HOME ਅਕੈਡਮੀ ਆਫ਼ ਆਰਟ ਕਲਚਰ ਐਂਡ ਲੈਂਗਵੇਜਿਜ਼ ਵੱਲੋਂ ਪੰਜਾਬੀ ਕਹਾਣੀ ਗੋਸ਼ਟੀ ਦਾ ਟੈਗੋਰ...

ਅਕੈਡਮੀ ਆਫ਼ ਆਰਟ ਕਲਚਰ ਐਂਡ ਲੈਂਗਵੇਜਿਜ਼ ਵੱਲੋਂ ਪੰਜਾਬੀ ਕਹਾਣੀ ਗੋਸ਼ਟੀ ਦਾ ਟੈਗੋਰ ਹਾਲ ਸ੍ਰੀਨਗਰ ਵਿਖੇ ਆਯੋਜਨ। ਜੰਮੂ ਕਸ਼ਮੀਰ ਦੀ ਪੰਜਾਬੀ ਕਹਾਣੀ ਪੰਜਾਬੀ ਮੁਖਧਾਰਾ ਦੇ ਸਥਾਨ ਤੇ ਬਰਕਰਾਰ।ਪੋਪਿੰਦਰ ਸਿੰਘ ਪਾਰਸ

2

ਬਰਨਾਲਾ  (ਸਮਾਜ ਵੀਕਲੀ)    (ਚੰਡਿਹੋਕ) ਜੰਮੂ-ਕਸ਼ਮੀਰ ਅਕੈਡਮੀ ਆਫ਼ ਆਰਟ ਕਲਚਰ ਐਂਡ ਲੈਂਗਵੇਜਿਜ਼ ਵੱਲੋਂ ਕਾਨਫਰੰਸ ਰੂਮ ਟੈਗੋਰ ਹਾਲ ਸ੍ਰੀਨਗਰ ਵਿਖੇ 17 ਜੂਨ 2025 ਨੂੰ ਪੰਜਾਬੀ ਕਹਾਣੀ ਗੋਸ਼ਟੀ ਦਾ ਆਯੋਜਨ ਕੀਤਾ ਗਿਆ। ਕਹਾਣੀ ਪਾਠ ਸ਼ੁਰੂ ਕਰਨ ਤੋਂ ਪਹਿਲਾਂ ਵਿਛੜੀ ਰੂਹ ਤੇ ਪੰਜਾਬੀ ਸਾਹਿਤ ਜਗਤ ਦੀ ਪ੍ਰਸਿੱਧ ਕਹਾਣੀਕਾਰਾ ਗੁਰਦੀਪ ਕੌਰ ਦੇ ਅਕਾਲ ਚਲਾਣੇ ਤੇ ਅਕੈਡਮੀ ਅਤੇ ਸਾਹਿਤਕਾਰਾਂ ਵੱਲੋਂ 2 ਮਿੰਟ ਦਾ ਰੋਸ ਪ੍ਰਗਟ ਕੀਤਾ ਗਿਆ।ਜਿਸ ਵਿਚ ਕਸ਼ਮੀਰ ਪ੍ਰਾਂਤ ਤੋਂ 5 ਕਹਾਣੀਕਾਰਾਂ ਨੇ ਕਹਾਣੀ ਗੋਸ਼ਟੀ ਵਿਚ ਭਾਗ ਲਿਆ। ਰਤਨ ਸਿੰਘ ਕੰਵਲ, ਆਰ.ਐਸ ਰਾਜਨ, ਮੰਗਤ ਸਿੰਘ ਜੁਗਨੂੰ, ਹਰਪਾਲ ਸਿੰਘ ਪਾਲੀ ਅਤੇ ਕਰਨ ਸਿੰਘ ਤਾਲਿਬ । ਜੋਗਿੰਦਰ ਸਿੰਘ ਸ਼ਾਨ ਕਸ਼ਮੀਰੀ ਮੁੱਖ ਪ੍ਰਾਹੁਣੇ ਵੱਜੋਂ ਸ਼ਾਮਿਲ ਹੋਏ ਜਦਕਿ ਮੰਗਤ ਸਿੰਘ ਜੁਗਨੂੰ ਪ੍ਰਧਾਨ ਪੰਜਾਬੀ ਸਾਹਿਤ ਸਭਾ ਸ੍ਰੀਨਗਰ ਅਤੇ ਸੰਪਾਦਕ ਸੀ਼ਰਾਜਾ਼ ਪੋਪਿੰਦਰ ਸਿੰਘ ਪਾਰਸ ਪ੍ਰਧਾਨਗੀ ਮੰਡਲ ਵਿਚ ਮੌਜੂਦ ਸਨ। ਆਪਣੇ ਭਾਸ਼ਣ ਵਿੱਚ ਸੰਪਾਦਕ ਪੋਪਿੰਦਰ ਸਿੰਘ ਪਾਰਸ ਨੇ ਆਏ ਹੋਏ ਮਹਿਮਾਨਾਂ, ਬੁਧੀਜੀਵੀਆਂ ਦਾ ਵਿਧੀਵਤ ਸਵਾਗਤ ਕੀਤਾ। ਉਨ੍ਹਾਂ ਨੇ ਕਿਹਾ ਕਿ ਅਕੈਡਮੀ ਦੀ ਭਰਪੂਰ ਕੋਸ਼ਿਸ਼ ਹੈ ਕਿ ਪੰਜਾਬੀ ਸਾਹਿਤ ਦੇ ਇਤਿਹਾਸ ਨੂੰ ਪਾਠਕਾਂ ਸਾਹਮਣੇ ਪੇਸ਼ ਕਰਨਾ ਬਹੁਤ ਜ਼ਰੂਰੀ ਹੈ। ਅਤੇ ਦੂਰ ਦਰਾਡੇ ਪਿੰਡਾਂ ਤੱਕ ਇਸਦੀ ਬਿਹਤਰੀ ਲਈ ਕੰਮ ਕਰਨ ਦੀ ਲੋੜ ਹੈ। ਜੋਗਿੰਦਰ ਸਿੰਘ ਸ਼ਾਨ ਕਸ਼ਮੀਰੀ ਮੁੱਖ ਪ੍ਰਾਹੁਣੇ ਵੱਜੋਂ ਆਪਣੇ ਭਾਸ਼ਣ ਵਿਚ ਕਹਾਕਾਣਾ ਦਾ ਧੰਨਵਾਦ ਕੀਤਾ ਅਤੇ ਕਹਾਣੀਆਂ ਉਪਰ ਆਪਣੇ ਵਿਚਾਰ ਸਾਂਝੇ ਕੀਤੇ। ਮੰਗਤ ਸਿੰਘ ਜੁਗਨੂੰ ਪ੍ਰਧਾਨ ਪੰਜਾਬੀ ਸਾਹਿਤ ਸਭਾ ਸ੍ਰੀਨਗਰ ਨੇ ਅਕੈਡਮੀ ਦੇ ਅਹੁਦੇਦਾਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਕੈਡਮੀ ਦੁਆਰਾ ਪੰਜਾਬੀ ਸਾਹਿਤ ਤੇ ਸੱਭਿਆਚਾਰ ਨੂੰ ਸਮਰਪਿਤ ਪੰਜਾਬੀ ਕਲਮਾਂ ਦਾ ਕਾਫ਼ਲਾ ਨਿਰੰਤਰ ਵਿਕਾਸ ਕਰਦਾ ਹੋਇਆ ਪਾਠਕ ਦੇ ਗਿਆਨ ਵਿਚ ਵਾਧਾ ਕਰਦਾ ਹੈ। ਪੰਜਾਬੀ ਸਾਹਿਤ ਨਾਲ ਪਿਆਰ ਕਰਨ ਵਾਲੇ ਸਾਹਿਤਕਾਰਾਂ ਤੋਂ ਇਲਾਵਾ ਕਈ ਨਾਮਵਰ ਸਖਸ਼ੀਅਤਾਂ ਵੀ ਮੌਜੂਦ ਸਨ। ਪਿੰ. ਇਛਪਾਲ ਸਿੰਘ ਨੇ ਬਖੂਬੀ ਮੰਚ ਦੀ ਭੂਮਿਕਾ ਨਿਭਾਈ ਜਦਕਿ ਅੰਤ ਵਿਚ ਪੋਪਿੰਦਰ ਸਿੰਘ ਪਾਰਸ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਮਨੁੱਖੀ ਜੀਵਨ ਉਦੋਂ ਹੀ ਪੂਰੀ ਤਰ੍ਹਾਂ ਤੰਦਰੁਸਤ ਹੋਵੇਗਾ ਜਦੋ ਆਪਾ ਹਰ ਕਦਮ ਤੇ ਰੁੱਖ ਲਗਾਵਾਂਗੇ : ਡਾ.ਆਸ਼ੀਸ਼ ਸਰੀਨ
Next articleਅਜਿਹੇ ਪ੍ਰੋਗਰਾਮਾਂ ਵਿੱਚ ਨਵੇਂ ਲੇਖਕਾਂ ਨੂੰ ਸਿੱਖਣ ਦਾ ਮੌਕਾ ਮਿਲਦਾ ਹੈ- ਜਸਵੀਰ ਝੱਜ