HOME ਵਾਰਡ ਨੰਬਰ 9 ਚੋਂ ਨਿਰਮਲ ਸਿੰਘ ਦੇ ਹੱਕ ਚੋਂ ਭਾਰੀ ਇਕੱਠ

ਵਾਰਡ ਨੰਬਰ 9 ਚੋਂ ਨਿਰਮਲ ਸਿੰਘ ਦੇ ਹੱਕ ਚੋਂ ਭਾਰੀ ਇਕੱਠ

2

ਨਕੋਦਰ ਮਹਿਤਪੁਰ    (ਸਮਾਜ ਵੀਕਲੀ)    (ਹਰਜਿੰਦਰ ਪਾਲ ਛਾਬੜਾ) ਨਗਰ ਪੰਚਾਇਤ ਮਹਿਤਪੁਰ ਵਿਖੇ ਚੋਣਾਂ ਦਾ ਬਿਗਲ ਵੱਜ ਚੁੱਕਾ ਹੈ। ਜਿਸ ਦੌਰਾਨ ਵਾਰਡ ਨੰਬਰ 9 ਪਿੰਡ ਅੰਗਾੜੀ ਵਿਖੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਨਿਰਮਲ ਸਿੰਘ ਦੇ ਹੱਕ ਚੋਂ ਭਾਰੀ ਇਕੱਠ ਵੇਖਣ ਨੂੰ ਮਿਲਿਆ ਜਿਸ ਵਿੱਚ ਹਲਕਾ ਇੰਚਾਰਜ ਪਰਮਿੰਦਰ ਸਿੰਘ ਪਿੰਦਰ ਪੰਡੋਰੀ ਵਿਸ਼ੇਸ਼ ਤੌਰ ਤੇ ਪਹੁੰਚੇ ਉਹਨਾਂ ਨੇ ਵਾਰਡ ਵਾਸੀਆਂ ਨੂੰ ਅਪੀਲ ਕੀਤੀ ਕਿ ਵੋਟ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਪਾਓ ਤਾਂ ਜੋ ਨਗਰ ਪੰਚਾਇਤ ਮਹਿਤਪੁਰ ਦੇ ਵੱਖ-ਵੱਖ ਵਾਰਡ ਚੋਂ ਵਿਕਾਸ ਪਹਿਲ ਦੇ ਆਧਾਰ ਤੇ ਕੀਤਾ ਜਾਵੇ। ਉਹਨਾਂ ਵਾਰਡ ਵਾਸੀਆਂ ਨੂੰ ਭਰੋਸਾ ਦਵਾਇਆ ਕਿ ਨਿਰਮਲ ਸਿੰਘ ਨੂੰ ਵੋਟਾਂ ਪਾ ਕੇ ਜਿਤਾਓ ਅਤੇ ਵਾਰਡ ਨੰਬਰ 9 ਚੋਂ ਪਿੰਡ ਅੰਗਾੜੀ ਤੇ ਪੱਤੀ ਝੁੱਗੀਆਂ ਦਾ ਵਿਕਾਸ ਪਹਿਲ ਦੇ ਆਧਾਰ ਤੇ ਕਰਵਾਇਆ ਜਾਵੇਗਾ ਇਸ ਮੌਕੇ ਜੀਤਾ ਪਹਿਲਵਾਨ, ਜਰਨੈਲ ਸਿੰਘ ਰਾਣਾ, ਬੋਬੀ, ਚਰਨਜੀਤ ਸਿੰਘ ਸਾਬਕਾ ਸਰਪੰਚ, ਗੁਰਮੀਤ ਸਿੰਘ, ਸੁਖਵਿੰਦਰ ਸਿੰਘ ਸੋਨੀ, ਗਗਨਦੀਪ ਸਿੰਘ ਲੰਬੜਦਾਰ, ਲਖਵਿੰਦਰ ਸਿੰਘ ਸੰਗੋਵਾਲ, ਜਗਦੀਸ਼ ਸਿੰਘ, ਜਸਵੰਤ ਸਿੰਘ ਖਾਲਸਾ, ਮੰਗਤ ਰਾਮ ਸਾਬਕਾ ਸਰਪੰਚ, ਅਜੀਤ ਸਿੰਘ, ਜਸਬੀਰ ਸਿੰਘ ਕੁਲਬੀਰ ਸਿੰਘ, ਬੂਟਾ ਸਿੰਘ,ਆਦਿ ਵੱਡੀ ਗਿਣਤੀ ਵਿੱਚ ਹਾਜ਼ਰ ਸਨ। ਫੋਟੋ: ਵਾਰਡ ਨੰਬਰ 9 ਪਿੰਡ ਅੰਗਾਕੀੜੀ ਵਿਖੇ ਆਪ ਦੀ ਉਮੀਦਵਾਰ ਗੁਰਵਿੰਦਰ ਕੌਰ ਪਤਨੀ ਨਿਰਮਲ ਸਿੰਘ ਦੇ ਹੱਕ ਚੋਂ ਭਾਰੀ ਇਕੱਠ ਨਾਲ ਹਲਕਾ ਇੰਚਾਰਜ ਪਰਮਿੰਦਰ ਸਿੰਘ ਪਿੰਦਰ ਭੰਡੋਰੀ ਤੇ ਵਾਰਡ ਵਾਸੀ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਹਲਕਾ ਆਦਮਪੁਰ ਤੋਂ ਆਪ ਆਗੂ ਸ. ਨਰਿੰਦਰ ਸਿੰਘ ਸਾਥੀਆਂ ਸਮੇਤ ਬਸਪਾ ਵਿੱਚ ਸ਼ਾਮਿਲ
Next articleਚੌਥਾ ਸਲਾਨਾ ਘੋੜੇ-ਘੋੜੀਆਂ ਦੀਆਂ ਸਪੱਟਾ ਦੌੜਾਂ ਦਾ ਮੇਲਾ