HOME ਹਲਕਾ ਆਦਮਪੁਰ ਤੋਂ ਆਪ ਆਗੂ ਸ. ਨਰਿੰਦਰ ਸਿੰਘ ਸਾਥੀਆਂ ਸਮੇਤ ਬਸਪਾ ਵਿੱਚ...

ਹਲਕਾ ਆਦਮਪੁਰ ਤੋਂ ਆਪ ਆਗੂ ਸ. ਨਰਿੰਦਰ ਸਿੰਘ ਸਾਥੀਆਂ ਸਮੇਤ ਬਸਪਾ ਵਿੱਚ ਸ਼ਾਮਿਲ

1

ਜਲੰਧਰ   (ਸਮਾਜ ਵੀਕਲੀ)   ਬਹੁਜਨ ਸਮਾਜ ਪਾਰਟੀ ਦੀ ‘ਪੰਜਾਬ ਸੰਭਾਲੋ’ ਮੁਹਿੰਮ ਨੂੰ ਸੂਬੇ ਭਰ ਵਿੱਚੋਂ ਭਾਰੀ ਹੁੰਗਾਰਾ ਮਿਲ ਰਿਹਾ ਹੈ। ਇਸ ਤੋਂ ਪ੍ਰਭਾਵਿਤ ਹੋ ਕੇ ਦੂਜੀਆਂ ਪਾਰਟੀਆਂ ਦੇ ਆਗੂਆਂ ਦੇ ਨਾਲ-ਨਾਲ ਹਰ ਵਰਗ ਦੇ ਲੋਕ ਵੱਡੀ ਗਿਣਤੀ ਵਿੱਚ ਬਸਪਾ ਨਾਲ ਜੁੜ ਰਹੇ ਹਨ। ਇਸੇ ਲੜੀ ਤਹਿਤ ਅੱਜ ਸੋਮਵਾਰ ਨੂੰ ਵਿਧਾਨਸਭਾ ਹਲਕਾ ਆਦਮਪੁਰ ਵਿੱਚੋਂ ਬਸਪਾ ਨੂੰ ਉਦੋਂ ਭਾਰੀ ਬਲ ਮਿਲਿਆ, ਜਦੋਂ ਆਮ ਆਦਮੀ ਪਾਰਟੀ (ਆਪ) ਦੇ ਪਿੰਡ ਮੂਸਾਪੁਰ ਤੋਂ ਆਗੂ ਸ. ਨਰਿੰਦਰ ਸਿੰਘ ਆਪ ਛੱਡ ਕੇ ਸਾਥੀਆਂ ਸਮੇਤ ਬਹੁਜਨ ਸਮਾਜ ਪਾਰਟੀ ਵਿੱਚ ਸ਼ਾਮਲ ਹੋ ਗਏ। ਸ. ਨਰਿੰਦਰ ਸਿੰਘ ਕਿਸਾਨੀ ਪਿਛੋਕੜ ਨਾਲ ਸਬੰਧਤ ਹਨ ਤੇ ਧਾਰਮਿਕ ਖਿੱਤੇ ਵਿੱਚ ਵੀ ਉਹ ਚੰਗੀ ਪਛਾਣ ਰੱਖਦੇ ਹਨ। ਬਸਪਾ ਦੇ ਹਲਕਾ ਆਦਮਪੁਰ ਇੰਚਾਰਜ ਬਲਵਿੰਦਰ ਕੁਮਾਰ ਐਡਵੋਕੇਟ ਨੇ ਉਨ੍ਹਾਂ ਨੂੰ ਪਾਰਟੀ ਵਿੱਚ ਸ਼ਾਮਿਲ ਕਰਵਾਇਆ ਤੇ ਜੀ ਆਇਆਂ ਨੂੰ ਕਿਹਾ। ਬਲਵਿੰਦਰ ਕੁਮਾਰ ਐਡਵੋਕੇਟ ਨੇ ਕਿਹਾ ਕਿ ਬਸਪਾ ਹਰ ਵਰਗ ਦੇ ਭਲੇ ਵਾਲੇ ਪ੍ਰਬੰਧ ਦੀ ਸਥਾਪਨਾ ਲਈ ਯਤਨਸ਼ੀਲ ਹੈ। ਬਸਪਾ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਸਰਬ ਸਮਾਜ ਦੇ ਲੋਕ ਪਾਰਟੀ ਨਾਲ ਜੁੜ ਰਹੇ ਹਨ। ਵਿਧਾਨਸਭਾ ਹਲਕਾ ਆਦਮਪੁਰ ਵਿੱਚ ਬੀਤੇ ਕੁਝ ਦਿਨਾਂ ਵਿੱਚ ਹੀ ਦੂਜੀਆਂ ਪਾਰਟੀਆਂ ਦੇ ਕਈ ਆਗੂ ਆਪਣੇ ਸਾਥੀਆਂ ਸਮੇਤ ਵੱਡੀ ਗਿਣਤੀ ਵਿੱਚ ਬਸਪਾ ਵਿੱਚ ਸ਼ਾਮਿਲ ਹੋ ਚੁੱਕੇ ਹਨ। ਇਨ੍ਹਾਂ ਆਗੂਆਂ ਨੂੰ ਪਾਰਟੀ ਵਿੱਚ ਪੂਰਾ ਮਾਣ ਸਨਮਾਨ ਦਿੱਤਾ ਜਾਵੇਗਾ। ਇਸ ਮੌਕੇ ਬਸਪਾ ਆਗੂ ਇੰਜ. ਜਸਵੰਤ ਰਾਏ, ਬੂਟਾ ਸਿੰਘ ਪਤਾਰਾ, ਜੋਗਿੰਦਰ ਪਾਲ ਸਾਬਕਾ ਸਰਪੰਚ, ਜਗਦੀਸ਼ ਮਹੱਦੀਪੁਰ ਤੇ ਸੁਰਜੀਤ ਸਿੰਘ ਆਦਿ ਆਗੂ ਵੀ ਮੌਜ਼ੂਦ ਸਨ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਗੁਰਦੁਆਰਾ ਦੁੱਖ ਨਿਵਾਰਣ ਸ੍ਰੀ ਗੁਰੂ ਨਾਨਕ ਚਰਨਸਰ, ਭੀਖੋਵਾਲ ਵਿਖੇ 75ਵਾਂ ਸਾਲਾਨਾ ਕੀਰਤਨ ਦਰਬਾਰ, ਸੰਤ ਸਮਾਗਮ ਅਤੇ ਭੰਡਾਰੇ ਦਾ ਆਯੋਜਨ !
Next articleਵਾਰਡ ਨੰਬਰ 9 ਚੋਂ ਨਿਰਮਲ ਸਿੰਘ ਦੇ ਹੱਕ ਚੋਂ ਭਾਰੀ ਇਕੱਠ