“ਕੋਈ ਬੋਲਦਾ ਨਹੀਂ”

(ਸਮਾਜ ਵੀਕਲੀ)

ਅੱਜ ਦਾ ਬੰਦਾ ਹੀ ਬੰਦੇ ਨੂੰ ਖਾ
ਰਿਹਾ ਏ ਕੋਈ ਬੋਲਦਾ ਨਹੀਂ,
ਅੱਖਾਂ ਹੁੰਦਿਆਂ ਖੂਹ ਵੱਲ ਜਾ
ਰਿਹਾ ਏ ਕੋਈ ਬੋਲਦਾ ਨਹੀਂ।

ਰਿਸ਼ਤੇ ਨਾਤਿਆਂ ਦੀ ਲੜੀ
ਖ਼ਤਮ ਹੋਈ,
ਭਾਈ-ਭਾਈ ਤੇ ਜ਼ੁਲਮ ਕਮਾ
ਰਿਹਾ ਏ ਕੋਈ ਬੋਲਦਾ ਨਹੀਂ।

ਜ਼ੁਲਮ ਵਧ ਗਏ
ਧੀਆਂ ਧਿਆਣੀਆਂ ਤੇ,
ਕੋਈ ਜਬਰੀ ਚੁੱਕ ਲਿਜਾ
ਰਿਹਾ ਏ ਕੋਈ ਬੋਲਦਾ ਨਹੀਂ।

ਮਾਂ-ਬਾਪ ਨੂੰ ਉੱਕਾ
ਹੀ ਭੁੱਲ ਬੈਠੇ,
ਅੱਖਾਂ ਬਾਪ ਨੂੰ ਪੁੱਤ ਵਿਖਾ
ਰਿਹਾ ਏ ਕੋਈ ਬੋਲਦਾ ਨਹੀਂ।

ਪੈਸੇ ਵਾਲੇ ਨੂੰ ਏਥੇ
ਸਲਾਮ ਹੁੰਦੀ,
ਤਕੜਾ ਮਾੜੇ ਤੇ ਜ਼ੁਲਮ ਕਮਾ
ਰਿਹਾ ਏ ਕੋਈ ਬੋਲਦਾ ਨਹੀਂ।

ਵਿਰਸਾ ਭੁੱਲ ਗਏ ਗੀਤਾਂ
ਨੂੰ ਗਾਉਣ ਵਾਲੇ,
ਹਰ ਗਾਇਕ ਅੱਜ ਗੰਦ ਹੀ
ਗਾ ਰਿਹਾ ਏ ਕੋਈ ਬੋਲਦਾ ਨਹੀਂ।

ਕੀ ਆਖਾਂ ਮੈਂ ਕਲਮ ਦੇ
ਧਨੀਆਂ ਤਾਈਂ,
ਸ਼ਾਇਰ ਗੰਦੀ ਹੀ ਕਲਮ ਚਲਾ
ਰਿਹਾ ਏ ਕੋਈ ਬੋਲਦਾ ਨਹੀਂ।

ਚੰਗੇ ਮਾੜੇ ਦੀ ਹੁੰਦੀ
ਨਾ ਪਰਖ ਏਥੇ,
ਐਸ਼ ਲੁੱਚਾ ਲੰਫਗਾ ਉਡਾ
ਰਿਹਾ ਏ ਕੋਈ ਬੋਲਦਾ ਨਹੀਂ।

ਭੱਠਾ ਬੈਠਾ ਸਮਾਜ ਦੇ
ਰਾਖਿਆਂ ਦਾ,
ਹਰ ਕੋਈ ਆਪਣਾ ਕਨੂੰਨ
ਚਲਾ ਰਿਹਾ ਏ ਕੋਈ ਬੋਲਦਾ ਨਹੀਂ।

ਮਹਿੰਦਰ ਝੱਮਟ ਨੂੰ ਔਕੜਾਂ
ਆਉਣ ਪਈਆਂ,
ਸੋਚਾਂ ਫਿਕਰਾਂ ਦੇ ਵਿੱਚ ਕੁਰਲਾ
ਰਿਹਾ ਏ ਕੋਈ ਬੋਲਦਾ ਨਹੀਂ।

ਲੇਖਕ
ਮਹਿੰਦਰ ਸਿੰਘ ਝੱਮਟ
ਪਿੰਡ ਅੱਤੋਵਾਲ
ਜ਼ਿਲ੍ਹਾ ਹੁਸ਼ਿਆਰਪੁਰ
ਮੋ 9915898210

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸ਼ੇਰਨੀ
Next articleਕਵਿਤਾ