(ਸਮਾਜ ਵੀਕਲੀ) ਬਲਬੀਰ ਸਿੰਘ ਬੱਬੀ :- ਸਾਡੇ ਪੰਜਾਬ ਦੇ ਵਿੱਚ ਅਨੇਕਾਂ ਸਮੱਸਿਆਵਾਂ ਹਨ ਜਿਨਾਂ ਨੇ ਲੋਕਾਂ ਨੂੰ ਘੇਰਿਆ ਹੋਇਆ ਹੈ ਤੇ ਅਨੇਕਾਂ ਸਮੱਸਿਆਵਾਂ ਕਾਰਨ ਲੋਕ ਜਾਨ ਤੋਂ ਵੀ ਹੱਥ ਧੋ ਰਹੇ ਹਨ ਪਰ ਅਸੀਂ ਜਾਗਦੇ ਉਸ ਵੇਲੇ ਹੀ ਹਾਂ ਜਦੋਂ ਕੋਈ ਵੱਡਾ ਨੁਕਸਾਨ ਨਾ ਹੋਵੇ। ਅਵਾਰਾ ਕੁੱਤੇ, ਜਦੋਂ ਵੀ ਅਸੀਂ ਅਵਾਰਾ ਕੁੱਤਿਆਂ ਦਾ ਨਾਮ ਲੈਂਦੇ ਹਾਂ ਤਾਂ ਪਿੰਡਾਂ ਸ਼ਹਿਰਾਂ ਦੀਆਂ ਗਲੀਆਂ ਦੇ ਵਿੱਚ ਕੁੱਤਿਆਂ ਦੇ ਵੱਡੇ ਵੱਡੇ ਫਿਰਦੇ ਝੁੰਡ ਸਾਡੀਆਂ ਅੱਖਾਂ ਅੱਗੇ ਆ ਜਾਂਦੇ ਹਨ ਅਵਾਰਾ ਕੁੱਤਿਆਂ ਨੇ ਹੁਣ ਤੱਕ ਇੱਕ ਨਹੀਂ ਅਨੇਕਾਂ ਵਾਰ ਇਨਸਾਨਾਂ ਖਾਸ ਕਰ ਬੱਚਿਆਂ ਦਾ ਨੁਕਸਾਨ ਕੀਤਾ ਹੈ ਅਕਸਰ ਹੀ ਆਮ ਕੋਈ ਨਾ ਕੋਈ ਖਬਰ ਸਾਹਮਣੇ ਆ ਜਾਂਦੀ ਹੈ ਕਿ ਫਲਾਣੀ ਥਾਂ ਕੁੱਤਿਆਂ ਨੇ ਪਤੰਗ ਚੜਾ ਰਹੇ ਬੱਚੇ ਨੂੰ ਖੇਤਾਂ ਵਿੱਚ ਕੰਮ ਕਰਦੇ ਮਜ਼ਦੂਰਾਂ ਨੂੰ ਕੁੱਤਿਆਂ ਨੇ ਵੱਢਿਆ। ਬਹੁਤ ਮਾਮਲੇ ਕੁੱਤਿਆਂ ਨਾਲ ਸੰਬੰਧਿਤ ਸਾਹਮਣੇ ਆਉਂਦੇ ਹਨ ਪਰ ਅਸੀਂ ਜਲਦੀ ਭੁੱਲਣ ਦੇ ਵੀ ਆਦੀ ਹਾਂ। ਅੱਜ ਜੋ ਮਾਮਲਾ ਸਾਹਮਣਾ ਆਇਆ ਹੈ ਇਹ ਜਿਲਾ ਲੁਧਿਆਣਾ ਦੇ ਮੁੱਲਾਂਪੁਰ ਇਲਾਕੇ ਵਿੱਚੋਂ ਆਇਆ ਹੈ ਮੁੱਲਾਪੁਰ ਨਜ਼ਦੀਕ ਕਰੀਮਪੁਰਾ ਪਿੰਡ ਦੇ ਵਿੱਚ ਆਪਣੇ ਘਰ ਦੇ ਅੱਗੇ ਖੜੇ 11 ਕੁ ਸਾਲ ਦੇ ਬੱਚੇ ਹਰ ਹਰਸੁਖਵੀਰ ਨੂੰ ਅਵਾਰਾ ਕੁਤਿਆ ਨੇ ਵੱਢਿਆ ਤੇ ਉਸ ਤੋਂ ਬਾਅਦ ਕੁੱਤੇ ਘੜੀਸ ਕੇ ਉਸਨੂੰ ਨੇੜਲੇ ਖੇਤਾਂ ਵਿੱਚ ਲੈ ਗਏ।