HOME ਮੁਬਾਰਕਪੁਰ ਵਿੱਚ 17ਵਾਂ ਵਿਸ਼ਵਕਰਮਾ ਪੂਜਨ ਸਮਾਰੋਹ ਧੂਮਧਾਮ ਨਾਲ ਮਨਾਇਆ ਗਿਆ

ਮੁਬਾਰਕਪੁਰ ਵਿੱਚ 17ਵਾਂ ਵਿਸ਼ਵਕਰਮਾ ਪੂਜਨ ਸਮਾਰੋਹ ਧੂਮਧਾਮ ਨਾਲ ਮਨਾਇਆ ਗਿਆ

ਡੇਰਾਬੱਸੀ,   (ਸਮਾਜ ਵੀਕਲੀ)   (ਸੰਜੀਵ ਸਿੰਘ ਸੈਣੀ) ਪਿੰਡ ਮੁਬਾਰਕਪੁਰ ਵਿਖੇ ਪੂਰਵਾਂਚਲ ਸਭਾ ਵੱਲੋਂ 17ਵਾਂ ਵਿਸ਼ਵਕਰਮਾ ਪੂਜਨ ਸਮਾਰੋਹ ਚੰਡੀਗੜ੍ਹ ਫਾਰਮ, ਪੰਡਵਾਲਾ ਰੋਡ ‘ਤੇ ਧੂਮਧਾਮ ਨਾਲ ਆਯੋਜਿਤ ਕੀਤਾ ਗਿਆ। ਸਮਾਰੋਹ ਵਿੱਚ ਇਲਾਕੇ ਦੇ ਸੈਂਕੜੇ ਲੋਕਾਂ ਨੇ ਪਰਿਵਾਰ ਸਮੇਤ ਹਾਜ਼ਰੀ ਭਰੀ। ਇਸ ਮੌਕੇ ਸਮਾਰੋਹ ਦੇ ਮੁੱਖ ਮਹਿਮਾਨ ਵਜੋਂ ਭਾਜਪਾ ਸੀਨੀਅਰ ਨੇਤਾ ਮਨਪ੍ਰੀਤ ਸਿੰਘ ਬੰਨੀ ਸੰਧੂ ਹਾਜ਼ਰ ਰਹੇ। ਉਨ੍ਹਾਂ ਦੇ ਨਾਲ ਰਵਿੰਦਰ ਵੈਸ਼ਨਵ ਵਾਈਸ ਪ੍ਰਧਾਨ ਓ ਬੀ ਸੀ ਮੋਰਚਾ ਪੰਜਾਬ,ਪਵਨ ਧੀਮਾਨ ਪੰਮਾ ਮੰਡਲ ਪ੍ਰਧਾਨ ਅਤੇ ਸੁਖਦੇਵ ਰਾਣਾ ਮੰਡਲ ਪ੍ਰਧਾਨ ਵੀ ਵਿਸ਼ੇਸ਼ ਤੌਰ ‘ਤੇ ਪਹੁੰਚੇ। ਰੰਗਾ-ਰੰਗ ਪ੍ਰੋਗਰਾਮਾਂ ਨਾਲ ਭਰਪੂਰ ਇਸ ਸਮਾਰੋਹ ਵਿੱਚ ਬੱਚਿਆਂ, ਨੌਜਵਾਨਾਂ ਅਤੇ ਬਜ਼ੁਰਗਾਂ ਨੇ ਵੱਡੇ ਉਤਸ਼ਾਹ ਨਾਲ ਭਾਗ ਲਿਆ। ਕਲਾ, ਸੱਭਿਆਚਾਰ ਅਤੇ ਧਾਰਮਿਕ ਰੁਚੀਆਂ ਨੂੰ ਦਰਸਾਉਂਦੇ ਕਈ ਪ੍ਰੋਗਰਾਮ ਪੇਸ਼ ਕੀਤੇ ਗਏ,  ਪੂਰਵਾਂਚਲ ਸਭਾ ਦੇ ਪ੍ਰਧਾਨ ਸੁਰੇਸ਼ ਬਿਆਸ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ, “ਅਸੀਂ ਹਰ ਸਾਲ ਇਹ ਸਮਾਰੋਹ ਆਯੋਜਿਤ ਕਰਦੇ ਆ ਰਹੇ ਹਾਂ ਅਤੇ ਇਲਾਕੇ ਦੇ ਵਾਸੀਆਂ ਦਾ ਸਾਨੂੰ ਪੂਰਾ ਸਹਿਯੋਗ ਮਿਲਦਾ ਹੈ। ਹਰ ਵਰਗ ਦੇ ਲੋਕ ਵੱਡੀ ਗਿਣਤੀ ਵਿੱਚ ਹਿੱਸਾ ਲੈਂਦੇ ਹਨ, ਜੋ ਸਾਡੇ ਲਈ ਹੌਸਲਾ ਅਫ਼ਜ਼ਾਈ ਹੈ।” ਮੁੱਖ ਮਹਿਮਾਨ ਮਨਪ੍ਰੀਤ ਸਿੰਘ ਬੰਨੀ ਸੰਧੂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਇਦਾਂ ਦੇ ਸਮਾਗਮ ਬੱਚਿਆਂ ਅਤੇ ਨੌਜਵਾਨਾਂ ਲਈ ਪ੍ਰੇਰਣਾ ਦੇ ਸਰੋਤ ਹਨ। “ਇਹ ਪ੍ਰੋਗਰਾਮ ਨਾ ਕੇਵਲ ਸਾਡੇ ਧਾਰਮਿਕ ਅਤੇ ਸੱਭਿਆਚਾਰਕ ਮੁੱਲਾਂ ਨਾਲ ਜੋੜਦੇ ਹਨ, ਸਗੋਂ ਆਉਣ ਵਾਲੀ ਪੀੜ੍ਹੀ ਨੂੰ ਚੰਗੀਆਂ ਸਿੱਖਿਆਵਾਂ ਅਤੇ ਤੰਦਰੁਸਤ ਜੀਵਨ ਜੀਉਣ ਵੱਲ ਵੀ ਪ੍ਰੇਰਿਤ ਕਰਦੇ ਹਨ।ਅਤੇ ਬੰਨੀ ਸੰਧੂ ਵੱਲੋਂ ਸਟੇਜ ਤੋਂ ਬੋਲਦਿਆਂ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਨੂੰ ਜਨਮਦਿਨ ਦੀਆਂ ਵਧਾਈਆਂ ਦਿੰਦੇ ਹੋਏ ਬਾਬਾ ਵਿਸ਼ਵਕਰਮਾ ਜੀ ਚਰਨਾਂ ਵਿੱਚ ਅਰਦਾਸ ਕੀਤੀ ਕੀ ਬਾਬਾ ਜੀ ਸਾਡੇ ਪ੍ਰਧਾਨ ਮੰਤਰੀ ਜੀ ਨੂੰ ਅੱਛੀ ਸ਼ੇਹਤ ਅਤੇ ਲੰਮੀ ਉਮਰ ਬਖਸ਼ਣ ਤਾਂ ਪ੍ਰਧਾਨ ਮੰਤਰੀ ਜੀ ਸਾਡੇ ਦੇਸ਼ ਇੱਦਾ ਹੀ ਸੇਵਾ ਕਰਦੇ ਰਹਿਣ। ਇਸ ਮੌਕੇ ਉਪ-ਪ੍ਰਧਾਨ ਰਾਜੂ ਮਹੋਤੇ, ਡਾਇਰੈਕਟਰ ਰਕੇਸ਼ ਤਿਵਾਰੀ, ਚੇਅਰਮੈਨ ਅਨੁਰੁਧ ਗਿਰੀ ਸਮੇਤ ਸਾਰੀ ਮੈਨੇਜਮੈਂਟ ਟੀਮ ਹਾਜ਼ਰ ਰਹੀ ਅਤੇ ਸਮਾਰੋਹ ਦੀ ਵਿਵਸਥਾ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਪਿੰਡ ਮੁਬਾਰਕਪੁਰ ਵਿੱਚ ਆਯੋਜਿਤ ਇਸ ਵਿਸ਼ਵਕਰਮਾ ਪੂਜਨ ਸਮਾਰੋਹ ਨੇ ਨਾ ਸਿਰਫ਼ ਧਾਰਮਿਕ ਇਕਤਾ ਦਾ ਸੰਦੇਸ਼ ਦਿੱਤਾ, ਬਲਕਿ ਇਲਾਕੇ ਦੇ ਲੋਕਾਂ ਨੂੰ ਇਕੱਠਿਆਂ ਕਰਕੇ ਸਾਂਝ, ਭਰਾਵਾਂ ਤੇ ਸਭਿਆਚਾਰਕ ਦੀ ਝਲਕ ਵੀ ਪੇਸ਼ ਕੀਤੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਸਟੇਟ ਪੱਧਰੀ ਮੁਕਾਬਲਿਆਂ ਲਈ ਨਾਮ ਦਰਜ਼ ਕਰਵਾਉਣ ਤੋਂ ਪਹਿਲਾਂ ਦੀਵਾਨ ਟੋਡਰ ਮੱਲ ਪਬਲਿਕ ਸਕੂਲ ਕਾਕੜਾ ਨੇ ਜ਼ਿਲ੍ਹਾ ਪੱਧਰੀ ਹਾਕੀ,ਰਗਬੀ,ਕੁਸ਼ਤੀ ਤੇ ਸ਼ੂਟਿੰਗ ਖੇਡ ਮੁਕਾਬਲਿਆਂ ਵਿੱਚੋਂ ਹਾਸਿਲ ਕੀਤੇ ਗੋਲਡ ਮੈਡਲ।
Next articleਵਿਸ਼ੇਸ਼ ਜਰੂਰਤਾਂ ਵਾਲੇ ਬੱਚਿਆਂ ਲਈ ਸਮਾਵੇਸ਼ੀ ਸਿਖਿਆ ਸਬੰਧੀ ਜਿਲ੍ਹਾ ਪੱਧਰੀ ਟ੍ਰੇਨਿੰਗ ਕਰਵਾਈ