HOME ਲਿਟਲ ਸਟਾਰ ਮਾਡਲ ਹਾਈ ਸਕੂਲ ਨਾਨੋਵਾਲ ਬੇਟ ਵਿਖੇ ਬਾਲ ਦਿਵਸ ਬੜੀ ਧੂਮ...

ਲਿਟਲ ਸਟਾਰ ਮਾਡਲ ਹਾਈ ਸਕੂਲ ਨਾਨੋਵਾਲ ਬੇਟ ਵਿਖੇ ਬਾਲ ਦਿਵਸ ਬੜੀ ਧੂਮ ਧਾਮ ਨਾਲ ਮਨਾਇਆ ਗਿਆ ।

1
ਬਲਾਚੌਰ  (ਸਮਾਜ ਵੀਕਲੀ)  (ਜਤਿੰਦਰ ਪਾਲ ਸਿੰਘ ਕਲੇਰ )  ਇਲਾਕੇ ਦੀ ਨਾਮਵਰ ਵਿਦਿਅਕ ਸੰਸਥਾ ਲਿਟਲ ਸਟਾਰ ਮਾਡਲ ਹਾਈ ਸਕੂਲ ਨਾਨੋਵਾਲ ਬੇਟ ਵਿਖੇ ਮੈਡਮ ਅਮਨਦੀਪ ਕੌਰ ਗੰਗੜ ਦੀ ਅਗਵਾਈ ਹੇਠ ਸਮੂਹ ਸਟਾਫ ਦੇ ਸਹਿਯੋਗ ਨਾਲ ਬੱਚਿਆਂ ਵੱਲੋਂ ਬਾਲ ਦਿਵਸ ਬੜੇ ਚਾਵਾਂ ਨਾਲ ਮਨਾਇਆ ਗਿਆ। ਰੰਗ ਬਰੰਗੀਆਂ ਪੋਸ਼ਾਕਾਂ ਵਿੱਚ ਜਦੋਂ ਬੱਚੇ ਸਕੂਲ ਆ ਰਹੇ ਸੀ ਤਾਂ ਬਾਲ ਦਿਵਸ ਮਨਾਉਣ ਦੀ ਖੁਸ਼ੀ ਉਹਨਾਂ ਦੇ ਚੇਹਰਿਆਂ ਤੇ ਸਪਸ਼ਟ ਦਿਖਾਈ ਦੇ ਰਹੀ ਸੀ । ਖੂਬਸੂਰਤ ਪੰਡਾਲ ਵਿੱਚ ਬੱਚਿਆਂ ਅਤੇ ਸਟਾਫ ਵੱਲੋਂ ਸੁਸ਼ੋਬਿਤ ਹੋਣ ਉਪਰੰਤ ਮੰਚ ਸੰਚਾਲਕ ਮੈਡਮ ਜਤਿੰਦਰਾ ਵਲੋਂ ਸਮਾਗਮ ਦੀ ਕਾਰਵਾਈ ਸ਼ੁਰੂ ਕੀਤੀ ਗਈ ਅਤੇ ਸਭ ਤੋਂ ਪਹਿਲੋਂ ਉਨਾਂ ਬਾਲ ਦਿਵਸ ਮਨਾਉਣ ਦੀ ਮਹੱਤਤਾ ਬਾਰੇ ਵੇਰਵੇ ਸਹਿਤ ਚਾਨਣਾ ਪਾਇਆ । ਪੰਡਿਤ ਜਵਾਹਰ ਲਾਲ ਨਹਿਰੂ ਜੀ ਦੇ ਬੱਚਿਆਂ ਪ੍ਰਤੀ ਅਥਾਹ ਪਿਆਰ ਅਤੇ ਬੱਚਿਆਂ ਵਲੋਂ ਉਹਨਾਂ ਨੂੰ ਚਾਚਾ ਨਹਿਰੂ ਦੇ ਨਾਮ ਨਾਲ ਪੁਕਾਰਨ ਬਾਬਤ ਛੋਟੇ-ਛੋਟੇ ਬੱਚਿਆਂ ਵਲੋਂ ਭਾਸ਼ਣ, ਗੀਤ ਅਤੇ ਕਵਿਤਾਵਾਂ ਪੇਸ਼ ਕੀਤੀਆਂ ਗਈਆਂ। ਵੱਡੇ ਬੱਚਿਆਂ ਵੱਲੋਂ ਸੋਲੋ ਡਾਂਸ, ਗਰੁੱਪ ਡਾਂਸ ਅਤੇ ਕੋਰੀਓਗ੍ਰਾਫੀ ਦੀਆਂ ਵੱਖ-ਵੱਖ ਪੇਸ਼ਕਾਰੀਆਂ ਵੱਖਰੇ -ਵੱਖਰੇ ਅੰਦਾਜ਼ ਵਿੱਚ ਪੇਸ਼ ਕੀਤੀਆਂ ਗਈਆਂ। ਲੜਕੀਆਂ ਵੱਲੋਂ  ਰੰਗਾ ਰੰਗ ਪ੍ਰੋਗਰਾਮ ਦੀ ਆਖਰੀ ਪੇਸ਼ਕਾਰੀ ‘ਖੇਡਣ ਦੇ ਦਿਨ ਚਾਰ ‘ਬਹੁਤ ਸਰਾਹੁਣ ਯੋਗ ਰਹੀ ਅਤੇ ਸਰੋਤੇ ਭਾਵੁਕ ਹੋਏ  ਦਿਸੇ। ਇਸ ਮੌਕੇ ਤੇ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਸ਼੍ਰੀ ਅਜੀਤ ਰਾਮ ਧੀਮਾਨ ਵੱਲੋਂ ਆਪਣੇ ਸੰਬੋਧਨ ਵਿੱਚ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਜੀ ਦੇ ਕਥਨ ਯਾਦ ਕਰਵਾਏ ਗਏ ਕਿ ਬੱਚੇ ਦੇਸ਼ ਦਾ ਭਵਿੱਖ ਹਨ। ਅੱਜ ਦੇ ਬੱਚੇ ਕੱਲ੍ਹ ਦੇ ਮਜਬੂਤ ਅਤੇ ਖੁਸ਼ਹਾਲ ਭਾਰਤ ਦੀ ਨੀਂਵ ਹਨ। ਇਸ ਸਮੇਂ ਉਨਾਂ ਚਾਰ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ, ਜੁਝਾਰ ਸਿੰਘ, ਜੋਰਾਵਰ ਸਿੰਘ ਅਤੇ ਫਤਹਿ ਸਿੰਘ ਨੂੰ ਵੀ ਨਮਨ ਕੀਤਾ ਜਿਨਾਂ ਦੇਸ਼ ਅਤੇ ਧਰਮ ਦੀ ਖਾਤਰ ਛੋਟੀ ਉਮਰੇ ਜਾਨਾਂ ਵਾਰੀਆਂ ਸਨ। ਮੈਡਮ ਸ਼ਸ਼ੀ ਬਾਲਾ ਮੁੱਖ ਅਧਿਆਪਕਾ ਅਤੇ ਸ: ਰਣਜੀਤ ਸਿੰਘ ਸਾਇੰਸ ਅਧਿਆਪਕ ਵਲੋਂ  ਵੀ ਬੱਚਿਆਂ ਨੂੰ ਬਾਲ ਦਿਵਸ ਦੀਆਂ ਵਧਾਈਆਂ ਦਿੱਤੀਆਂ ਗਈਆਂ । ਅੰਤ ਵਿੱਚ ਬੱਚਿਆਂ ਨੂੰ ਤੋਹਫੇ ਅਤੇ ਚਾਕਲੇਟਾਂ ਵੰਡੀਆਂ ਗਈਆਂ ਅਤੇ ਖੁਸ਼ੀ – ਖੁਸ਼ੀ  ਸਮਾਗਮ ਦੀ ਸਮਾਪਤੀ ਹੋਈ। ਉਪਰੋਕਤ ਤੋਂ ਇਲਾਵਾ ਇਸ ਸਮੇਂ ਮੈਡਮ ਪੂਨਮ, ਰਿਸ਼ੂ ,ਗੁਰਚਰਨ, ਭਾਗਿਆ ਸ੍ਰੀ, ਨੇਹਾ ਸੁਜੋਵਾਲ, ਨੇਹਾ ਡੁੱਗਰੀ, ਇੰਦੂ, ਸਨਪ੍ਰੀਤ, ਨਿਧੀ ਸ਼ਰਮਾ, ਸੁਮਨ ,ਸਵਿਤਾ, ਆਸ਼ਾ ਦੇਵੀ ਅਤੇ ਜਸਵਿੰਦਰ ਕੌਰ ਵੀ ਹਾਜ਼ਰ ਸਨ ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਸੰਬੰਧ ਚ ਲੈਸਟਰ ਚ ਵਿਸ਼ਾਲ ਨਗਰ ਕੀਰਤਨ *ਵੱਡੀ ਗਿਣਤੀ ਚ ਸੰਗਤਾਂ ਨੇ ਕੀਤੀ ਸ਼ਮੂਲੀਅਤ
Next articleਅਗਲੀ ਵਾਰ ਵੀ ਪੰਜਾਬ ‘ਚ ਮੁੜ ‘ਆਪ’ ਦੀ ਸਰਕਾਰ :ਡਾਕਟਰ ਨਰੇਸ਼ ਕੁਮਾਰ ਸੁੱਧਾਮਾਜਰਾ