ਦਿੜ੍ਹਬਾ ਮੰਡੀ ਨਕੋਦਰ ਮਹਿਤਪੁਰ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) ਨਦਾਮਪੁਰ ਵਾਲੀ ਘਰਾਟ ਨਹਿਰ ਤੋਂ ਨੀਲੋਵਾਲ ਬ੍ਰਾਂਚ ਨਹਿਰ ਵਿਚ ਖਡਿਆਲ ਦੇ ਖੇਤਾਂ ਵਿਚ ਪਾੜ ਪੈ ਗਿਆ ਹੈ । ਜਿਸ ਨਾਲ ਕਈ ਏਕੜ ਝੋਨੇ ਦੀ ਫਸਲ ਪਾਣੀ ਦੀ ਲਪੇਟ ਵਿਚ ਆ ਗਈ ਹੈ। ਨੀਲੋਵਾਲ ਬ੍ਰਾਂਚ ਨਹਿਰ ਜੋ ਸੂਲਰ ਘਰਾਟ ਤੋਂ ਨਦਾਮਪੁਰ ਵਾਲੀ ਨਹਿਰ ਤੋਂ ਕੱਢੀ ਗਈ ਹੈ ਉਸ ਵਿਚ ਦੁਬਾਰਾ ਉਸ ਜਗ੍ਹਾ ਤੇ ਹੀ ਪਾੜ ਪੈ ਗਿਆ ਹੈ ਜਿਸ ਵਿਚ ਕਈ ਸਾਲ ਪਹਿਲਾਂ ਪਾੜ ਪਿਆ ਸੀ। ਅੱਜ ਸਵੇਰੇ ਪਿੰਡ ਖਡਿਆਲ ਦੇ ਖੇਤਾਂ ਵਿਚ ਨਹਿਰ ਵਿਚ ਪਾੜ ਪੈ ਗਿਆ ਹੈ। ਨਹਿਰ ਦੀ ਹਾਲਤ ਕਾਫੀ ਖਸਤਾ ਹੋਣ ਕਾਰਨ ਪਹਿਲਾ ਵੀ ਨੁਕਸਾਨ ਹੋਇਆ ਹੈ। ਅੱਜ ਦੁਬਾਰਾ ਇਸ ਨਹਿਰ ਵਿਚ ਪਾੜ ਪੈਣ ਕਰਕੇ ਲਾਗਲੇ ਕਿਸਾਨਾਂ ਦੀ ਝੋਨੇ ਦੀ ਫਸਲ ਡੁੱਬ ਗਈ ਹੈ। ਮੌਕੇ ਤੇ ਮੌਜੂਦ ਕਿਸਾਨ ਕੁਲਵੰਤ ਸਿੰਘ ਢੀਂਡਸਾ, ਦਰਸ਼ਨ ਸਿੰਘ ਦਰਸੀ, ਸਤਗੁਰ ਸਿੰਘ ਪ੍ਰਧਾਨ ਨੇ ਦੱਸਿਆ ਕਿ ਨਹਿਰ ਨੱਕੋ ਨੱਕ ਭਰੀ ਚੱਲ ਰਹੀ ਹੈ। ਇਸ ਦੀਆ ਪਟੜੀਆਂ ਦੀ ਹਾਲਤ ਕਾਫੀ ਗੰਭੀਰ ਹੈ ਪਰ ਵਿਭਾਗ ਵੱਲੋਂ ਵਾਧੂ ਪਾਣੀ ਛੱਡਣ ਕਰਕੇ ਨਹਿਰ ਵਿਚ ਪਾੜ ਪੈ ਗਿਆ ਹੈ। ਜਿਸ ਨਾਲ ਫ਼ਸਲਾਂ ਦਾ ਨੁਕਸਾਨ ਹੋਇਆ ਹੈ। ਮੌਕੇ ਤੇ ਮੌਜੂਦ ਕਿਸਾਨ ਖ਼ੁਦ ਹੀ ਪਾੜ ਨੂੰ ਪੂਰਨ ਲਈ ਯਤਨਸ਼ੀਲ ਸਨ। ਇਸ ਮੌਕੇ ਐਕਸੀਅਨ ਨਹਿਰੀ ਵਿਭਾਗ ਨੇ ਦੱਸਿਆ ਕਿ ਉਹਨਾਂ ਦਾ ਤਬਦਲਾ ਹੋ ਚੁੱਕਾ ਹੈ ਪਰ ਵਕਤ ਦੀ ਨਜਾਕਤ ਨੂੰ ਵੇਖਦੇ ਹੋਏ ਓਹ ਇੱਥੇ ਆਏ ਹਨ। ਉਹਨਾਂ ਕਿਹਾ ਕਿ ਨਹਿਰ ਬਣੀ ਨੂੰ ਤੀਹ ਸਾਲ ਦੇ ਕਰੀਬ ਸਮਾਂ ਹੋ ਚੁੱਕਿਆ ਹੈ। ਨਵੀਂ ਮੁਰੰਮਤ ਲਈ ਪਰਪੋਜਲ ਭੇਜਿਆ ਹੋਇਆ ਹੈ। ਨਹਿਰ ਦੀ ਦੁਬਾਰਾ ਉਸਾਰੀ ਅਧੀਨ ਕੰਮ ਰੁਕਣ ਕਰਕੇ ਨੁਕਸਾਨ ਹੋਇਆ ਹੈ। ਐੱਸ ਡੀ ਓ ਨਹਿਰੀ ਵਿਭਾਗ ਨੇ ਦੱਸਿਆ ਕਿ ਉਹਨਾਂ ਨੇ ਅੱਜ ਹੀ ਚਾਰਜ ਸੰਭਾਲਿਆ ਹੈ। ਉਹ ਇਸ ਬਾਰੇ ਵਿਭਾਗ ਨੂੰ ਸੂਚਿਤ ਕਰ ਚੁੱਕੇ ਹਨ। ਨਹਿਰ ਵਿਚ ਕਾਫ਼ੀ ਪਾੜ ਪੈਣ ਕਰਕੇ ਪਾਣੀ ਨੇ ਲਾਗਲੇ ਖੇਤਾਂ ਨੂੰ ਆਪਣੀ ਲਪੇਟ ਵਿਚ ਲੈ ਲਿਆ ਹੈ। ਕਿਸਾਨਾਂ ਨੇ ਸਰਕਾਰ ਤੋਂ ਮੁਆਵਜੇ ਦੀ ਮੰਗ ਕੀਤੀ ਹੈ।। ਪ੍ਰਸ਼ਾਸਨ ਮੂਕ ਦਰਸ਼ਕ ਬਣ ਦੇਖਦਾ ਰਿਹਾ ਕਿਸਾਨ ਮਜਦੂਰ ਪਾੜ ਬੰਦ ਕਰਨ ਲਈ ਜਾਹੋਜਿੱਦ ਕਰਦੇ ਰਹੇ। ਪ੍ਰਸਾਸਨ ਨੇ ਬੰਨ ਪੂਰਨ ਲਈ ਕੋਈ ਸਾਧਨ ਵੀ ਮੁੱਹਈਆ ਨਹੀਂ ਕਰਵਾਇਆ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly