HOME ਨੋਬਲ ਪ੍ਰਾਈਜ਼ ਦੇ ਹੱਕਦਾਰ

ਨੋਬਲ ਪ੍ਰਾਈਜ਼ ਦੇ ਹੱਕਦਾਰ

    (ਸਮਾਜ ਵੀਕਲੀ)  ਦੁਨੀਆਂ ਦੇ ਦੇਸ਼ਾਂ ਦੇ, ਦੋ ਧੜੇ ਬਣਾ ਰੱਖੇ,ਵਪਾਰ ਆਪਣਾ,ਚਮਕਾਉਣ ਲਈ, ਨਿੱਤ ਲੜਾਈਆਂ ਰਹਿੰਦਾ ਕਰਾਉਂਦਾ। ਫਿਰ ਕਹਿੰਦਾ, ਮੈਂ ਸਮਝੌਤੇ ਕਰਾਉਨਾ, ਆਪਣੇ ਆਪ ਨੂੰ, ਨੋਬਲ ਪ੍ਰਾਈਜ਼ ਦਾ ਹੱਕਦਾਰ ਕਹਾਉਂਦਾ। ਦੁਨੀਆ ਇੰਤਜ਼ਾਰ ਕਰਦੀ, ਊਠ ਦਾ ਬੁੱਲ ਕਿਸ ਪਾਸੇ ਡਿੱਗਦਾ। ਕੁਝ ਪਿੱਠੂ ਨੇ ਉਸ ਦੇ, ਕਰਦੇ ਹਰਦਮ ਉਸਦਾ ਸਿਜਦਾ। ਨੋਬਲ ਪ੍ਰਾਈਜ਼ ਉਨ੍ਹਾਂ ਨੂੰ ਮਿਲਦਾ, ਜਿਹੜੇ ਦੁਨੀਆ ਤੇ,ਸ਼ਾਂਤੀ ਦਾ ਦਿੰਦੇ ਨੇ ਪੈਗਾਮ।ਉਸ ਨੂੰ ਕਿਵੇਂ ਮਿਲ ਜਾਣਾ, ਇਹ ਇਨਾਮ, ਉਹ ਤਾਂ ਅਪਣੀਆਂ ਖਰਮਸਤੀਆਂ ਨਾਲ ਪਹਿਲਾਂ ਹੀ ਬਦਨਾਮ। ਇਜ਼ਰਾਇਲ ਨੂੰ ਹਵਾ ਦੇ ਦੇ ਕੇ ਹਮਾਸ, ਗਾਜ਼ਾ ਉਤੇ ਬੰਬ ਗਿਰਵਾਉਂਦਾ। ਸਾਰਾ ਇਸਲਾਮੀ ਜਗਤ, ਹਮਾਸ ਦੇ ਨਾਲ, ਟਰੰਪ ਨੂੰ ਦੰਦੀਆਂ ਚਿੜਾਉਂਦਾ। ਅਫਰੀਕਾ ਦੇ ਤੇ ਯੂਰਪੀ ਦੇਸ਼ਾਂ ਦੇ,ਆਪਸੀ ਟਕਰਾਓ ਕਰਾਉਂਦਾ ਰਹਿੰਦਾ। ਸਾਰੀ ਦੁਨੀਆ, ਦੁਖੀ ਹੈ ਇਸ ਤੋਂ, ਹੱਥਾਂ ਤੇ ਸਰ੍ਹੋਂ ਜਮਾਉਂਦਾ। ਭਾਰਤ ਨੂੰ ਵੀ ਆਪਣੇ ਜਾਲ ਵਿੱਚ ਫਸਾਉਂਦਾ, ਮੋਦੀ ਸਾਬ੍ਹ ਵਰਗਾ, ਚਤਰ ਬੰਦਾ ਵੀ, ਉਸ ਨੂੰ ਹੈ ਭਰਮਾਉਂਦਾ। ਜੇ ਨਾ ਕਾਬੂ ਆਵੇ, ਪਾਕਿਸਤਾਨੀ ਧਿਰ ਨੂੰ ਡਿਨਰ ਤੇ ਬੁਲਾਉਂਦਾ। ਉਥੋਂ ਦੇ ਜਨਰਲ ਮਨੀਰ ਨੂੰ, ਰਾਜ ਪਲਟੇ ਲਈ ਉਕਸਾਉਂਦਾ। ਨਵਾਜ਼ ਸ਼ਰੀਫ ਨੂੰ ਵੀ, ਲੋਲੀਪੋਪ ਦੇ ਕੇ, ਚੁੱਪ ਕਰਾਉਂਦਾ। ਜੈਲੈਂਸਕੀ ਨੂੰ ਵੀ, ਮੁਸੇਰਾ ਪੁੱਤ ਸਮਝ ਕੇ, ਕੋਲੇ ਕੋਲੇ ਲਾਉਂਦਾ। ਰੂਸ ਦੇ ਪੂਤਿਨ ਨਾਲ, ਜੱਫੀਆਂ ਪਾ ਕੇ ਆਪਣਾ ਹੇਜ ਜਤਾਉਂਦਾ। ਮੌਕੇ ਦੀ ਤਾਕ ਚ,ਰੈਫਰੀ ਬਣ ਕੇ, ਦੋਨਾਂ ਦਾ ਯੁੱਧ ਕਰਾਉਂਦਾ। ਚੀਨ, ਕੋਰੀਆ ਇਸ ਨੂੰ ਮੂੰਹ ਨ੍ਹੀਂ ਲਾਉਂਦੇ, ਹਲਕੇ ਕੁੱਤੇ ਨੂੰ, ਦੂਰ ਭਜਾਉਂਦੇ। ਭੇੜੀਏ ਦੇ ਮੂੰਹ ਨੂੰ ਲੱਗਿਆ ਖੂਨ, ਵੱਢਣ ਤੋਂ ਬਾਜ ਨ੍ਹੀਂ ਆਉਂਦਾ। ਹੁਣ ਕਹਿੰਦਾ ਮੈਨੂੰ ਨੋਬਲ ਪ੍ਰਾਈਜ਼ ਨ੍ਹੀਂ ਚਾਹੀਦਾ, ਮੈਂ ਤਾਂ ਆਪਣਾ ਟਾਈਮ ਲੰਘਾਉਂਦਾ। ਝੂਠ ਪਹਿਲਾਂ ਪਹਿਲ ਤਾਂ ਬਹੁਤ ਹੈ ਫਲਦਾ, ਅੰਤ ਨੂੰ ਸੱਚ ਦੀ ਜਿੱਤ ਹੁੰਦੀ, ਮੂੰਹ ਲੁਕੋ ਕੇ ਫਿਰੇ ਟਲਦਾ।

ਅਮਰਜੀਤ ਸਿੰਘ ਤੂਰ ਪਿੰਡ ਕੁਲਬੁਰਛਾਂਜ਼ਿਲਾ ਪਟਿਆਲਾ। ਹਾਲ-ਆਬਾਦ # 639/40 ਏ ਚੰਡੀਗੜ੍ਹ।

ਫੋਨ ਨੰਬਰ : 9878469639

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਸਕੂਲ ਦੇ ਛੋਟੇ ਛੋਟੇ ਖਿਡਾਰੀਆਂ ਨੇ ਰਚਿਆ ਇਤਿਹਾਸ
Next article*ਮਾਮਲਾ ਘਰਾਂ ਤੇ ਦੁਕਾਨਾਂ ‘ਚ ਰਹਿੰਦੇ ਪ੍ਰਵਾਸੀਆਂ ਵਲੋਂ ਆਪਣੇ ਨਾਮ ‘ਤੇ ਬਿਜਲੀ ਮੀਟਰ ਅਪਲਾਈ ਕਰਨ ਦਾ*