਂ ਟੀਮ ਵਿੱਚ ਖੇਡਦੇ ਹੋਏ ਜਪਕਿਰਤ ਸਿੰਘ ਨੇ ਪਹਿਲਾ ਸਥਾਨ ਹਾਸਿਲ ਕਰਕੇ ਸਟੇਟ ਪੱਧਰੀ ਮੁਕਾਬਲਿਆਂ ਲਈ ਆਪਣਾ ਨਾਮ ਦਰਜ ਕੀਤਾ, ਉਪਰੋਕਤ ਮੁਕਾਬਲਿਆਂ ਵਿੱਚੋਂ ਪਹਿਲਾ ਸਥਾਨ ਹਾਸਿਲ ਕਰਕੇ ਖਿਡਾਰੀਆਂ ਨੇ ਜਿੱਥੇ ਆਪਣੇ ਸਕੂਲ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ। ਉਥੇ ਹੀ ਆਪਣੇ ਮਿਹਨਤੀ ਕੋਚ ਅਵਤਾਰ ਸਿੰਘ ‘ਤਾਰੀ’ ਅਤੇ ਮੈਡਮ ਮਨਪ੍ਰੀਤ ਕੌਰ ਦਾ ਵੀ ਨਾਮ ਰੌਸ਼ਨ ਕੀਤਾ ਹੈ। ਸਕੂਲ ਚੇਅਰਮੈਨ ਬਾਬਾ ਕਿਰਪਾਲ ਸਿੰਘ ਜੀ ਵੱਲੋਂ,ਮੈਨੇਜਰ ਸਰਦਾਰ ਸਰਬਜੀਤ ਸਿੰਘ ਜੀ, ਪ੍ਰਬੰਧਕ ਡਾਇਰੈਕਟਰ ਡਾ:ਗੁਰਮੀਤ ਸਿੰਘ ਜੀ ਅਤੇ ਪ੍ਰਿੰਸਪਲ ਮੈਡਮ ਮਨਜੀਤ ਕੌਰ ਜੀ ਅਤੇ ਸਾਰੇ ਵਿਦਿਆਰਥੀਆਂ ਅਤੇ ਉਹਨਾਂ ਦੇ ਮਾਪਿਆਂ ਨੂੰ ਬਹੁਤ ਮੁਬਾਰਕਾਂ ਦਿੱਤੀਆਂ,ਅਤੇ ਭਵਿੱਖ ਵਿੱਚ ਇਸ ਜੇਤੂ ਮੁਹਿੰਮ ਨੂੰ ਇਸੇ ਤਰ੍ਹਾਂ ਜਾਰੀ ਰੱਖਣ ਲਈ ਅਕਾਲ ਪੁਰਖ ਵਾਹਿਗੁਰੂ ਅੱਗੇ ਅਰਦਾਸ ਕੀਤੀ ਅਤੇ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ,ਮੌਕੇ ਉੱਤੇ ਕੋਡੀਨੇਟਰ ਮੈਡਮ ਬਲਜੀਤ ਕੌਰ ਅਤੇ ਪੰਜਾਬੀ ਅਧਿਆਪਕ ਸੰਦੀਪ ਸਿੰਘ ਆਦਿ ਮੌਜ਼ੂਦ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਐਡੀਲੇਡ ਸਿਵਿਕ ਪਾਰਕ’ਚ ਐਡੀਲੇਡ ਕਬੱਡੀ ਕੱਪ –27 ਸਤੰਬਰ ਸ਼ਨੀਚਰਵਾਰ ਨੂੰ ਹੋਵੇਗਾ ਦੇਸ਼-ਵਿਦੇਸ਼ ਤੋਂ ਇੰਟਰਨੈਸ਼ਨਲ ਖਿਡਾਰੀ ਚੋਟੀ ਦਾ ਖੇਡ ਪਰਦਰਸ਼ਨ ਕਰਨਗੇ
Next articleਮੁਬਾਰਕਪੁਰ ਵਿੱਚ 17ਵਾਂ ਵਿਸ਼ਵਕਰਮਾ ਪੂਜਨ ਸਮਾਰੋਹ ਧੂਮਧਾਮ ਨਾਲ ਮਨਾਇਆ ਗਿਆ