ਨਿਵੇਂ ਸੋ ਗੌਰਾ ਹੋਇ

ਅਮਰਜੀਤ ਸਿੰਘ ਤੂਰ

(ਸਮਾਜ ਵੀਕਲੀ)

ਨੀਵਾਂ ਹੋ ਕੇ ਕੋਈ ਰਹਿਣਾ ਨ੍ਹੀਂ ਚਾਹੁੰਦਾ,
ਗਾਮੇ ਭਲਵਾਨ ਵਾਂਗੂੰ ਤਣਿਆ ਰਹੇ।
ਮਰਨ ਵੇਲੇ ਕਬਰ ਦਾ ਖਰਚਾ ਨਾ ਜੁੜਿਆ,
ਤਾਬੂਤ ਸਣੇ ਮਿੱਟੀ ਵਿਚ ਰੁਲਦਾ ਰਹੇ।

ਖੱਬੀਖਾਨ, ਆਕੜ ਖਾਨ, ਲਿਫਣਾ ਸਭ ਨੂੰ ਪੈਂਦਾ,
ਖਾੜਕੂ ਵੀ ਖੜਕਾ-ਦੜਕਾ ਕਰ ਕੇ ਚਲੇ ਗਏ।
ਬਾਦਲ ਟੌਹੜੇ ਵਰਗੇ ਨੀਵੇਂ ਹੋ ਕੇ ,
ਬਾਦ ਵਾਲੀ ਜ਼ਿੰਦਗੀ ਵਿੱਚ ਦੱਬਕਾ ਲਾ ਕੇ ਚਲੇ ਗਏ।

ਫਲ ਝੁੱਕੇ ਹੋਏ ਦਰਖਤਾਂ ਨੂੰ ਲੱਗਦੇ ,
ਸਿੰਬਲ ਰੁੱਖ ਆਕੜਾਂ ਚ ਅਸਮਾਨ ਛੋਹਵੇ।
ਭਾਵੇਂ ਕੁਦਰਤ ਦੀ ਹਰ ਚੀਜ਼ ਵਡਮੁੱਲੀ,
ਨੀਵੀਂ ਧਿਰ ਸਭ ਨੂੰ ਪ੍ਰਵਾਨ ਹੋਵੇ।

ਰਾਜਸੀ ਬੰਦੇ ਪਾਰਟੀਆਂ ਦਾ ਜੋੜ ਤੋੜ ਕਰਦੇ,
ਹਰ ਲੀਡਰ ਨੂੰ ਆਪਣੀ ਪਾਰਟੀ ਲੱਗੇ ਤਕੜੀ।
ਮੋਦੀ ਸਾਹਿਬ ਵਰਗੇ ਜੁਗਾੜੂ ਬੰਦੇ,
ਨੀਵੀਂ ਚਾਲ ਚਲ ਕੇ, ਅਸੂਲਾਂ ਦੀ ਤਰੋੜ ਮਰੋੜ ਕਰਦੇ।

ਅਮਰਜੀਤ ਸਿੰਘ ਤੂਰ
ਪਿੰਡ ਕੁਲਬੁਰਛਾਂ ਜ਼ਿਲਾ ਪਟਿਆਲਾ
ਫੋਨ ਨੰਬਰ : 9878469639

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਚੱਲਦਾ ਰਹੇਗਾ ਦੋਸਤੋ…
Next articleਰੰਗਾਂ ਦੀ ਮਹਿਫ਼ਲ