(ਸਮਾਜ ਵੀਕਲੀ)
ਇੱਕ ਨਵਾਂ ਸਮਾਜ
ਬਣਾਇਆ ਜਾਏ।
ਆਪਣਿਆਂ ਅਤੇ
ਬੇਗਾਨਿਆਂ ਵਿਚ
ਫਰਕ ਮਿਟਾਇਆ ਜਾਏ।
ਰੋ ਰਿਹਾ ਹੋਵੇ ਜੇਕਰ
ਕੋਈ, ਹਸਾਇਆ ਜਾਏ।
ਸਭ ਲੋਕ ਹੋਣ ਬਰਾਬਰ
ਵੰਡ ਕੇ ਖਾਇਆ ਜਾਏ।
ਜਿੱਥੇ ਰਹਿਣ ਮਾਤਾ ਪਿਤਾ
ਮੰਦਰ ਉਥੇ ਬਣਾਇਆ ਜਾਏ।
ਸਿਆਸਤ ਵਿਚ ਗੰਦੀ ਖੇਡ
ਨੂੰ ਜੜੋਂ ਮਿਟਾਇਆ ਜਾਏ।
ਮਾਂ, ਭੈਣ, ਬੇਟੀ ਸਭ ਬਰਾਬਰ
ਸਭ ਨੂੰ ਸਮਝਾਇਆ ਜਾਏ।
ਆਓ ਨਵਾਂ ਸਮਾਜ ਬਣਾਈਏ
ਦੂਜਿਆਂ ਦੇ ਦੁੱਖ ਨੂੰ ਵੰਡਾਇਆ ਜਾਏ।
ਪ੍ਰੋਫੈਸਰ ਸਾ਼ਮਲਾਲ ਕੌਸ਼ਲ
ਮੋਬਾਈਲ 94 16 35 9 0 4 5
ਰੋਹਤਕ –124001(ਹਰਿਆਣਾ )
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly