ਦਿੱਲੀ ਤੇ ਮੌਂਟਰੀਅਲ ਵਿਚਾਲੇ ਨਾਨ-ਸਟਾਪ ਉਡਾਨਾਂ 31 ਤੋਂ

ਟਰਾਂਟੋ (ਸਮਾਜ ਵੀਕਲੀ):  ਏਅਰ ਕੈਨੇਡਾ 31 ਅਕਤੂਬਰ ਤੋਂ ਦਿੱਲੀ ਤੇ ਮੌਂਟਰੀਅਲ ਵਿਚਾਲੇ ਨਾਨ-ਸਟਾਪ ਉਡਾਨਾਂ ਸ਼ੁਰੂ ਕਰਨ ਜਾ ਰਿਹਾ ਹੈ। ਇਹ ਸਿੱਧੀ ਫਲਾਈਟ ਹਫਤੇ ਵਿੱਚ ਤਿੰਨ ਵਾਰ ਉਡਾਨ ਭਰੇਗੀ। ਇਸੇ ਦੌਰਾਨ 15 ਅਕਤੂਬਰ ਤੋਂ ਦਿੱਲੀ ਤੇ ਟਰਾਂਟੋ ਵਿਚਾਲੇ ਨਾਨ-ਸਟਾਪ ਫਲਾਈਟਾਂ ਹਫਤੇ ਵਿੱਚ ਸੱਤ ਵਾਰ ਦੀ ਥਾਂ ਹੁਣ 10 ਵਾਰ ਉਡਾਨਾਂ ਭਰਨਗੀਆਂ। ਏਅਰ ਕੈਨੇਡਾ ਅਨੁਸਾਰ ਦਿੱਲੀ-ਮੌਂਟਰੀਅਲ ਫਲਾਈਟ ਮੰਗਲਵਾਰ, ਵੀਰਵਾਰ ਤੇ ਐਤਵਾਰ ਨੂੰ ਉਡਾਨ ਭਰੇਗੀ ਤੇ ਦਿੱਲੀ ਹਵਾਈ ਅੱਡੇ ਤੋਂ ਉਡਾਨ ਸਵੇਰੇ 1.55 ’ਤੇ ਰਵਾਨਾ ਹੋਏਗੀ। ਇਸੇ ਤਰ੍ਹਾਂ ਮੌਂਟਰੀਅਲ ਤੋਂ ਉਡਾਨ ਰਾਤ 8.10 ’ਤੇ ਰਵਾਨਾ ਹੋਵੇਗੀ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਭਾਰਤੀ ਕੌਂਸਲੇਟ ਮਿਲਾਨ ਵੱਲੋਂ 8 ਨਵੰਬਰ ਤੋਂ ਅਰਜ਼ੀਆਂ ਲੈਣ ਦੀਆਂ ਸੇਵਾਵਾਂ ਬਹਾਲ
Next articleਲਖੀਮਪੁਰ ਖੀਰੀ ਹਿੰਸਾ ਪੂਰੀ ਤਰ੍ਹਾਂ ਨਿੰਦਣਯੋਗ ਤੇ ਮੇਰੇ ਕੈਬਨਿਟ ਸਾਥੀ ਦਾ ਪੁੱਤ ਮੁਸ਼ਕਲ ’ਚ ਹੈ: ਸੀਤਾਰਮਨ