HOME ਨਿਊਯਾਰਕ ਦੇ ਨਵੇਂ ਮੇਅਰ ਜੋਂਹਰਾਨ ਮਮਦਾਨੀ- ਨਵੇਂ ਵਰ੍ਹੇ 2026 ਦੇ ਪਹਿਲੇ ਦਿਨ...

ਨਿਊਯਾਰਕ ਦੇ ਨਵੇਂ ਮੇਅਰ ਜੋਂਹਰਾਨ ਮਮਦਾਨੀ- ਨਵੇਂ ਵਰ੍ਹੇ 2026 ਦੇ ਪਹਿਲੇ ਦਿਨ ਇਕ ਜਨਵਰੀ ਨੂੰ ਜੋਂਹਰਾਨ ਮੁਮਦਾਨੀ ਨਿਊਯਾਰਕ (ਅਮਰੀਕਾ) ਦੇ ਮੇਅਰ ਦੀ ਸਹੁੰ ਚੁੱਕੇਗਾ।

1
ਨਿਊਯਾਰਕ ਦੇ ਨਵੇਂ ਮੇਅਰ ਜੋਂਹਰਾਨ ਮਮਦਾਨੀ
   (ਸਮਾਜ ਵੀਕਲੀ)  ਭਾਰਤ ਵਿੱਚ ਜੰਮੇ ਮਾਪਿਆਂ (ਮਹਿਮੂਦ ਮਮਦਾਨੀ ਅਤੇ ਮੀਰਾ ਨਾਇਰ) ਦੇ ਹੋਣਹਾਰ ਨੌਜਵਾਨ ਬੇਟੇ ਜੋਂਹਰਾਨ ਮੁਮਦਾਨੀ ਨੇ ਪਹਿਲੀ ਵਾਰ ਉਹ ਕਰਕੇ ਦਿਖਾਇਆ ਜੋਂ ਪਹਿਲਾਂ ਕੋਈ ਨਹੀਂ ਕਰ ਸਕਿਆ। ਉਹ ਵੀ ਤਦ ਜਦ ਅਮਰੀਕੀ ਰਾਸ਼ਟਰਪਤੀ ਖੁਦ ਇਸ ਦੇ ਵਿਰੋਧੀਆਂ ਦੀ ਹਿਮਾਇਤ ਕਰ ਰਿਹਾ ਸੀ। ਉਹ ਸਭ ਤੋਂ ਘੱਟ ਉਮਰ ਦਾ ਨਿਊਯਾਰਕ ਦਾ ਨੌਜਵਾਨ ਮੇਅਰ ਬਣ ਗਿਆ। ਮੀਡੀਆ ਜੋ ਮੁਮਦਾਨੀ ਦੀ ਜਿੱਤ ਤੇ ਇੱਕ ਹੋ ਗਿਆ ਸੀ ਅਤੇ ਇਸ ਜਿੱਤ ਦੀ ਖ਼ਬਰ ਨੂੰ ਕਵਰੇਜ ਦੇ ਕੇ ਜਸ਼ਨ ਦੇ ਰੂਪ ਵਿੱਚ ਮਨਾਇਆ ਸੀ। ਲੋਕਤੰਤਰ ਵਿੱਚ ਚੌਥੇ ਥੰਮ੍ਹ ਮੀਡੀਆ ਦਾ ਇੱਕ ਹੋਣਾ ਸਕਾਰਾਤਮਕ ਸੰਕੇਤ ਹਨ। ਇਸ ਜਿੱਤ ਨਾਲ ਮੁੰਡੇ ਨੇ ਸੰਸਾਰ ਨੂੰ ਸ਼ੀਸ਼ਾ ਦਿਖਾ ਦਿੱਤਾ ਕੀ ਲੋਕਤੰਤਰ ਵਿੱਚ ਕੇਵਲ ਵਿਕਾਸ, ਤਰੱਕੀ, ਅਮਨ-ਸ਼ਾਂਤੀ ਅਤੇ “ਇਹ ਸੰਸਾਰ ਹਰ ਮਨੁੱਖ ਦਾ ਹੈ, ਕਿਸੇ ਇੱਕ ਦੀ ਜਾਇਦਾਦ ਨਹੀਂ” ਨੂੰ ਹੀ ਲੋਕ ਵੋਟਾਂ ਪਾਉਂਦੇ ਹਨ। ਇਹ ਸ਼ੀਸ਼ਾ ਪੂਰੇ ਸੰਸਾਰ ਦਾ ਸ਼ੀਸ਼ਾ ਹੈ। ਅਮਰੀਕੀ ਰਾਸ਼ਟਰਪਤੀ ਅਤੇ ਸਾਰੇ ਸੰਸਾਰ ਦੇ ਨੇਤਾਵਾਂ ਨੂੰ ਹੁਣ ਆਪਣੇ ਫੈਸਲਿਆ ਦੀ ਤਰਫ ਧਿਆਨ ਦੇਣਾ ਪਵੇਗਾ ਅਤੇ ਆਪਣੀ ਮੰਜੀ ਦੇ ਥੱਲੇ ਡੰਡਾ ਮਾਰਨਾ ਪਵੇਗਾ। ਸਟੈਚੂ ਆਫ ਲਿਬਰਟੀ ਸਾਰੇ ਸੰਸਾਰ ਦੇ ਲੋਕਾਂ ਨੂੰ ਅਤੇ ਖਾਸ ਕਰਕੇ ਥੱਕੇ ਹੋਏ ਗਰੀਬ ਸਿਮਟੇ ਹੋਏ ਨਿਮਾਣਿਆਂ ਨੂੰ ਸੱਦਾ ਪੱਤਰ ਦਿੰਦਾ ਹੈ। ਆਓ ਆਜ਼ਾਦੀ ਨਾਲ ਸਾਹ ਲਈਏ ਤੇ ਦੁਨੀਆਂ ਨੂੰ ਅੱਗੇ ਵਧਾਈਏ ਅਤੇ ਖੁਸ਼ਹਾਲੀ ਲਿਆਈਏ। ਨਿਊਯਾਰਕ ਵਿੱਚ 40 ਫੀਸ ਪ੍ਰਵਾਸੀ ਹਨ। ਅਮਰੀਕੀ ਰਾਸ਼ਟਰਪਤੀ ਪਰਵਾਸੀਆਂ ਨੂੰ ਇੱਕ ਤਰ੍ਹਾਂ ਨਾਲ ਰੋਕਣਾ ਚਾਹੁੰਦਾ ਹੈ। ਪਰੰਤੂ ਲੋਕ ਇਨ੍ਹਾਂ ਦੇ ਫੈਸਲਿਆਂ ਨੂੰ ਅਦਾਲਤਾਂ ਵਿੱਚ ਚੁਣੌਤੀ ਦੇ ਰਹੇ ਹਨ। ਮਮਦਾਨੀ ਦੇ ਜਿੱਤਣ ਨਾਲ ਪਰਵਾਸੀਆਂ ਨੂੰ ਖੁਸ਼ੀ ਹੋਈ ਹੈ। ਉਸਨੇ ਆਪਣੇ ਚੋਣ ਪ੍ਰਚਾਰ ਵਿੱਚ ਕਿਰਾਇਆ-ਮੁਕਤ ਸ਼ਹਿਰੀ ਬੱਸਾਂ, ਯੂਨੀਵਰਸਲ ਪਬਲਿਕ ਚਾਈਲਡ ਕੇਅਰ, ਸ਼ਹਿਰ ਦੀ ਮਲਕੀਅਤ ਵਾਲੇ ਕਰਿਆਨੇ ਦੀਆਂ ਦੁਕਾਨਾਂ, ਕਿਰਾਏ-ਸਥਿਰ ਯੂਨਿਟਾਂ ‘ਤੇ ਕਿਰਾਏ ਦੀ ਰੋਕ, ਵਾਧੂ ਕਿਫਾਇਤੀ ਰਿਹਾਇਸ਼ੀ ਯੂਨਿਟਾਂ, ਅਤੇ 