HOME ਐਨ ਆਰ ਆਈ ਸਮਾਜ ਸੇਵਕ ਨੇ ਆਪਣੇ ਮਾਤਾ ਪਿਤਾ ਨੂੰ ਸਮਰਪਿਤ ਰਾਹਗੀਰਾਂ...

ਐਨ ਆਰ ਆਈ ਸਮਾਜ ਸੇਵਕ ਨੇ ਆਪਣੇ ਮਾਤਾ ਪਿਤਾ ਨੂੰ ਸਮਰਪਿਤ ਰਾਹਗੀਰਾਂ ਦੀ ਮੱਦਦ ਲਈ ਠੰਢੇ ਮਿੱਠੇ ਜਲ ਲਈ ਅੰਬੇਡਕਰ ਚੌਂਕ ਵਿਖੇ ਵਾਟਰ ਕੂਲਰ ਲਗਵਾਇਆ

1

*ਐਨ ਆਰ ਆਈ ਹਰਜਿੰਦਰ ਸਿੰਘ ਸਮਾਜ ਸੇਵਾ ਲਈ ਅਕਸਰ ਰਹਿੰਦਾ ਤੱਤਪਰ-ਰਜਿੰਦਰ ਸਿੰਘ ਸੰਧੂ*

ਫਿਲੌਰ/ਅੱਪਰਾ   (ਸਮਾਜ ਵੀਕਲੀ)   (ਦੀਪਾ)-ਐਨ ਆਰ ਆਈ ਸਮਾਜ ਸੇਵਕ ਹਰਜਿੰਦਰ ਸਿੰਘ ਵੱਲੋਂ ਆਪਣੇ ਮਾਤਾ ਪਿਤਾ ਬੀਬੀ ਨਿਰੰਜਣ ਕੌਰ ਨੇ ਪਿਤਾ ਸ ਮਹਿੰਗਾ ਸ਼ਾਹ ਦੀ ਯਾਦ ਵਿੱਚ ਸਥਾਨਕ ਅੰਬੇਡਕਰ ਚੌਕ ਫਿਲੌਰ ਵਿਖੇ ਠੰਢੇ ਮਿੱਠੇ ਜਲ ਲਈ ਵਾਟਰ ਕੂਲਰ ਲਗਵਾਇਆ ਗਿਆ। ਇਸ ਮੌਕੇ ਵਿਧਾਨ ਸਭਾ ਹਲਕਾ ਫਿਲੌਰ ਤੋਂ ਕਾਂਗਰਸੀ ਆਗੂ ਰਜਿੰਦਰ ਸਿੰਘ ਸੰਧੂ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਇਸ ਮੌਕੇ ਬੋਲਦਿਆਂ ਸ੍ਰੀ ਸੰਧੂ ਨੇ ਕਿਹਾ ਕਿ ਐਨ ਆਰ ਆਈ ਹਰਜਿੰਦਰ ਸਿੰਘ ਸਮਾਜ ਸੇਵਾ ਲਈ ਅਕਸਰ ਹੀ ਤੱਤਪਰ ਰਹਿੰਦੇ ਹਨ। ਇਸ ਮੌਕੇ ਛਿੰਦਰਪਾਲ, ਅਮਰੀਕ ਸਿੰਘ ਥਲਾਂ, ਨੰਬਰਦਾਰ ਪ੍ਰੇਮ ਲਾਲ ਢੱਕ ਮਜਾਰਾ ਤੇ ਵੱਡੀ ਗਿਣਤੀ ਵਿੱਚ ਇਲਾਕਾ ਵਾਸੀ ਵੀ ਹਾਜ਼ਰ ਸਨ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਆਈਡਬਲਿਊਏ (ਜੀ.ਬੀ.) ਨੇ ਯੂਕੇ ਵਿੱਚ ਜਨਮੇ ਬੱਚਿਆਂ ਲਈ ਨਵੇਂ ਇਮੀਗ੍ਰੇਸ਼ਨ ਸੁਰੱਖਿਆ ਪ੍ਰਬੰਧਾਂ ਦਾ ਕੀਤਾ ਸਵਾਗਤ, ਗ੍ਰੈਜੂਏਟ ਵੀਜ਼ਾ ਦੀ ਮਿਆਦ ਘਟਾਉਣ ਦਾ ਕੀਤਾ ਵਿਰੋਧ
Next articleਧਾਰਮਿਕ ਯਾਤਰਾ ਤੋਂ ਵਾਪਸ ਪਰਤੀ ਸੰਗਤ ਦਾ ਪਿੰਡ ਚੰਦਿਆਣੀ ਕਲਾਂ ਵਿਖੇ ‘ਆਪ’ ਆਗੂ ਕਰਨਵੀਰ ਕਟਾਰੀਆ ਅਤੇ ਟਰੱਕ ਯੂਨੀਅਨ ਪ੍ਰਧਾਨ ਸ਼ਾਮ ਮਹਿਰ ਕਟਾਰੀਆ ਵੱਲੋਂ ਭਰਵਾਂ ਸਵਾਗਤ