ਕੁੜੀ ਨਹੀ ਉਹ..

(ਸਮਾਜ ਵੀਕਲੀ)

ਕੁੜੀ ਨਹੀਂ ਓਹ– ਮਹੁੱਬਤ ਸੀ ਰੂਹ ਦੀ
ਰੁੱਤ ਇਸ਼ਕ ਦੀ.. ਕਰਤੀ ਉਸਦੇ ਨਾਮ ..!!
ਜ਼ਿੰਦਗੀ ਉਸ ਦੀ ਹੋ ਕੇ ਰਹਿ ਗਈ
ਗੀਤ ਵੀ ਮੇਰੇ ਹੋ ਗਏ…ਉਸੀ ਦੇ ਕਲਾਮ…!!
ਕੁੜੀ ਨਹੀਂ ਓਹ –ਮਹੁੱਬਤ ਸੀ…ਰੂਹ ਦੀ….

ਸਿਖਰ ਦੁਪਿਹਰੇ– ਉਹ ਛਾਂ ਵਰਗੀ ਸੀ
ਉਸਦੀ ਨਾਂਹ ਵੀ– ਮੇਰੀ ਹਾਂ ਵਰਗੀ ਸੀ
ਉਹਦਾ ਹੱਸਣਾ- ਧੜਕਣ ਸੀ ਦਿਲ ਦੀ
ਸਾਹਾਂ ਵਰਗੀ..ਉਹ ਜਾਂਨ…ਵਰਗੀ ਸੀ
ਮੇਰੀ ਨਜ਼ਰ ਉਸੀ ਦੀ, ਹੋ ਗਈ ਗੁਲਾਮ
ਕੁੜੀ ਨਹੀਂ ਉਹ ਮਹੁੱਬਤ ਸੀ..ਰੂਹ ਦੀ……..

ਵੰਝਲੀ ਦੀ ਸੁਰ-, ਸੁਰਾਂ ‘ਚ ਰਬਾਬ ਜਿਹੀ
ਪਹਿਲੇ ਇਸ਼ਕ ਪੱਤਰ ਦੇ- ਸੀ ਜਵਾਬ ਜਿਹੀ
ਬਹੁਤ ਰੋਕਿਆ ਮਾਰ ਉਡਾਰੀ ਤੁਰਗੀ
ਵੀਰ-ਵਹੁਟੀ ਜਿਹੀ,ਸੁਰਖ਼ ਗੁਲਾਬ ਜਿਹੀ
ਸਮੱਰਪਣ ਸਭ ਉਸਦੇ , ਹੈ ਦਿਲ ਤੋਂ ਸਲਾਮ
ਕੁੜੀ ਨਹੀਂ ਉਹ ਮਹੁੱਬਤ ਸੀ..ਰੂਹ ਦੀ…

ਸ਼ਬਨਮ ਵਰਗੀ ਸੀਰਤ, ਬਰਸੀ ਕਿਧਰੋਂ
ਸ਼ਹਿਜ਼ਾਦੀ ਉਹ ਲਈ ,ਵਰ੍ਹ ਸੀ ਕਿਧਰੋਂ
ਸੀ ਤੋਰ ਓਸਦੀ ਨਦੀਆਂ ਦੀ ਵਰਗੀ
ਪੌਣ ਪਹਾੜੀ, ਵੰਝਲੀ ਦੀ ਓਹ ਸੁਰ ਸੀ ਕਿਧਰੋਂ
ਦਰਦ ਇਹ ਨਜਰਾਨੇ , ਉਸਦੇ ਬਖਸ਼ ਇਨਾਮ
ਕੁੜੀ ਨਹੀਂ ਉਹ ਮਹੁੱਬਤ ਸੀ….ਰੂਹ ਦੀ..

ਸੀ ਚਾਂਦੀ ਰੰਗੀ ਲਹਿਰ ਛਲ਼ਕਦੀ ਜਿਉ
ਸੀ ਜੋਬਨ ਰੁੱਤੇ ਝਾਂਜਰ ਛਣਕਦੀ ਜਿਉ
ਉਹ ਗੁਲਾਬ ਦੀ ਮਹਿਕ ਸੀ “ਬਾਲੀ”
ਪਹੁ-ਫੁਟਦੇ ਦੀ ਲ਼ਸਕੋਰ ਝਲਕਦੀ ਜਿਉ
ਕਸਮ ਵਫ਼ਾ ਦੀ, ਵਾਅਦੇ ਸਹੁੰਆਂ
ਭੁੱਲੇ ਕਿਵੇਂ” ਰੇਤਗੜ੍ਹ” ਉਸਦੇ ਪੈਗ਼ਾਮ
ਕੁੜੀ ਨਹੀਂ ਉਹ ਮਹੁੱਬਤ ਸੀ….ਰੂਹ ਦੀ……

ਬਲਜਿੰਦਰ ਸਿੰਘ ” ਬਾਲੀ ਰੇਤਗੜ੍ਹ”
+9194651-29168
+9170876-29168

ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article42वीं आल इंडिया रेलवे महिला हाकी चैंपीनशिप में उत्तरी रेलवे, मध्य रेलवे और उत्तर मध्य रेलवे की टीमें विजेता
Next articleरेल कोच फैक्ट्री के 27वें सभायाचारक मेले को सफल बनाने वाले सेवादार सम्मानित