ਬਲਾਚੌਰ (ਸਮਾਜ ਵੀਕਲੀ) (ਜਤਿੰਦਰ ਪਾਲ ਸਿੰਘ ਕਲੇਰ ) – ਪੰਜਾਬ ਦੇ ਲੋਕ ਪੰਜਾਬ ਵਿੱਚ ਹੋ ਰਹੇ ਸਰਬਪੱਖੀ ਵਿਕਾਸ ਅਤੇ ਆਮ ਆਦਮੀ ਪਾਰਟੀ ਦੀਆਂ ਲੋਕ ਹਿਤੈਸ਼ੀ ਨੀਤੀਆਂ ਤੋਂ ਖੁਸ਼ ਅਤੇ ਸੰਤੁਸ਼ਟ ਹਨ। ਇਸ ਗੱਲ ਦਾ ਪੁੱਖਤਾ ਸਬੂਤ ਤਰਨਤਾਰਨ ਸਾਹਿਬ ਦੀ ਉੱਪ ਚੋਣ ਵਿੱਚ ਉਥੋਂ ਦੇ ਵੋਟਰਾਂ ਆਪ ਉਮੀਦਵਾਰ ਹਰਮੀਤ ਸਿੰਘ ਸੰਧੂ ਨੂੰ ਭਾਰੀ ਵੋਟਾਂ ਦੇ ਫਰਕ ਨਾਲ ਜਿੱਤਾ ਕੇ ਦੇ ਦਿੱਤਾ ਹੈ, ਇਹ ਵਿਚਾਰ ਡਾਕਟਰ ਨਰੇਸ਼ ਕੁਮਾਰ ਸਾਬਕਾ ਸਰਪੰਚ ਸੁੱਧਾਮਾਜਰਾ ਅਤੇ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਰਵਾਇਤੀ ਸਿਆਸੀ ਪਾਰਟੀਆਂ ਨੂੰ ਵੋਟਰਾਂ ਨੇ ਇਕ ਵਾਰ ਫਿਰ ਨਕਾਰ ਦਿੱਤਾ ਹੈ। ਉਨ੍ਹਾਂ ਕਿਹਾ ਇਨ੍ਹਾਂ ਚੋਣ ਨਤੀਜਿਆਂ ਨੇ 2027 ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਹਿੱਤ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਮੁੱਢ ਬੰਨ੍ਹ ਦਿੱਤਾ ਹੈ ਅਤੇ 2027 ਵਿੱਚ ਆਮ ਆਦਮੀ ਪਾਰਟੀ 200 ਤੋਂ ਵੱਧ ਸੀਟਾਂ ਦਰਜ ਕਰਕੇ ਨਵਾਂ ਇਤਿਹਾਸ ਸਿਰਜੇਗੀ। ਉਨ੍ਹਾਂ ਕਿਹਾ ਕਿ ਆਪ ਦੀ ਸ਼ਾਨਦਾਰ ਤੇ ਇਤਿਹਾਸਕ ਜਿੱਤ ਨੇ ਵਿਰੋਧੀਆਂ ਨੂੰ ਸੰਕੇਤ ਦੇ ਦਿੱਤਾ ਕਿ ਪੰਜਾਬ ਦਾ ਅਸਲ ਵਿਕਾਸ ਤੇ ਭ੍ਰਿਸ਼ਟਾਚਾਰ ਮੁਕਤ ਪ੍ਰਸ਼ਾਸ਼ਨ ਸਿਰਫ ਤੇ ਸਿਰਫ ਆਮ ਆਦਮੀ ਪਾਰਟੀ ਦੀ ਸਰਕਾਰ ਹੀ ਦੇ ਸਕਦੀ ਹੈ।
HOME ਅਗਲੀ ਵਾਰ ਵੀ ਪੰਜਾਬ ‘ਚ ਮੁੜ ‘ਆਪ’ ਦੀ ਸਰਕਾਰ :ਡਾਕਟਰ ਨਰੇਸ਼ ਕੁਮਾਰ...



