ਨੋਜਵਾਨਾ ਨੂੰ ਨਸ਼ਿਆਂ ਤੋਂ ਬਚਾਉਣਾ ਹੈ ਤਾਂ ਖੇਡਾਂ ਨੂੰ ਪ੍ਰਫੁੱਲਿਤ ਕਰਨਾ ਪਵੇਗਾ : ਪ੍ਰਸ਼ੋਤਮ ਅਹੀਰ

ਫੋਟੋ : ਅਜਮੇਰ ਦੀਵਾਨਾ
ਹੁਸ਼ਿਆਰਪੁਰ (ਸਮਾਜ ਵੀਕਲੀ)  ( ਤਰਸੇਮ ਦੀਵਾਨਾ ) ਚੱਬੇਵਾਲ ਹਲਕੇ ਦੇ ਵੱਖ ਵੱਖ ਪਿੰਡਾਂ ਵਿੱਚ ਪ੍ਰਸ਼ੋਤਮ ਰਾਜ ਅਹੀਰ ਨੇ ਖੇਡਾਂ ਪ੍ਰਤੀ ਨੋਜਵਾਨਾ ਨੂੰ ਉਤਸ਼ਾਹਿਤ ਕਰਦਿਆਂ ਕਲਵੰਤ ਭੂੰਨੋ, ਦੀਪਾ, ਅਮਨ, ਗੱਗੀ ਦੀ ਅਗਵਾਈ ਹੇਠ ਨੋਜਵਾਨਾ ਨਾਲ ਮੀਟਿੰਗਾਂ ਕਰਦਿਆਂ ਮੋਜੂਦਾ ਸਰਕਾਰ ਤੇ ਕੇਂਦਰ ਸਰਕਾਰ ਤੇ ਨਿਸ਼ਾਨਾ ਵਿੰਨ੍ਹਦੇ ਹੋਏ ਸੂਬਾ ਪ੍ਰਧਾਨ ਲੇਬਰ ਵਿੰਗ ਸੰਯੁਕਤ ਸਮਾਜ ਮੋਰਚਾ ਪੰਜਾਬ ਨੇ ਕਿਹਾ ਕਿ ਪੰਜਾਬ ਦੇ ਪਿੰਡਾਂ ਵਿੱਚ ਵੱਸ ਰਹੇ ਨੋਜਵਾਨਾ ਲਈ ਨਾ ਤਾਂ ਕੋਈ ਖੇਡਾਂ ਲਈ ਵਧੀਆ ਗਰਾਉਂਡ ਜਾ ਸਟੇਡੀਅਮ ਦੇ ਪ੍ਰਬੰਧ ਹਨ ਨਾ ਹੀ ਉਨ੍ਹਾਂ ਲਈ ਕੋਈ ਰੁਜ਼ਗਾਰ ਦਾ ਪ੍ਰਬੰਧ ਹੈ । ਨੋਜਵਾਨ ਸਕੂਲ ਤੋਂ ਖੇਡਾਂ ਵਿੱਚ ਹਿੱਸਾ ਲੈਣਾ ਸ਼ੁਰੂ ਕਰਦੇ ਹਨ ਪਰ ਜਿਵੇਂ ਜਿਵੇਂ ਅਗਾਂਹ ਵਧਦੇ ਹਨ‌ ਸਰਕਾਰ ਵੱਲੋਂ ਸਹਿਯੋਗ ਨਾ ਮਿਲਣ ਕਰਕੇ ਖੇਡ ਵਿੱਚ ਵੀ ਮਹਿੰਗਾਈ ਹੋਣ ਕਰਕੇ ਹੋਲੀ ਹੋਲੀ ਖੇਡਣਾ ਛੱਡ ਜਾਂਦੇ ਹਨ। ਸੋ ਪੰਜਾਬ ਦੀ ਜਵਾਨੀ ਨਸ਼ਿਆਂ ਵੱਲ ਨੂੰ ਕਿਉਂ ਜਾ ਰਹੀ ਹੈ ਇਸ ਦੀ ਪੜਚੋਲ ਕਰਨੀ ਜ਼ਰੂਰੀ ਹੈ ਸਿੱਧਾ ਸਿੱਧਾ ਮੌਜੂਦਾ ਹੁਕਮਰਾਨ ਇਸ ਦੇ ਜ਼ਿੰਮੇਵਾਰ ਹਨ। ਸੋ ਪੰਜਾਬ ਦੀ ਜਵਾਨੀ ਨੂੰ ਸੰਭਾਲਣ ਲਈ ਅਸੀ ਪਿੰਡ ਪਿੰਡ ਕੇਡਰ ਕੈਂਪਾਂ ਜ਼ਰਿਏ  ਨੋਜਵਾਨਾ  ਦੀਆਂ ਟੀਮਾਂ ਬਣਾ ਕੇ ਉਨ੍ਹਾਂ ਨੂੰ ਮਨੁੱਖੀ ਅਧਿਕਾਰਾਂ ਦੀ ਜਾਣਕਾਰੀ ਦੇਵਾਂਗੇ  ਤਾਂ ਜੋ ਆਪਣੇ ਹੱਕਾ ਲਈ ਲੜਾਈ ਲੜ ਸਕਣ ਅਤੇ ਖੇਡਾਂ ਲਈ ਵੀ ਨੋਜਵਾਨਾ ਨੂੰ ਉਤਸ਼ਾਹਿਤ ਕੀਤਾ ਜਾਵੇਗਾ ਇਸ ਦੀ ਸ਼ੁਰੂਆਤ ਚੱਬੇਵਾਲ ਹਲਕੇ ਤੋਂ ਵੱਡੇ ਪੱਧਰ ਤੇ ਕਰਾਂਗੇ। ਇਸ ਮੌਕੇ ਤਰੁਣ, ਬੋਬੀ, ਸ਼ੈਰੀ, ਬਲਜੀਤ, ਗੁਰਸਿਮਰਨ ਸਿੰਘ ਤੇ ਹੋਰ ਸਾਥੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਡੀ ਸੀ ਰੰਧਾਵਾ ਨੇ ਮਝੂਰ ਦੋਆਬਾ ਫਿਲਮ ਪ੍ਰੋਡਕਸ਼ਨ ਦੀ ਨਵੀ ਫਿਲਮ ਸਹੀ ਫੈਸਲਾ ਦਾ ਪੋਸਟਰ ਕੀਤਾ ਜਾਰੀ
Next articleਸੀਹਵਾਂ ਵਿਖੇ ਮਾਤਾ ਮਨਸਾ ਦੇਵੀ ਮੰਦਿਰ ਨਜਦੀਕ ਮਿਲੀ ਨੋਜਵਾਨ ਦੀ ਲਾਸ਼