HOME ਐਡੀਲੇਡ ਸਿਵਿਕ ਪਾਰਕ’ਚ ਐਡੀਲੇਡ ਕਬੱਡੀ ਕੱਪ –27 ਸਤੰਬਰ ਸ਼ਨੀਚਰਵਾਰ ਨੂੰ ਹੋਵੇਗਾ...

ਐਡੀਲੇਡ ਸਿਵਿਕ ਪਾਰਕ’ਚ ਐਡੀਲੇਡ ਕਬੱਡੀ ਕੱਪ –27 ਸਤੰਬਰ ਸ਼ਨੀਚਰਵਾਰ ਨੂੰ ਹੋਵੇਗਾ ਦੇਸ਼-ਵਿਦੇਸ਼ ਤੋਂ ਇੰਟਰਨੈਸ਼ਨਲ ਖਿਡਾਰੀ ਚੋਟੀ ਦਾ ਖੇਡ ਪਰਦਰਸ਼ਨ ਕਰਨਗੇ

1
ਐਡੀਲੇਡ,   (ਸਮਾਜ ਵੀਕਲੀ)   (ਹਰਜਿੰਦਰ ਪਾਲ ਛਾਬੜਾ) ਖਾਲਸਾ ਐਡੀਲੇਡ ਕਬੱਡੀ ਅਸੋਸੀਏਸ਼ਨ ਆਫ਼ ਆਸਟ੍ਰੇਲੀਆ ਵੱਲੋਂ ਆਯੋਜਿਤ “ਐਡੀਲੇਡ ਕਬੱਡੀ ਕੱਪ” 27 ਸਤੰਬਰ 2025 (ਸ਼ਨੀਚਰਵਾਰ) ਨੂੰ ਮਨਾਇਆ ਜਾ ਰਿਹਾ ਹੈ। ਇਹ ਰੋਮਾਂਚਕ ਖੇਡ ਸਮਾਗਮ ਸਵੇਰੇ 11 ਵਜੇ ਤੋਂ ਸ਼ਾਮ ਤੱਕ ਸਿਵਿਕ ਪਾਰਕ, ਐਡੀਲੇਡ ਵਿਖੇ ਕਰਵਾਇਆ ਜਾਵੇਗਾ।ਇਸ ਖੇਡ ਮੇਲੇ ਵਿੱਚ ਚੋਟੀ ਦੇ ਦੇਸ਼ੀ ਤੇ ਵਿਦੇਸ਼ੀ ਇੰਟਰਨੈਸ਼ਨਲ ਖਿਡਾਰੀ ਆਪਣੇ ਹੁਨਰ ਦਾ ਜੋਹਰ ਵਿਖਾਉਣ ਲਈ ਐਡੀਲੇਡ ਆ ਰਹੇ ਹਨ। ਹੱਟ ਕਬੱਡੀ, ਕੌਡੀ ਕਬੱਡੀ ਤੇ ਰੋਮਾਂਚਕ ਮੁਕਾਬਲਿਆਂ ਦੀ ਰਣਭੂਮੀ ਬਣੇਗੀ ਸਿਵਿਕ ਪਾਰਕ, ਜਿੱਥੇ ਦਰਸ਼ਕਾਂ ਨੂੰ ਦਿਲ ਧੜਕ ਮੁਕਾਬਲੇ ਦੇਖਣ ਨੂੰ ਮਿਲਣਗੇ।ਇਹ ਸਮਾਗਮ ਕਮੇਟੀ ਦੀ ਅਗਵਾਈ ਹੇਠ ਪਰਮਿੰਦਰ ਸਿੰਘ ਸੰਧੂ, ਸਨਮੁਖ ਸਿੰਘ, ਪੁਨੀਤ ਬਾਜਵਾ, ਸੁਖਵਿੰਦਰ ਬੱਲ, ਸ. ਦਵਿੰਦਰ ਖੈਰਾ ,ਅਵਤਾਰ ਸਿੰਘ ਬਰਾੜ,ਧੰਮੀ ਜਟਾਣਾ ਤੇ ਵਿੱਕੀ ਵਿਰਕ ਦੀ ਅਗਵਾਈ ਚ ਪੂਰੇ ਭਾਈਚਾਰੇ ਦੇ ਸਹਿਯੋਗ ਨਾਲ ਆਯੋਜਿਤ ਕੀਤਾ ਜਾ ਰਿਹਾ ਹੈ।ਇਸ ਤਿਉਹਾਰੀ ਮੇਲੇ ਵਿੱਚ ਕਬੱਡੀ ਦੇ ਨਾਲ-ਨਾਲ ਹੋਰ ਸਭਿੱਚਾਰਕ ਪ੍ਰੋਗਰਾਮ ਦੇਸੀ ਸਵੈਗ ਦੇ ਪ੍ਰਬੰਧਕਾ ਵਲੋ ਕਰਵਾਏ ਜਾਂ ਰਹੇ ਹਨ ਜੋ ਦਰਸ਼ਕਾਂ ਨੂੰ ਰੁਝਾਉਣਗੇ, ਜਿਵੇਂ ਪੰਜਾਬੀ ਰਵਾਇਤੀ ਖਾਣ-ਪੀਣ ਦੇ ਸਟਾਲ ਤੇ ਮਨੋਰੰਜਨ ਸੰਗੀਤ, ਗਾਇਕੀ ਅਤੇ ਕਲਾ-ਸੰਸਕ੍ਰਿਤਿਕ ਪ੍ਰਦਰਸ਼ਨ ਦਾਖਲਾ ਮੁਫ਼ਤ ਹੈ ਅਤੇ ਸਭ ਦਾ ਸਵਾਗਤ ਹੈ।ਇਹ ਸਮਾਗਮ ਸਿਰਫ਼ ਇੱਕ ਖੇਡ ਮੁਕਾਬਲਾ ਨਹੀਂ, ਸਗੋਂ ਪੰਜਾਬੀ ਸਭਿਆਚਾਰ ਅਤੇ ਭਾਈਚਾਰੇ ਦੀ ਜੀਵੰਤ ਝਲਕ ਹੋਵੇਗਾ। ਕਬੱਡੀ ਜਿੱਤਣ ਦੀ ਗੱਲ ਨਹੀਂ, ਦਿਲਾਂ ਜਿੱਤਣ ਦੀ ਖੇਡ ਹੈ। ਜਿਵੇਂ ਕਿਹਾ ਜਾਂਦਾ ਹੈ:ਸਾਹਮਣੇ ਪਿਆ ਕੱਪ, ਉਹੀ ਚੁੰਮੇਗਾ, ਜਿਹਦੇ ਡੌਲਿਆਂ ’ਚ ਹੋਵੇ ਪੂਰਾ ਜ਼ੋਰ ਮਿੱਤਰੋ!”ਪਰਬੰਧਕ ਟੀਮ ਵਲੋਂ ਐਡੀਲੇਡ ਅਤੇ ਆਲੇ ਦੁਆਲੇ ਵੱਸਦੇ ਸਾਰੇ ਭਾਈਚਾਰੇ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਤੁਸੀਂ ਆਪਣੇ ਪਰਿਵਾਰ ਸਮੇਤ ਆਓ ਅਤੇ ਇਸ ਦਿਵਾਲੀ ਮੇਲੇ ਨੂੰ ਕਬੱਡੀ ਦੇ ਜੋਸ਼ ਨਾਲ ਯਾਦਗਾਰ ਬਣਾਓ। ਆਓ, ਮਿਲ ਕੇ ਮਨਾਈਏ ਰੋਸ਼ਨੀ ਤੇ ਖੇਡਾਂ ਦਾ ਇਹ ਮਹਾਪਰਵ ਦਾ ਦਿਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਜ਼ਿੰਦਗੀ ਦੀ ਗਿਣਤੀ ਮਿਣਤੀ ਦਾ ਪਤਾ ਨਹੀਂ, ਭਾਰ ਈਰਖਾ ਦਾ ਮਣਾਂ ਮੂੰਹੀ ਚੁੱਕੀ ਫਿਰਦੇ ਹਾਂ ।
Next articleਸਟੇਟ ਪੱਧਰੀ ਮੁਕਾਬਲਿਆਂ ਲਈ ਨਾਮ ਦਰਜ਼ ਕਰਵਾਉਣ ਤੋਂ ਪਹਿਲਾਂ ਦੀਵਾਨ ਟੋਡਰ ਮੱਲ ਪਬਲਿਕ ਸਕੂਲ ਕਾਕੜਾ ਨੇ ਜ਼ਿਲ੍ਹਾ ਪੱਧਰੀ ਹਾਕੀ,ਰਗਬੀ,ਕੁਸ਼ਤੀ ਤੇ ਸ਼ੂਟਿੰਗ ਖੇਡ ਮੁਕਾਬਲਿਆਂ ਵਿੱਚੋਂ ਹਾਸਿਲ ਕੀਤੇ ਗੋਲਡ ਮੈਡਲ।