ਸਾਰੀ ਘਟਨਾ ਦੇ ਵਿੱਚ ਦੇ ਪਿਤਾ ਨੇ ਆਪਣੇ ਬੱਚੇ ਨੂੰ ਬਚਾਉਣ ਦੀ ਬਹੁਤ ਕੋਸ਼ਿਸ਼ ਕੀਤੀ ਕੁੱਤਿਆਂ ਨੇ ਉਸ ਨੂੰ ਵੀ ਜ਼ਖ਼ਮੀ ਕਰ ਦਿੱਤਾ। ਚਾਰ ਪੰਜ ਕੁ ਦਿਨ ਪਹਿਲਾਂ ਹੀ ਇਸੇ ਇਲਾਕੇ ਦੇ ਪਿੰਡ ਹਸਨਪੁਰ ਵਿੱਚ ਖੇਤਾਂ ਵਿੱਚੋਂ ਪਤੰਗ ਫੜ ਰਹੇ ਇੱਕ ਬੱਚੇ ਨੂੰ ਅਜਿਹੇ ਹੀ ਖੁੰਖਾਰੂ ਕੁੱਤਿਆਂ ਨੇ ਨੋਚ ਨੋਚ ਖਾ ਲਿਆ ਸੀ ਤਕਰੀਬਨ ਇੱਕ ਹਫਤੇ ਵਿੱਚ ਹੀ ਇਹ ਦੂਜੀ ਘਟਨਾ ਸਾਹਮਣੇ ਆਈ ਹੈ ਅੱਜ ਜਦੋਂ ਬੱਚੇ ਨੂੰ ਕੁੱਤਿਆਂ ਨੇ ਵੱਢਿਆ ਤੇ ਮਾਰ ਦਿੱਤਾ ਤਾਂ ਗੁੱਸੇ ਵਿੱਚ ਆਏ ਲੋਕਾਂ ਨੇ ਲੁਧਿਆਣਾ ਫਿਰੋਜਪੁਰ ਹਾਈਵੇ ਨੂੰ ਜਾਮ ਕਰ ਦਿੱਤਾ ਉਸ ਤੋਂ ਬਾਅਦ ਪੁਲਿਸ ਵੀ ਪੁੱਜਦੀ ਹੈ ਜਿਹੜੇ ਮਾਪਿਆਂ ਦੀ ਗੋਦੀ ਦਾ ਸ਼ਿੰਗਾਰ ਬੱਚਾ ਆਪਣੇ ਘਰ ਨੇੜੇ ਹੀ ਕੁੱਤਿਆਂ ਨੇ ਮਾਰ ਦਿੱਤਾ ਹੋਵੇ ਉਹਨਾਂ ਦੇ ਦਿਲ ਨੂੰ ਪੁੱਛ ਕੇ ਜਾਣੀਏ ਜਿਵੇਂ ਮੈਂ ਪਹਿਲਾਂ ਕਿਹਾ ਕਿ ਅਸੀਂ ਵੱਡਾ ਨੁਕਸਾਨ ਹੋਣ ਤੋਂ ਬਾਅਦ ਹੀ ਜਾਗਦੇ ਹਾਂ ਪ੍ਰਸ਼ਾਸਨ ਪੁਲਿਸ ਹਾਲੇ ਵੀ ਹਰਕਤ ਵਿੱਚ ਆ ਜਾਵੇ ਚੰਗਾ ਹੋਵੇਗਾ ਇਹਨਾਂ ਅਵਾਰਾ ਕੁੱਤਿਆਂ ਦਾ ਖਾਤਮਾ ਕੀਤਾ ਜਾ ਸਕੇ ਇਹ ਅਵਾਰਾ ਕੁੱਤੇ ਇਕੱਲੇ ਮੁੱਲਾਂਪੁਰ ਵਿੱਚ ਨਹੀਂ ਸਮੁੱਚੇ ਪੰਜਾਬ ਦੇ ਪਿੰਡਾਂ ਦੇ ਵਿੱਚ ਵੱਡੀ ਗਿਣਤੀ ਵਿੱਚ ਰਹੇ ਹਨ ਜੋ ਲੋਕਾਂ ਨੂੰ ਵੱਢਦੇ ਟੁਕਦੇ ਹਨ ਇਸ ਲਈ ਪੰਜਾਬ ਸਰਕਾਰ ਇਸ ਪਾਸੇ ਨੂੰ ਧਿਆਨ ਦੇਵੇ ਤਾਂ ਕਿ ਕੋਈ ਵੀ ਬੱਚਾ ਜਾਂ ਹੋਰ ਵਿਅਕਤੀ ਇਹਨਾਂ ਅਵਾਰਾ ਕੁੱਤਿਆਂ ਦੀ ਮਾਰ ਦਾ ਸ਼ਿਕਾਰ ਨਾ ਹੋ ਸਕੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj