ਕਵਿਤਾ

(ਸਮਾਜ ਵੀਕਲੀ)

ਕਦੇ ਤਾਂ ਮੇਲ ਹੋਵੇਗਾ,ਕਿਤੇ ਤਾਂ ਰਲਕੇ ਬੈਠਾਂਗੇ
ਸਿਰਾਂ ਤੇ ਛੱਤ ਨਹੀਂ ਤਾਂ ਕੀ,ਚੁਫੇਰਾ ਵੱਲ ਕੇ ਬੈਠਾਂਗੇ

ਤੇਰੇ ਇਸ਼ਕੇ ਚ ਕੁਝ ਦਿਨ ਤੋਂ,ਫ਼ਕੀਰਾਂ ਵਾਂਗ ਹੋ ਗਏ ਆਂ
ਤੇਰੇ ਸਿਜਦੇ ਚ ਪਿੰਡੇ ਤੇ ਮੁਹੱਬਤ ਮੱਲ ਕੇ ਬੈਠਾਂਗੇ

ਦਿਨਾਂ ਚੋਂ ਲਾਲਗੀ ਗਾਇਬ,ਸੁਰਮਈ ਰਾਤ ਨਾ ਦਿੱਸਦੀ
ਦੁਮੇਲਾਂ ਦੇ ਕਲਾਵੇ ਵਿੱਚ ਨਵੇਂ ਰੰਗ ਢੱਲ ਕੇ ਬੈਠਾਂਗੇ

ਇੱਥੇ ਤਾਂ ਦੂਰ ਤੱਕ ਕੋਈ ਕਿਨਾਰਾ ਹੀ ਨਹੀਂ ਲੱਭਦਾ
ਹੱਥਾਂ ਵਿੱਚ ਹੱਥ ਲੈ ਤੇਰਾ ਲਹਿਰਾਂ ਠੱਲ ਕੇ ਬੈਠਾਂਗੇ

ਸ਼ਹਿਰ ਕਿਹੜਾ,ਪਹਿਰ ਕਿਹੜਾ,ਤੇਰੇ ਜਦ ਨਾਮ ਮੈਂ ਲੱਗਣਾ
ਕਿ ਜਿੱਥੇ ਮੇਲ ਰੂਹਾਂ ਦਾ,ਜਗ੍ਹਾ ਉਸ ਚੱਲ ਕੇ ਬੈਠਾਂਗੇ

ਮੀਨਾ ਮਹਿਰੋਕ

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article“ਕੋਈ ਬੋਲਦਾ ਨਹੀਂ”
Next articleਇੱਕ ਆਰਟਿਸਟ ਔਰਤ ਦੇ ਨਾਂ