2030 ਤੱਕ $30 ਦੀ ਘੱਟੋ-ਘੱਟ ਉਜਰਤ ਦਾ ਸਮਰਥਨ ਕਰਨ ਵਾਲੇ ਇੱਕ ਕਿਫਾਇਤੀ-ਕੇਂਦ੍ਰਿਤ ਪਲੇਟਫਾਰਮ ‘ਤੇ ਮੁਹਿੰਮ ਚਲਾਈ। ਵਿਆਪਕ ਜਨਤਕ ਸੁਰੱਖਿਆ ਸੁਧਾਰਾਂ, ਅਤੇ ਕਾਰਪੋਰੇਸ਼ਨਾਂ ਅਤੇ ਸਾਲਾਨਾ $1 ਮਿਲੀਅਨ ਤੋਂ ਵੱਧ ਕਮਾਉਣ ਵਾਲਿਆਂ ‘ਤੇ ਟੈਕਸ ਵਾਧੇ ਲਈ ਵੀ ਸਮਰਥਨ ਪ੍ਰਗਟ ਕੀਤਾ।  ਮਮਦਾਨੀ ਦੀਆਂ ਰਾਸ਼ਟਰਪਤੀ ਟਰੰਪ ਨਾਲ ਵੀ ਮੁਲਾਕਾਤਾਂ ਹੋ ਰਹੀਆਂ ਹਨ। ਇਸ ਤਰ੍ਹਾਂ ਦੋਨਾਂ ਨੇਤਾਵਾਂ ਦਾ ਮਿਲਣਾ ਸੰਸਾਰ ਨੂੰ ਖੁਸ਼ਹਾਲੀ ਦੇਵੇਗਾ। ਅਮਰੀਕਾ ਦੀ ਅਰਥ ਵਿਵਸਥਾ ਸੰਸਾਰ ਵਿੱਚ ਬਹੁਤ ਉੱਚੀ ਹੈ। ਉੱਥੇ ਦੀਆਂ ਘਟਨਾਵਾਂ ਦਾ ਸੰਸਾਰ ਤੇ ਅਸਰ ਪੈਂਦਾ ਹੈ। ਨਿਊਯਾਰਕ ਵਾਸੀਆਂ ਨੂੰ ਨਵੇਂ ਮੇਅਰ ਮਮਦਾਨੀ ਤੋਂ ਬਹੁਤ ਉਮੀਦਾਂ ਹਨ । ਜੋਂਹਰਾਨ ਮੁਮਦਾਨੀ ਦੁਆਰਾ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਦਾ ਆਪਣੇ ਚੋਣ ਪ੍ਰਚਾਰ ਭਾਸ਼ਣ ਵਿੱਚ ਜ਼ਿਕਰ ਕਰਨਾ ਅਤੇ ਭਾਰਤ ਨੂੰ ਯਾਦ ਕਰਨਾ। ਭਾਰਤ ਦੇ ਲਈ ਮਾਣ ਦੀ ਗੱਲ ਹੈ। ਨਿਊਯਾਰਕ ਪ੍ਰਵਾਸੀਆਂ ਦਾ ਸਵਾਗਤ ਕਰਨ ਦੇ ਨਾਲ ਹੀ ਹਰ ਧਰਮ, ਜਾਤ ਅਤੇ ਨਸਲ ਦੇ ਲੋਕਾਂ ਨੂੰ ਬਰਾਬਰ ਦੀ ਥਾਂ ਦਿੰਦਾ ਹੈ। ਇਸ ਸਮੇਂ ਸੰਸਾਰ ਵਿੱਚ ਬਹੁਤ ਥਾਵਾਂ ਤੇ ਜੰਗਾਂ ਚੱਲ ਰਹੀਆਂ ਹਨ । ਅਸੀਂ ਇਸ ਨੌਜਵਾਨ ਤੋਂ ਇਹ ਆਸ ਕਰਦੇ ਹਾਂ ਕੀ ਇਹ ਇਹਨਾਂ ਜੰਗਾਂ ਜਿਸਦੇ ਨਾਲ ਮਾਨਵਤਾ ਦਾ ਘਾਣ ਅਤੇ ਨੁਕਸਾਨ ਹੁੰਦਾ ਹੈ। ਸੰਸਾਰ ਵਿੱਚ ਤਬਾਹੀ ਮੱਚਦੀ ਹੈ। ਉਸ ਨੂੰ ਰੋਕਣ ਦੇ ਵਿੱਚ ਆਪਣਾ ਸਹਿਯੋਗ ਦੇਵੇਗਾ । ਸੰਸਾਰ ਵਿੱਚ ਬਹੁਤ ਸਾਰੇ ਲੋਕਾਂ ਕੋਲ ਰੁਜ਼ਗਾਰ ਨਹੀਂ ਹੈ। ਸੰਸਾਰ ਵਿੱਚ ਬਹੁਤ ਸਾਰੇ ਲੋਕ ਭੁੱਖੇ ਸੌਣ ਨੂੰ ਮਜਬੂਰ ਹਨ। ਇੱਥੇ ਤੱਕ ਕੀ ਸੰਸਾਰ ਵਿੱਚ ਬਹੁਤ ਸਾਰੇ ਲੋਕ ਭੁੱਖ ਨਾਲ ਮਰ ਵੀ ਰਹੇ ਹਨ। ਅਸੀਂ ਇਸ ਨੌਜਵਾਨ ਤੋਂ ਆਸ ਕਰਦੇ ਹਾਂ ਕਿ ਇਹ ਇਸ ਤਰਫ ਵੀ ਕੰਮ ਕਰੇਗਾ। ਦੁਨੀਆਂ ਦੇ ਲੋਕ ‘ਸਟੈਚੂ ਆਫ ਲਿਬਰਟੀ’ ਦੇ ਅਨੁਸਾਰ ਖੁਸ਼ਹਾਲੀ ਦੀ ਜ਼ਿੰਦਗੀ ਜੀ ਸਕਣ। ਅਸੀਂ ਜੋਂਹਰਾਨ ਮੁਮਦਾਨੀ ਨੂੰ ਸ਼ੁਭਕਾਮਨਾਵਾਂ ਦਿੰਦੇ ਹਾਂ ਕਿ ਆਉਣ ਵਾਲੇ ਸਮੇਂ ਵਿੱਚ ਇਹ ਅਮਰੀਕਾ ਜੈਸੇ ਮਹਾਨ ਦੇਸ਼ ਦੀ ਅਗਵਾਈ ਸੰਭਾਲੇ।
ਜੈ ਹਿੰਦ
ਜਸਵੰਤ ਸਿੰਘ 
9996650048
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਲੈਸਟਰ ਦੀ ਜੇਲ੍ਹ ਖੇਤਰ ਇਲਾਕੇ ਚੋਂ ਕੈਦੀ ਫਰਾਰ, ਪੁਲਿਸ ਚੌਕਸ, ਕੈਦੀ ਦੀ ਭਾਲ ਵਿਚ ਪੁਲਿਸ ਸਰਗਰਮ
Next articleਪੰਜਾਬੀ ਭਾਸ਼ਾ ਪਸਾਰ ਭਾਈਚਾਰੇ ਵੱਲੋਂ ਮਕਸੂਦੜਾ ਦੀ ਲਾਇਬਰੇਰੀ ਨੂੰ 51 ਪੁਸਤਕਾਂ ਭੇਟ