ਬਲਬੀਰ ਸਿੰਘ ਬੱਬੀ
(ਸਮਾਜ ਵੀਕਲੀ) ਇਹ ਤਾਂ ਅਸੀਂ ਅਕਸਰ ਹੀ ਦੇਖਦੇ ਹਾਂ ਇਹ ਕਿਸੇ ਨਾਲ ਕਿਸੇ ਤਰੀਕੇ ਆਮ ਜਿਹੇ ਬੰਦੇ ਵੀ ਵੀ ਆਈ ਪੀ ਬਣਾ ਕੇ ਉਹਨਾਂ ਨੂੰ ਪੁਲਿਸ ਸੁਰੱਖਿਆ ਦਿੱਤੀ ਜਾਂਦੀ ਹੈ ਜਾਂ ਇਹ ਕਹਿ ਲਈਏ ਕਿ ਜਦੋਂ ਵੀ ਕੋਈ ਸਰਕਾਰ ਹੁੰਦੀ ਹੈ ਤਾਂ ਉਸ ਦੇ ਆਗੂ ਤੇ ਵਰਕਰ ਆਪਣੀ ਸਰਕਾਰ ਦਾ ਫਾਇਦਾ ਲੈਂਦਿਆਂ ਹੋਇਆਂ ਅਕਸਰ ਹੀ ਲੋਕਾਂ ਉੱਤੇ ਰੋਅਬ ਜਮਾਉਣ ਲਈ ਸੁਰੱਖਿਆ ਮੁਲਾਜ਼ਮ ਆਪਣੇ ਨਾਲ ਰੱਖਦੇ ਹਨ। ਇਸ ਸਬੰਧੀ ਪਹਿਲਾਂ ਵੀ ਆਮ ਲੋਕਾਂ ਦੀ ਇਹ ਪ੍ਰਕਿਰਿਆ ਸੀ ਕਿ ਕਿਸੇ ਵੀ ਵਿਅਕਤੀ ਨੂੰ ਮੁਫਤ ਸੁਰੱਖਿਆ ਨਾ ਦਿੱਤੀ ਜਾਵੇ। ਹੁਣ ਤੱਕ ਪਤਾ ਨਹੀਂ ਕਿੰਨੇ ਕ ਲੋਕ ਮੁਫਤ ਦੀ ਸੁਰੱਖਿਆ ਲੈ ਚੁੱਕੇ ਹਨ ਜਾਂ ਲੈ ਰਹੇ ਹਨ ਪਰ ਹੁਣ ਪੰਜਾਬ ਪੁਲਿਸ ਤੇ ਪੰਜਾਬ ਸਰਕਾਰ ਨੇ ਪੰਜਾਬ ਹਰਿਆਣਾ ਹਾਈਕੋਰਟ ਵਿੱਚ ਇਹ ਜਾਣਕਾਰੀ ਦਿੱਤੀ ਹੈ ਕਿ ਜਿਸ ਵਿਅਕਤੀ ਦੀ 3 ਲੱਖ ਤੋਂ ਵੱਧ ਕਮਾਈ ਹੈ ਉਸ ਉਹ ਪੈਸੇ ਦੇ ਕੇ ਆਪਣੇ ਲਈ ਸੁਰੱਖਿਆ ਮੁਲਾਜ਼ਮ ਲੈ ਸਕਦਾ ਹੈ। ਇੱਕ ਸਕਿਉਰਟੀ ਜਵਾਨ ਦੇ ਲਈ ਦੇਣੇ ਪੈਣਗੇ ਸਵਾ ਲੱਖ ਤੋਂ ਦੋ ਲੱਖ ਰੁਪਿਆ। ਪੰਜਾਬ ਪੁਲਿਸ ਦੇ ਬੁਲਾਰੇ ਅਨੁਸਾਰ ਪਿਛਲੇ ਕੁਝ ਸਮੇਂ ਤੋਂ ਇਸ ਸੁਰੱਖਿਆ ਦੇ ਸਬੰਧ ਵਿੱਚ ਕੰਮ ਕੀਤਾ ਜਾ ਰਿਹਾ ਹੈ ਤੇ ਜੁਲਾਈ ਤੋਂ ਇਹ ਖਰੜਾ ਤਿਆਰ ਕਰਕੇ ਲਾਗੂ ਕਰ ਦਿੱਤਾ ਜਾਵੇਗਾ। ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਦੇ ਇਸ ਯਤਨ ਦੀ ਸਲਾਘਾ ਕਰਨੀ ਬਣਦੀ ਹੈ ਕਿਉਂਕਿ ਲੋਕ ਪਹਿਲਾਂ ਵੀ ਇਹ ਗੱਲ ਕਹਿੰਦੇ ਸਨ ਕਿ ਜਿਸ ਨੇ ਵੀ ਸੁਰੱਖਿਆ ਲੈਣੀ ਹੈ ਉਹ ਪੈਸੇ ਖਰਚ ਕੇ ਦੇਖੇ ਤਾਂ ਇਸ ਨਾਲ ਬਹੁਤੇ ਲੋਕ ਆਪਣੇ ਨਾਲ ਰੱਖਣ ਵਾਲੇ ਸੁਰੱਖਿਆ ਮੁਲਾਜ਼ਮ ਨਹੀਂ ਰੱਖਣਗੇ ਕਿਉਂਕਿ ਉਹਨਾਂ ਨੂੰ ਪਤਾ ਹੋਵੇਗਾ ਕਿ ਸਾਡੀ ਜੇਬ ਢਿੱਲੀ ਹੋਣੀ ਹੈ। ਆਮ ਲੋਕਾਂ ਨੇ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਦੇ ਇਸ ਫੈਸਲੇ ਦਾ ਸਵਾਗਤ ਕੀਤਾ ਹੈ। ਹੁਣ ਅੱਗੇ ਦੇਖਣਾ ਇਹ ਬਣਦਾ ਹੈ ਕਿ ਇਨ ਬਿਨ ਜਾਂ ਸਹੀ ਤਰੀਕੇ ਦੇ ਨਾਲ ਇਹ ਹੁਕਮ ਲਾਗੂ ਹੋ ਜਾਣਗੇ ਜਾਂ ਫਿਰ ਇੱਕ ਹੁਕਮ ਹੀ ਰਹੇਗਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly